04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਰਿਫੌਰਮ ਯੂ.ਕੇ. ਵਲੋਂ ਕਿਰਪਾਨ ਸੰਬੰਧੀ ਕਾਨੂੰਨੀ ਛੋਟ ਖ਼ਤਮ ਕਰਨ ਦਾ ਵਾਅਦਾ

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਯੂ. ਕੇ.

Ad Position 21
repet_subhas-goyals [Copy P29]
ਸਾਲਾਨਾ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਾ ਹੋਇਆ ਜ਼ਿਆ ਯੂਸਫ਼। 05-09-2026

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਯੂ.ਕੇ. ਦੀ ਸਾਲਾਨਾ ਕਾਨਫ਼ਰੰਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਜ਼ਿਆ ਯੂਸਫ਼ ਨੇ ਸਿੱਖਾਂ ਵਲੋਂ ਪਹਿਨੀ ਜਾਂਦੀ ਕਿਰਪਾਨ ’ਤੇ ਮੁੜ ਪਾਬੰਦੀ ਲਗਾਉਣ ਦਾ ਖੁੱਲ੍ਹੇਆਮ ਐਲਾਨ ਕੀਤਾ ਹੈ। ਰਿਫਾਰਮ ਯੂ.ਕੇ. ਦੇ ਸੀਨੀਅਰ ਆਗੂ ਜ਼ਿਆ ਯੂਸਫ਼ ਨੇ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਹੈਨਰੀ ਨੋਵਾਕ ਦੇ ਕਤਲ ਮਾਮਲੇ ਬਾਰੇ ਗੱਲ ਕਰਦਿਆਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਣ ’ਤੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਧਾਰਨ ਕਰਨ ਲਈ ਮਿਲੀ ਕਾਨੂੰਨੀ ਛੋਟ ਖ਼ਤਮ ਕਰੇਗੀ। ਉਨ੍ਹਾਂ ਇਸ ਤਜਵੀਜ਼ ਨੂੰ ਆਪਣੇ ਪ੍ਰਸਤਾਵਿਤ ਇਕਸਾਰ ਵਿਹਾਰ ਕਾਨੂੰਨ ਦਾ ਹਿੱਸਾ ਦੱਸਿਆ ਹੈ। ਯੂ.ਕੇ. ਵਿਚ ਸਿੱਖਾਂ ਨੂੰ ਜਨਤਕ ਥਾਵਾਂ ’ਤੇ ਕਿਰਪਾਨ ਪਹਿਣ ਦਾ ਅਧਿਕਾਰ 1988 ਵਿਚ ਮਿਲਿਆ ਸੀ।ਇਸ ਬਿਆਨ ਕਾਰਨ ਬਰਤਾਨੀਆ ਦੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਕਿਰਪਾਨ ਸਿੱਖ ਧਰਮ ਦੇ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਸ ਨੂੰ ਅਪਰਾਧਿਕ ਹਥਿਆਰ ਵਜੋਂ ਪੇਸ਼ ਕਰਨਾ ਗ਼ਲਤ ਹੈ।ਮਾਮਲੇ ਦਾ ਮਹੱਤਵਪੂਰਨ ਤੱਥ ਇਹ ਹੈ ਕਿ ਅਦਾਲਤੀ ਜਾਣਕਾਰੀ ਮੁਤਾਬਕ ਹੈਨਰੀ ਨੋਵਾਕ ਦੀ ਹੱਤਿਆ ਲਈ ਵਰਤਿਆ ਗਿਆ 21 ਸੈਂਟੀਮੀਟਰ ਲੰਮਾ ਹਥਿਆਰ ਕਿਰਪਾਨ ਨਹੀਂ, ਸਗੋਂ ਇਕ ਖੰਜਰ ਸੀ, ਜਦਕਿ ਦੋਸ਼ੀ ਨੇ ਇਕ ਛੋਟੀ ਕਿਰਪਾਨ ਵੱਖਰੇ ਤੌਰ ’ਤੇ ਵੀ ਪਾਈ ਹੋਈ ਸੀ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦਾ ਅਹਿਮ ਅੰਗ ਹੈ।  ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਵੋਟਾਂ ਖਾਤਰ ਰਿਫੌਰਮ ਪਾਰਟੀ ਗਲਤ ਪ੍ਰਚਾਰ ਕਰ ਰਹੀ ਹੈ। ਰਾਜਸੀ ਮੁਫਾਦਾਂ ਦੀ ਪੂਰਤੀ ਕਰਨ ਲਈ ਲੋਕਾਂ ਵਿਚ ਨਫਰਤ ਅਤੇ ਵੰਡੀਆਂ ਪਾਉਣਾ ਠੀਕ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਜਾਪਾਨ ਵਿਚਾਲੇ ਪਹਿਲਾ ਇਤਿਹਾਸਕ ਟੀ-20 ਮੁਕਾਬਲਾ 22 ਨੂੰ ਅਗਲੀ ਖ਼ਬਰ ਸਾਊਦੀ ਅਰਬ ’ਚ ਝੂਠੇ ਡਰੱਗ ਤਸਕਰੀ ਕੇਸ ’ਚ ਫਸੇ ਸੁਜਾਨਪੁਰ ਨੇੜਲੇ ਪਿੰਡ ਫਿਰੋਜ਼ਪੁਰ ਕਲਾਂ ਨਿਵਾਸੀ ਬਲਜਿੰਦਰ ਸਿੰਘ ਨੂੰ ਬਚ...
Ad Position 24