ਸਰੀ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 18 ਮਹੀਨੇ ਦੀ ਕੈਦ
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਸਰੀ ਵਿਚ ਤਾਇਨਾਤ ਰਹੇ ਪੁਲਿਸ ਦੇ ਇੱਕ ਸਾਬਕਾ ਅਧਿਕਾਰੀ ਨੂੰ ਭਰੋਸਾ ਤੋੜਨ ਦੇ ਮਾਮਲੇ ਵਿਚ ਦੋਸ਼ ਕਬੂਲ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਸ਼ੱਕ ਦੇ ਘੇਰੇ ਵਿੱਚ ਆਏ ਪੁਲਿਸ ਅਧਿਕਾਰੀ ਨੂੰ ਫੜਨ ਲਈ ਜਾਂਚਕਰਤਾਵਾਂ ਵਲੋਂ ਗੁਪਤ ਕਾਰਵਾਈ ਕੀਤੀ ਗਈ ਸੀ ।
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਸਰੀ ਵਿਚ ਤਾਇਨਾਤ ਰਹੇ ਪੁਲਿਸ ਦੇ ਇੱਕ ਸਾਬਕਾ ਅਧਿਕਾਰੀ ਨੂੰ ਭਰੋਸਾ ਤੋੜਨ ਦੇ ਮਾਮਲੇ ਵਿਚ ਦੋਸ਼ ਕਬੂਲ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ 18 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਸ਼ੱਕ ਦੇ ਘੇਰੇ ਵਿੱਚ ਆਏ ਪੁਲਿਸ ਅਧਿਕਾਰੀ ਨੂੰ ਫੜਨ ਲਈ ਜਾਂਚਕਰਤਾਵਾਂ ਵਲੋਂ ਗੁਪਤ ਕਾਰਵਾਈ ਕੀਤੀ ਗਈ ਸੀ । ਇਸ ਕਾਰਵਾਈ ਦੌਰਾਨ ਸ਼ੱਕੀ ਅਧਿਕਾਰੀ ਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਾਇਆ ਗਿਆ, ਜਿਸ ਨੂੰ ਉਸ ਦੇ ਸਾਹਮਣੇ ਭ੍ਰਿਸ਼ਟ ਸਾਥੀ ਵਜੋਂ ਪੇਸ਼ ਕੀਤਾ ਗਿਆ ਸੀ । ਇਸ ਯੋਜਨਾਬੱਧ ਗੁਪਤ ਕਾਰਵਾਈ ਰਾਹੀਂ ਜਾਂਚਕਰਤਾਵਾਂ ਨੇ ਮਾਮਲੇ ਨਾਲ ਸਬੰਧਿਤ ਸਬੂਤ ਇਕੱਠੇ ਕੀਤੇ। ਬਾਅਦ ਵਿੱਚ ਸਾਬਕਾ ਪੁਲਿਸ ਅਧਿਕਾਰੀ ਨੇ ਭਰੋਸਾ ਤੋੜਨ ਦਾ ਦੋਸ਼ ਕਬੂਲ ਕਰ ਲਿਆ। ਅਦਾਲਤੀ ਕਾਰਵਾਈ ਤੋਂ ਬਾਅਦ ਉਸ ਨੂੰ 18 ਮਹੀਨੇ ਲਈ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਗਿਆ।