ਅਮਰੀਕੀ ਨੀਤੀਆਂ ਨੇ ਦੋਸਤਾਂ ਤੇ ਵਿਰੋਧੀਆਂ ਨੂੰ ਨੇੜੇ ਲਿਆਂਦਾ - ਕ੍ਰਿਸ਼ਨਾਮੂਰਤੀ
ਸੈਕਰਾਮੈਂਟੋ, 15 ਸਤੰਬਰ (ਹੁਸਨ ਲੜੋਆ ਬੰਗਾ)-ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਾਕਤ ਇਸ ਦੀ ਵਿਸ਼ਵ ਪੱਧਰੀ ਅਗਵਾਈ ਨੂੰ ਬਰਕਰਾਰ ਰੱਖੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਅਮਰੀਕਾ ਦੇ ਭਾਈਵਾਲਾਂ ਨੂੰ ਹੋਰ ਬਦਲ ਲੱਭਣ ਲਈ ਮਜ਼ਬੂਰ ਕਰ ਰਹੀਆਂ ਹਨ ਅਤੇ ਵਾਸ਼ਿੰਗਟਨ ਦੇ ਪ੍ਰਭਾਵ ਨੂੰ ਕਮਜ਼ੋਰ ਕਰ ਰਹੀਆਂ ਹਨ।
ਸੈਕਰਾਮੈਂਟੋ, 15 ਸਤੰਬਰ (ਹੁਸਨ ਲੜੋਆ ਬੰਗਾ)-ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਾਕਤ ਇਸ ਦੀ ਵਿਸ਼ਵ ਪੱਧਰੀ ਅਗਵਾਈ ਨੂੰ ਬਰਕਰਾਰ ਰੱਖੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਅਮਰੀਕਾ ਦੇ ਭਾਈਵਾਲਾਂ ਨੂੰ ਹੋਰ ਬਦਲ ਲੱਭਣ ਲਈ ਮਜ਼ਬੂਰ ਕਰ ਰਹੀਆਂ ਹਨ ਅਤੇ ਵਾਸ਼ਿੰਗਟਨ ਦੇ ਪ੍ਰਭਾਵ ਨੂੰ ਕਮਜ਼ੋਰ ਕਰ ਰਹੀਆਂ ਹਨ। ‘ਬ੍ਰਿਕਸ’ ਸੰਮੇਲਨ ਦੇ ਮੱਦੇਨਜਰ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਭਾਰਤ ਵਲੋਂ ਵਿਸ਼ਵ ਨੇਤਾਵਾਂ ਦੇ ਇਕ ਹੋਰ ਵੱਡੇ ਇਕੱਠ ਦੀ ਮੇਜ਼ਬਾਨੀ ਕਰਨਾ ਕੋਈ ਹੈਰਾਨੀਜਨਕ ਗੱਲ ਨਹੀਂ ਹੈ ਪਰ ਇਹ ਇਸ ਲਈ ਚਿੰਤਾ ਦਾ ਵਿਸ਼ਾ ਹੈ ਕਿ ਅਮਰੀਕੀ ਨੀਤੀਆਂ ਵਾਸ਼ਿੰਗਟਨ ਦੇ ਦੋਸਤਾਂ ਅਤੇ ਵਿਰੋਧੀਆਂ ਨੂੰ ਇਕ-ਦੂਜੇ ਦੇ ਨੇੜੇ ਲਿਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਆਰਥਿਕ ਆਕਾਰ ਅਤੇ ਵਿਕਾਸ ਕਾਰਨ ਵਿਸ਼ਵ ਆਗੂ ਬਣਿਆ ਰਹੇਗਾ। ਉਨ੍ਹਾਂ ਨੇ ਭਾਰਤ, ਮਿਸਰ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਨੂੰ ਰੂਸ, ਚੀਨ ਅਤੇ ਈਰਾਨ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਵਾਸਤੇ ਟਰੰਪ ਦੀਆਂ ਵਪਾਰਕ, ਆਰਥਿਕ ਅਤੇ ਵਿਦੇਸ਼ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕੈਨੇਡਾ ਸਮੇਤ ਯੂਰਪ ਅਤੇ ਏਸ਼ੀਆ ਦੇ ਦੇਸ਼ ਹੋਰ ਬਦਲਾਂ ਵੱਲ ਦੇਖ ਰਹੇ ਹਨ, ਜੋ ਅਮਰੀਕਾ ਲਈ ਲੰਬੇ ਸਮੇਂ ਲਈ ਬਹੁਤ ਖ਼ਤਰਨਾਕ ਰੁਝਾਨ ਹੈ।