21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਜੰਗਾਂ, ਅਸਮਾਨਤਾ ਤੇ ਏ.ਆਈ. ਦੇ ਖ਼ਤਰਿਆਂ ’ਤੇ ਗੁਟੇਰੇਸ ਦੀ ਚਿਤਾਵਨੀ ਵਿਸ਼ਵ ਸਹਿਯੋਗ ਦਾ ਦਿੱਤਾ ਸੱਦਾ

ਨਿਊਯਾਰਕ, 20 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਰੀਬ ਇਕ ਦਹਾਕੇ ਤੱਕ ਸੰਯੁਕਤ ਰਾਸ਼ਟਰ ਦੀ ਅਗਵਾਈ ਕਰਨ ਤੋਂ ਬਾਅਦ ਇਸ ਸਾਲ ਦੇ ਅੰਤ ਵਿਚ ਅਹੁਦਾ ਛੱਡਣ ਜਾ ਰਹੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਸ ਨੇ ਦੁਨੀਆ ਵਿਚ ਵਧ ਰਹੀਆਂ ਜੰਗਾਂ, ਆਰਥਿਕ ਅਸਮਾਨਤਾ, ਜਲਵਾਯੂ ਤਬਦੀਲੀ ਅਤੇ ਨਕਲੀ ਬੁੱਧੀ ਨਾਲ ਜੁੜੇ ਖ਼ਤਰਿਆਂ ਨੂੰ ਗੰਭੀਰ ਚੁਣੌਤੀਆਂ ਦੱਸਦਿਆਂ ਦੇਸ਼ਾਂ ਨੂੰ ਮਿਲ ਕੇ ਹੱਲ ਲੱਭਣ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿਚ 193 ਮੈਂਬਰ ਦੇਸ਼ਾਂ ਦੇ ਆਗੂਆਂ ਦੇ ਇਕੱਠ ਤੋਂ ਪਹਿਲਾਂ ਗੁਟੇਰੇਸ ਨੇ ਕਿਹਾ ਕਿ ਵੱਡੀਆਂ ਤਾਕਤਾਂ ਵਿਚਾਲੇ ਡੂੰਘੇ ਮਤਭੇਦਾਂ ਕਾਰਨ ਸੁਰੱਖਿਆ ਕੌਂਸਲ ਕਈ ਟਕਰਾਵਾਂ ਨੂੰ ਰੋਕਣ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਨਿਭਾਅ ਰਹੀ।

Ad Position 21
No active advertisement
ਅਜੀਤ ਡੈਸਕ 21-09-2026
ਨਿਊਯਾਰਕ, 20 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਰੀਬ ਇਕ ਦਹਾਕੇ ਤੱਕ ਸੰਯੁਕਤ ਰਾਸ਼ਟਰ ਦੀ ਅਗਵਾਈ ਕਰਨ ਤੋਂ ਬਾਅਦ ਇਸ ਸਾਲ ਦੇ ਅੰਤ ਵਿਚ ਅਹੁਦਾ ਛੱਡਣ ਜਾ ਰਹੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਸ ਨੇ ਦੁਨੀਆ ਵਿਚ ਵਧ ਰਹੀਆਂ ਜੰਗਾਂ, ਆਰਥਿਕ ਅਸਮਾਨਤਾ, ਜਲਵਾਯੂ ਤਬਦੀਲੀ ਅਤੇ ਨਕਲੀ ਬੁੱਧੀ ਨਾਲ ਜੁੜੇ ਖ਼ਤਰਿਆਂ ਨੂੰ ਗੰਭੀਰ ਚੁਣੌਤੀਆਂ ਦੱਸਦਿਆਂ ਦੇਸ਼ਾਂ ਨੂੰ ਮਿਲ ਕੇ ਹੱਲ ਲੱਭਣ ਦਾ ਸੱਦਾ ਦਿੱਤਾ ਹੈ।ਸੰਯੁਕਤ ਰਾਸ਼ਟਰ ਮਹਾਸਭਾ ਵਿਚ 193 ਮੈਂਬਰ ਦੇਸ਼ਾਂ ਦੇ ਆਗੂਆਂ ਦੇ ਇਕੱਠ ਤੋਂ ਪਹਿਲਾਂ ਗੁਟੇਰੇਸ ਨੇ ਕਿਹਾ ਕਿ ਵੱਡੀਆਂ ਤਾਕਤਾਂ ਵਿਚਾਲੇ ਡੂੰਘੇ ਮਤਭੇਦਾਂ ਕਾਰਨ ਸੁਰੱਖਿਆ ਕੌਂਸਲ ਕਈ ਟਕਰਾਵਾਂ ਨੂੰ ਰੋਕਣ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਨਿਭਾਅ ਰਹੀ। ਉਨ੍ਹਾਂ ਰੂਸ-ਯੂਕਰੇਨ ਜੰਗ ਅਤੇ ਅਮਰੀਕਾ ਵਲੋਂ ਈਰਾਨ ’ਤੇ ਕੀਤੇ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਕਤੀਸ਼ਾਲੀ ਦੇਸ਼ਾਂ ਵਲੋਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਰ ਦੇਸ਼ਾਂ ਲਈ ਵੀ ਗਲਤ ਮਿਸਾਲ ਬਣ ਸਕਦੀ ਹੈ।ਗੁਟੇਰੇਸ ਮੁਤਾਬਕ ਯੂਕਰੇਨ ਅਤੇ ਮੱਧ ਪੂਰਬ ਦੇ ਟਕਰਾਵਾਂ ਨੇ ਵਿਸ਼ਵ ਅਰਥਵਿਵਸਥਾ ’ਤੇ ਵੀ ਦਬਾਅ ਵਧਾਇਆ ਹੈ। ਖੁਰਾਕ ਤੇ ਊਰਜਾ ਦੀਆਂ ਕੀਮਤਾਂ ਅਤੇ ਵਿਆਜ ਦਰਾਂ ਵਧਣ ਨਾਲ ਖ਼ਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਉਨ੍ਹਾਂ ਹਮਾਸ ਦੇ 7 ਅਕਤੂਬਰ 2023 ਦੇ ਇਜ਼ਰਾਈਲ ਹਮਲੇ ਦੀ ਨਿੰਦਾ ਕਰਨ ਦੇ ਨਾਲ ਗਾਜ਼ਾ ਵਿੱਚ ਹੋਈ ਵੱਡੀ ਜਾਨੀ ਤੇ ਮਾਲੀ ਤਬਾਹੀ ਦੀ ਵੀ ਆਲੋਚਨਾ ਕੀਤੀ।ਨਕਲੀ ਬੁੱਧੀ ਬਾਰੇ ਗੁਟੇਰੇਸ ਨੇ ਕਿਹਾ ਕਿ ਇਸ ਦੇ ਸੰਭਾਵੀ ਖ਼ਤਰਿਆਂ ਨੂੰ ਕਾਬੂ ਕਰਨ ਲਈ ਦੇਸ਼ਾਂ ਵਿਚਾਲੇ ਜਾਣਕਾਰੀ ਸਾਂਝੀ ਕਰਨ, ਪਾਰਦਰਸ਼ਤਾ ਵਧਾਉਣ ਅਤੇ ਸਾਂਝੇ ਅੰਤਰਰਾਸ਼ਟਰੀ ਸੁਰੱਖਿਆ ਨਿਯਮ ਬਣਾਉਣ ਦੀ ਲੋੜ ਹੈ। ਉਨ੍ਹਾਂ ਸੰਯੁਕਤ ਰਾਸ਼ਟਰ, ਸੁਰੱਖਿਆ ਕੌਂਸਲ ਅਤੇ ਵਿਸ਼ਵ ਵਿੱਤੀ ਸੰਸਥਾਵਾਂ ਵਿੱਚ ਵੀ ਮੌਜੂਦਾ ਸਮੇਂ ਅਨੁਸਾਰ ਸੁਧਾਰ ਕਰਨ ’ਤੇ ਜ਼ੋਰ ਦਿੱਤਾ। ਗੁਟੇਰੇਸ ਨੇ ਸੰਯੁਕਤ ਰਾਸ਼ਟਰ ਦੀ ਵਿੱਤੀ ਸਥਿਤੀ ’ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਅਮਰੀਕਾ ਵਲੋਂ ਨਿਯਮਤ ਅਤੇ ਸ਼ਾਂਤੀ ਰੱਖਿਆ ਬਜਟ ਦੀ ਅਰਬਾਂ ਡਾਲਰ ਦੀ ਬਕਾਇਆ ਰਕਮ ਨਾ ਮਿਲਣ ਕਾਰਨ ਸੰਸਥਾ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਵਾਲੀ ਮੁਲਾਕਾਤ ਵਿੱਚ ਯੂਕਰੇਨ ਅਤੇ ਮੱਧ ਪੂਰਬ ਵਿਚ ਸ਼ਾਂਤੀ ਮੁੱਖ ਮੁੱਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਰਿਚਮੰਡ ਦੇ ਖੇਤੀ ਵਿਰਾਸਤੀ ਮੇਲੇ ‘ਚ ਸੈਂਕੜੇ ਪਰਿਵਾਰਾਂ ਨੇ ਖੇਤਾਂ ਵਿਚ ਮਾਣਿਆ ਕੁਦਰਤ ਦਾ ਆਨੰਦ ਅਗਲੀ ਖ਼ਬਰ ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ
Ad Position 24