25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਿਊ ਜਰਸੀ ਦੇ ਅਕਸ਼ਰਧਾਮ ਪਹੁੰਚੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ

ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਅਮਰੀਕਾ ਦੌਰੇ ਦੌਰਾਨ ਨਿਊ ਜਰਸੀ ਦੇ ਰੌਬਿਨਸਵਿਲ ਸਥਿਤ ਬੀ. ਏ.

Ad Position 21
No active advertisement
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਸੰਬੋਧਨ ਕਰਦੇ ਹੋਏ। 25-08-2026
ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਅਮਰੀਕਾ ਦੌਰੇ ਦੌਰਾਨ ਨਿਊ ਜਰਸੀ ਦੇ ਰੌਬਿਨਸਵਿਲ ਸਥਿਤ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਅਕਸ਼ਰਧਾਮ ਦਾ ਦੌਰਾ ਕੀਤਾ। ‘ਵਾਈਬ੍ਰੈਂਟ ਗੁਜਰਾਤ’ ਮੁਹਿੰਮ ਦੇ ਸਬੰਧ ਵਿਚ ਅਮਰੀਕਾ ਪਹੁੰਚੇ ਪਟੇਲ ਦਾ ਸੰਤਾਂ, ਵਾਲੰਟੀਅਰਾਂ ਤੇ ਭਾਰਤੀ ਭਾਈਚਾਰੇ ਦੇ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਰੀਬ ਤਿੰਨ ਦਹਾਕਿਆਂ ਬਾਅਦ ਗੁਜਰਾਤ ਦੇ ਕਿਸੇ ਮੁੱਖ ਮੰਤਰੀ ਦਾ ਇਹ ਪਹਿਲਾ ਅਮਰੀਕੀ ਦੌਰਾ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅਕਸ਼ਰਧਾਮ ਦੀ ਕਲਾਤਮਕ ਨੱਕਾਸ਼ੀ, ਵਿਸ਼ਾਲਤਾ ਅਤੇ ਸ਼ਾਂਤਮਈ ਮਾਹੌਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਅਸਥਾਨ ਅਮਰੀਕਾ ਵਿਚ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਤੇ ਅਧਿਆਤਮਿਕ ਵਿਰਾਸਤ ਦੀ ਪਛਾਣ ਬਣ ਚੁੱਕਾ ਹੈ। ਉਨ੍ਹਾਂ ਨੇ ਉੱਥੇ ਬਣ ਰਹੇ ਅਜਾਇਬਘਰ ਦਾ ਵੀ ਦੌਰਾ ਕੀਤਾ, ਜਿਸ ਵਿਚ ਆਧੁਨਿਕ ਤਕਨੀਕ ਅਤੇ ਜੀਵੰਤ ਨਮੂਨਿਆਂ ਰਾਹੀਂ ਭਾਰਤ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਆਂਪੋ ਵਿਖੇ ਗੁਰਮਤਿ ਪ੍ਰਚਾਰ ਕੈਂਪ ਲਗਾਇਆ — ਵੱਡੀ ਗਿਣਤੀ ’ਚ ਬੱਚਿਆਂ ਨੇ ‘ਗੁਰਮਤਿ ਸਿਖਲਾਈ’ ਹਾਸਿਲ ਕੀਤੀ ਅਗਲੀ ਖ਼ਬਰ ਬਰਸੀ ਸਮਾਗਮ ਦੇ ਤੀਸਰੇ ਦਿਨ ਵੱਡੀ ਗਿਣਤੀ ’ਚ ਸੰਗਤਾਂ ‘ਬਾਬੇ ਕੇ ਫਾਰਮ’ ਪੁੱਜੀਆਂ — ਬੀਬੀ ਦਲੇਰ ਕੌਰ ਖਾਲਸਾ ਦੇ ਢਾਡੀ ਜ...
Ad Position 24