ਜਥੇਦਾਰ ਗੜਗੱਜ ਵਲੋਂ ਮਲੇਸ਼ੀਆ ਦੇ ਪੁਰਾਤਨ ‘ਵੱਡਾ ਗੁਰਦੁਆਰਾ ਸਾਹਿਬ’ ਦੇ ਗੁਰਮਤਿ ਸਮਾਗਮਾਂ ’ਚ ਸ਼ਿਰਕਤ
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਅੱਜ ਮਲੇਸ਼ੀਆ ਵਿਖੇ ਪੁੱਜੇ, ਵਲੋਂ ਪਹਿਲੇ ਪ੍ਰਕਾਸ਼ ਪੁਰਬ ਮੌਕੇ ਮਲੇਸ਼ੀਆ ਦੇ ਪੇਨਾਂਗ ਸੂਬੇ ਵਿਚ ਸਥਿਤ ‘ਵੱਡਾ ਗੁਰਦੁਆਰਾ ਸਾਹਿਬ’ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ’ਚ ਸ਼ਿਰਕਤ ਕੀਤੀ। ਇਸ ਗੁਰੂ ਘਰ ਦੀ ਇਮਾਰਤ ਦੀ ਪੁਰਾਤਨ ਦਿੱਖ ਬਹਾਲ ਰੱਖਦਿਆਂ ਨਵੀਨੀਕਰਨ ਦੀ ਸੇਵਾ ਸੰਭਾਲ ਮੁਕੰਮਲ ਹੋਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੜ ਪ੍ਰਕਾਸ਼ ਕੀਤਾ ਗਿਆ।
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਅੱਜ ਮਲੇਸ਼ੀਆ ਵਿਖੇ ਪੁੱਜੇ, ਵਲੋਂ ਪਹਿਲੇ ਪ੍ਰਕਾਸ਼ ਪੁਰਬ ਮੌਕੇ ਮਲੇਸ਼ੀਆ ਦੇ ਪੇਨਾਂਗ ਸੂਬੇ ਵਿਚ ਸਥਿਤ ‘ਵੱਡਾ ਗੁਰਦੁਆਰਾ ਸਾਹਿਬ’ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ’ਚ ਸ਼ਿਰਕਤ ਕੀਤੀ। ਇਸ ਗੁਰੂ ਘਰ ਦੀ ਇਮਾਰਤ ਦੀ ਪੁਰਾਤਨ ਦਿੱਖ ਬਹਾਲ ਰੱਖਦਿਆਂ ਨਵੀਨੀਕਰਨ ਦੀ ਸੇਵਾ ਸੰਭਾਲ ਮੁਕੰਮਲ ਹੋਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੜ ਪ੍ਰਕਾਸ਼ ਕੀਤਾ ਗਿਆ। ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ-2 ਜਗਦੀਪ ਸਿੰਘ ਦਿਓ ਅਤੇ ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਮਲੇਸ਼ੀਆ ਪੁੱਜੇ ਜਥੇਦਾਰ ਗੜਗੱਜ ਨੇ ਅੰਮ੍ਰਿਤ ਵੇਲੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸੁੱਖਆਸਨ ਅਸਥਾਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰੂ ਘਰ ਦੇ ਦਰਬਾਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ। ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੇਨਾਂਗ ਦੀ ਸੂਬਾ ਸਰਕਾਰ ਵਲੋਂ ਸਾਂਝੇ ਤੌਰ ’ਤੇ ਗੁਰੂ ਘਰ ਦੇ ਵਿਹੜੇ ਵਿਚ ਕਰਵਾਏ ਵਿਸ਼ੇਸ਼ ਸਮਾਗਮ ਵਿਚ ਜਥੇਦਾਰ ਗੜਗੱਜ ਤੋਂ ਇਲਾਵਾ ਮਲੇਸ਼ੀਆ ਸਰਕਾਰ ਦੇ ਕੇਂਦਰੀ ਮੰਤਰੀ ਵਾਈ.ਬੀ. ਸਟੀਵਨ ਸਿਮ, ਪੇਨਾਂਗ ਦੇ ਉਪ ਮੁੱਖ ਮੰਤਰੀ ਵਾਈ.ਬੀ. ਜਗਦੀਪ ਸਿੰਘ ਦਿਓ, ਮਲੇਸ਼ੀਆ ਦੇ ਬੂਕਿਟ ਗਹਲੂਗੋਰ ਤੋਂ ਸਾਂਸਦ ਰਾਮਕਰਪਾਲ ਸਿੰਘ ਦਿਓ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਲੇਸ਼ੀਆ ’ਚ ਭਾਰਤੀ ਹਾਈ ਕਮਿਸ਼ਨਰ ਸੋਮਨਾਥ ਘੋਸ਼, ਵੱਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਪ੍ਰਮੁੱਖ ਆਗੂ ਬੀਬੀ ਗੁਰਮੀਤ ਕੌਰ ਤੇ ਪ੍ਰਧਾਨ ਸੰਤੋਖ ਸਿੰਘ, ਗੁਰਦੁਆਰਾ ਸੇਵਾ ਸੰਭਾਲ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਦੁਲਕੂ, ਕੋ-ਚੇਅਰਮੈਨ ਮਲਕੀਤ ਸਿੰਘ, ਸੋਢੀ ਵਿਕਰਮ ਸਿੰਘ ਦਿੱਲੀ, ਪੇਨਾਂਗ-ਪੰਜਾਬ ਕੌਰੀਡੋਰ ਦੇ ਸੰਸਥਾਪਕ ਡਾ. ਬੀ.ਐੱਸ. ਬੈਂਸ, ਪ੍ਰੋ: ਨਿਰਮਲ ਸਿੰਘ ਵਡਾਲੀ, ਜਥੇਦਾਰ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਸਮੇਤ ਕਈ ਹੋਰ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।