ਸੀਨੀਅਰ ਸੈਂਟਰ ਵਿਚ ਕਵੀ ਦਰਬਾਰ ਕਰਵਾਇਆ
ਕੌਮਾਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਵਧਾਉਣ ਦੀ ਮੰਗ ਉਠਾਈ
ਵੈਨਕੂਵਰ, 31 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ ਦੇ ਮੈਂਬਰਾਂ ਵਲੋਂ ਕਵੀ ਦਰਬਾਰ ਕਰਵਾਇਆ ਗਿਆ । ਕਵੀ ਦਰਬਾਰ ਵਿਚ 100 ਦੇ ਕਰੀਬ ਬਜ਼ੁਰਗਾਂ ਨੇ ਹਿੱਸਾ ਲਿਆ ।
ਵੈਨਕੂਵਰ, 31 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਇੰਡੋ ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ ਦੇ ਮੈਂਬਰਾਂ ਵਲੋਂ ਕਵੀ ਦਰਬਾਰ ਕਰਵਾਇਆ ਗਿਆ । ਕਵੀ ਦਰਬਾਰ ਵਿਚ 100 ਦੇ ਕਰੀਬ ਬਜ਼ੁਰਗਾਂ ਨੇ ਹਿੱਸਾ ਲਿਆ । ਪ੍ਰੋਗਰਾਮ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਅਵਤਾਰ ਸਿੰਘ ਬਰਾੜ ਨੇ ਧਾਰਮਿਕ ਗੀਤ ਪੇਸ਼ ਕਰਕੇ ਕੀਤੀ, ਉਪਰੰਤ ਸਾਹਿਤਕਾਰਾਂ, ਕਵੀਆਂ, ਗੀਤਕਾਰਾਂ ਅਤੇ ਲੇਖਕਾਂ ਨੇ ਆਪੋ ਆਪਣੇ ਅੰਦਾਜ਼ ਵਿਚ ਪੇਸ਼ਕਾਰੀਆਂ ਕੀਤੀਆਂ, ਜਿਨਾਂ ਵਿਚ ਕਿਰਪਾਲ ਸਿੰਘ ਜੌਹਲ, ਦਰਸ਼ਨ ਸਿੰਘ, ਅਵਤਾਰ ਸਿੰਘ ਬਰਾੜ, ਪ੍ਰੋ: ਸ਼ਮੀਰ ਸਿੰਘ, ਸਵਰਨਜੀਤ ਸਿੰਘ ਸੰਧੂ, ਬੀਬੀ ਦੇਵਿੰਦਰ ਕੌਰ ਜੌਹਲ, ਬੀਬੀ ਪਵਿੱਤਰ ਕੌਰ ਬਰਾੜ, ਬੀਬੀ ਸੁਰਜੀਤ ਕੌਰ ਔਜਲਾ, ਸੰਤੋਖ ਸਿੰਘ ਘੁੰਮਣ, ਸੁਖਪ੍ਰੀਤ ਸਿੰਘ ਬਰਾੜ,ਪਵਨ ਭੰਮੀਆਂ, ਕਸ਼ਮੀਰ ਸਿੰਘ ਉੱਪਲ, ਗੁਰਚਰਨ ਸਿੰਘ ਬਰਾੜ, ਬੇਅੰਤ ਢਿੱਲੋਂ, ਸਰਬਜੀਤ ਸਿੰਘ ਔਖਲਾ, ਮਨਜੀਤ ਸਿੰਘ ਮੱਲਾ, ਗੁਰਮੀਤ ਸਿੰਘ ਕਾਲਕਟ, ਜਗਰੂਪ ਸਿੰਘ ਖੇੜਾ ਅਤੇ ਸੁਰਜੀਤ ਸਿੰਘ ਗਿੱਲ ਵਲੋਂ ਪੇਸ਼ ਕੀਤੀਆਂ ਵੱਖ ਵੱਖ ਵੰਨਗੀਆਂ ਦਾ ਸਰੋਤਿਆਂ ਨੇ ਬਹੁਤ ਆਨੰਦ ਮਾਣਿਆ । ਅਖੀਰ ’ਚ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿਲੋਂ ਤੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ ਸ਼ੁਰੂ ਕੀਤੀ ਗਈ ਪਟੀਸ਼ਨ ਰਾਹੀਂ ਕੈਨੇਡਾ ਸਰਕਾਰ ਕੋਲੋਂ ਮੰਗ ਕੀਤੀ ਕਿ ਕੌਮਾਂਤਰੀ ਵਿਦਿਆਰਥੀਆਂ, ਜਿਨਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਉਨ੍ਹਾਂ ਦੀ ਮਿਆਦ ਵਧਾਈ ਜਾਵੇ । ਇਸ ਲਈ ਉਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਟੀਸ਼ਨ ਤੇ ਦਸਤਖਤ ਕਰਨ ਦੀ ਅਪੀਲ ਵੀ ਕੀਤੀ ਤਸਵੀਰ: ਕਵੀ ਦਰਬਾਰ ਕਵੀ ਦਰਬਾਰ ਵਿਚ ਸ਼ਾਮਿਲ ਹੋਏ ਬਜ਼ੁਰਗਾਂ ਦੀ ਇੱਕ ਸਾਂਝੀ ਤਸਵੀਰ।