15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਹੁਣ ਵਾਰੀ ਕੋਵਿਡ ਕਰਜ਼ਾ ਘੁਟਾਲਿਆਂ ਦੀ , ਵੈਂਸ ਵਲੋਂ ਵੱਡੀ ਕਾਰਵਾਈ ਦਾ ਐਲਾਨ

ਨਿਊਯਾਰਕ, 15 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਕੋਰੋਨਾ ਮਹਾਂਮਾਰੀ (ਕੋਵਿਡ) ਦੌਰਾਨ ਕਾਰੋਬਾਰਾਂ ਦੀ ਮਦਦ ਲਈ ਵੰਡੇ ਗਏ ਸਰਕਾਰੀ ਕਰਜ਼ਿਆਂ ਵਿਚ ਹੋਈ ਕਥਿਤ ਧੋਖਾਧੜੀ ਖ਼ਿਲਾਫ਼ ਵੱਡੀ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਕਰੀਬ 8 ਲੱਖ 70 ਹਜ਼ਾਰ ਅਜਿਹੇ ਕਰਜ਼ਦਾਰਾਂ ਨੂੰ ਭਵਿੱਖ ਵਿਚ ਛੋਟੇ ਕਾਰੋਬਾਰੀ ਪ੍ਰਬੰਧਕੀ (ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਨਿਊਯਾਰਕ, 15 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਕੋਰੋਨਾ ਮਹਾਂਮਾਰੀ (ਕੋਵਿਡ) ਦੌਰਾਨ ਕਾਰੋਬਾਰਾਂ ਦੀ ਮਦਦ ਲਈ ਵੰਡੇ ਗਏ ਸਰਕਾਰੀ ਕਰਜ਼ਿਆਂ ਵਿਚ ਹੋਈ ਕਥਿਤ ਧੋਖਾਧੜੀ ਖ਼ਿਲਾਫ਼ ਵੱਡੀ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਕਰੀਬ 8 ਲੱਖ 70 ਹਜ਼ਾਰ ਅਜਿਹੇ ਕਰਜ਼ਦਾਰਾਂ ਨੂੰ ਭਵਿੱਖ ਵਿਚ ਛੋਟੇ ਕਾਰੋਬਾਰੀ ਪ੍ਰਬੰਧਕੀ (ਐੱਸ.ਬੀ.ਏ.) ਦੇ ਕਰਜ਼ਿਆਂ ਅਤੇ ਹੋਰ ਪ੍ਰੋਗਰਾਮਾਂ ਤੋਂ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਦੇ ਮਾਮਲੇ ਸੰਭਾਵਿਤ ਧੋਖਾਧੜੀ ਨਾਲ ਜੋੜੇ ਗਏ ਹਨ।ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕੈਨਸਸ ਸਿਟੀ ਵਿਚ ਇਸ ਕਾਰਵਾਈ ਦਾ ਐਲਾਨ ਕੀਤਾ। ਐੱਸ.ਬੀ.ਏ. ਮੁਤਾਬਕ ਮੌਜੂਦਾ ਕਾਰਵਾਈ 45 ਰਾਜਾਂ ਅਤੇ ਅਮਰੀਕੀ ਖੇਤਰਾਂ ਵਿਚ ਕਰੀਬ 39 ਅਰਬ ਡਾਲਰ ਦੀ ਸ਼ੱਕੀ ਧੋਖਾਧੜੀ ਨਾਲ ਜੁੜੀ ਹੈ। ਪਹਿਲਾਂ ਕੀਤੀਆਂ ਕਾਰਵਾਈਆਂ ਨੂੰ ਮਿਲਾ ਕੇ ਦੇਸ਼ ਭਰ ਵਿਚ ਇਹ ਅੰਕੜਾ ਲਗਭਗ 49 ਅਰਬ ਡਾਲਰ ਤੱਕ ਪਹੁੰਚਦਾ ਹੈ। ਇਸ ਤੋਂ ਇਲਾਵਾ ਕਰੀਬ 22 ਅਰਬ ਡਾਲਰ ਦੇ ਸ਼ੱਕੀ ਕੋਵਿਡ-ਕਾਲ ਦੇ ਕਰਜ਼ੇ ਵਸੂਲੀ ਲਈ ਅਮਰੀਕੀ ਖ਼ਜ਼ਾਨਾ ਵਿਭਾਗ ਕੋਲ ਭੇਜੇ ਗਏ ਹਨ।ਨਿਆਂ ਵਿਭਾਗ ਵਲੋਂ ਚਲਾਈ ਗਈ ‘ਆਪਰੇਸ਼ਨ ਹਾਰਟਲੈਂਡ ਸਰਜ’ ਮੁਹਿੰਮ ਤਹਿਤ 160 ਤੋਂ ਵੱਧ ਮੁਲਜ਼ਮਾਂ ਨਾਲ ਜੁੜੇ ਮਾਮਲਿਆਂ ਵਿਚ ਕਾਰਵਾਈ ਹੋਈ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਕੇਸਾਂ ਵਿਚ ਕਰੀਬ 245 ਮਿਲੀਅਨ ਡਾਲਰ ਦੇ ਸੰਭਾਵਿਤ ਨੁਕਸਾਨ ਦੀ ਗੱਲ ਸਾਹਮਣੇ ਆਈ ਹੈ। ਕਰੀਬ 80 ਮੁਲਜ਼ਮਾਂ ਖ਼ਿਲਾਫ਼ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ, 43 ਨੇ ਦੋਸ਼ ਕਬੂਲ ਕੀਤੇ ਅਤੇ ਲਗਭਗ 40 ਨੂੰ ਸਜ਼ਾਵਾਂ ਸੁਣਾਈਆਂ ਗਈਆਂ। ਜਾਂਚ ਦੌਰਾਨ ਫਰਜ਼ੀ ਕਾਰੋਬਾਰ ਦਿਖਾਉਣ, ਕਰਮਚਾਰੀਆਂ ਅਤੇ ਆਮਦਨ ਬਾਰੇ ਗਲਤ ਜਾਣਕਾਰੀ ਦੇਣ ਅਤੇ ਸਰਕਾਰੀ ਰਕਮ ਨੂੰ ਨਿੱਜੀ ਖਰਚਿਆਂ ਲਈ ਵਰਤਣ ਵਰਗੇ ਕਥਿਤ ਤਰੀਕੇ ਸਾਹਮਣੇ ਆਏ ਹਨ।
Ad Position 22
No active advertisement
ਪਿਛਲੀ ਖ਼ਬਰ ਓਂਟਾਰੀਓ ਖ਼ਾਲਸਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਨਵੇਂ ਗਰੀਨ ਕਾਰਡ ਨਿਯਮ ਵਿਰੁੱਧ 22 ਰਾਜਾਂ ਵਲੋਂ ਪਟੀਸ਼ਨ ਦਾਇਰ
Ad Position 24