ਨਿਊਯਾਰਕ ਸਬਵੇਅ ’ ਤੇ ਰੇਲ ਗੱਡੀ ਦੀ ਲਪੇਟ ’ ਚ ਆਉਣ ਕਾਰਨ ਭਾਰਤੀ ਮੂਲ ਦੀ ਮੁਟਿਆਰ ਸਮੇਤ 2 ਦੀ ਮੌਤ
ਨਿਊਯਾਰਕ, 15 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਲੋਅਰ ਮੈਨਹੈਟਨ ਵਿਚ ਸਪਰਿੰਗ ਸਟਰੀਟ ਸਬਵੇਅ ਸਟੇਸ਼ਨ ’ਤੇ ਵਾਪਰੀ ਇਕ ਦਰਦਨਾਕ ਘਟਨਾ ਵਿਚ 24 ਸਾਲਾ ਭਾਰਤੀ ਮੂਲ ਦੀ ਮਲਾਇਕਾ ਚਿਤਰੇ ਅਤੇ ਉਸ ਦੇ 24 ਸਾਲਾ ਨਿਪਾਲੀ-ਅਮਰੀਕੀ ਦੋਸਤ ਨਵਮ ਕੌਲ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਦੋਵੇਂ ਨਿਊਜਰਸੀ ਦੇ ਰਹਿਣ ਵਾਲੇ, ਰਟਗਰਜ਼ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ।
ਨ
ਨਾਵਮ ਕੌਲ ਤੇ ਮਲਾਇਕਾ ਚਿਤਰੇ
16-09-2026
ਨਿਊਯਾਰਕ, 15 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਲੋਅਰ ਮੈਨਹੈਟਨ ਵਿਚ ਸਪਰਿੰਗ ਸਟਰੀਟ ਸਬਵੇਅ ਸਟੇਸ਼ਨ ’ਤੇ ਵਾਪਰੀ ਇਕ ਦਰਦਨਾਕ ਘਟਨਾ ਵਿਚ 24 ਸਾਲਾ ਭਾਰਤੀ ਮੂਲ ਦੀ ਮਲਾਇਕਾ ਚਿਤਰੇ ਅਤੇ ਉਸ ਦੇ 24 ਸਾਲਾ ਨਿਪਾਲੀ-ਅਮਰੀਕੀ ਦੋਸਤ ਨਵਮ ਕੌਲ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਦੋਵੇਂ ਨਿਊਜਰਸੀ ਦੇ ਰਹਿਣ ਵਾਲੇ, ਰਟਗਰਜ਼ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ। ਪੁਲਿਸ ਮੁਤਾਬਕ ਇਹ ਘਟਨਾ ਤੜਕੇ ਕਰੀਬ 3:15 ਵਜੇ ਵਾਪਰੀ। ਮਲਾਇਕਾ ਅਤੇ ਨਵਮ ਸਪਰਿੰਗ ਸਟਰੀਟ ਸਟੇਸ਼ਨ ਦੇ ਟਰੈਕ ’ਤੇ ਮੌਜੂਦ ਸਨ, ਜਦੋਂ ਦੱਖਣ ਵੱਲ ਜਾ ਰਹੀ ਨੰਬਰ 4 ਸਬਵੇਅ ਟਰੇਨ ਉਨ੍ਹਾਂ ਵੱਲ ਆਈ। ਟਰੇਨ ਚਾਲਕ ਨੇ ਦੋਵਾਂ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਟਰੇਨ ਨੇ ਦੋਵਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਮੌਕੇ ’ਤੇ ਪਹੁੰਚੇ ਐਮਰਜੈਂਸੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਮਲਾਇਕਾ ਚਿਤਰੇ ਨਿਊਜਰਸੀ ਦੇ ਡੇਟਨ ਦੀ ਰਹਿਣ ਵਾਲੀ ਸੀ। ਉਹ ਅਕੇਡੀਆ ਫਾਰਮਾਸਿਊਟੀਕਲਜ਼ ਵਿਚ ਕੁਆਲਿਟੀ ਆਪਰੇਸ਼ਨਜ਼ ਸਪੈਸ਼ਲਿਸਟ ਵਜੋਂ ਕੰਮ ਕਰ ਰਹੀ ਸੀ ਅਤੇ ਟੈਂਪਲ ਯੂਨੀਵਰਸਿਟੀ ਵਿੱਚ ਡਾਕਟਰ ਆਫ਼ ਫਾਰਮੇਸੀ ਦੀ ਪੜ੍ਹਾਈ ਵੀ ਕਰ ਰਹੀ ਸੀ। ਨਵਮ ਕੌਲ ਨਿਊਜਰਸੀ ਦੇ ਸੇਅਰਵਿਲ ਦਾ ਰਹਿਣ ਵਾਲਾ ਸੀ ਅਤੇ ਵਿੱਤੀ ਡਾਟਾ ਵਿਸ਼ਲੇਸ਼ਣ ਦੇ ਖੇਤਰ ਨਾਲ ਜੁੜਿਆ ਹੋਇਆ ਸੀ। ਉਸ ਦੇ ਪੇਸ਼ੇਵਰ ਵੇਰਵਿਆਂ ਮੁਤਾਬਕ ਉਹ ਬਲੂਮਬਰਗ ਵਿਚ ਵਿੱਤੀ ਡਾਟਾ ਵਿਸ਼ਲੇਸ਼ਕ ਵਜੋਂ ਕੰਮ ਕਰ ਚੁੱਕਾ ਸੀ।