29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤੀ ਮੂਲ ਦੇ ਵਿਅਕਤੀ ਸਮੇਤ 5 ਦੋਸ਼ੀਆਂ ਨੂੰ ਕੁੱਲ 82 ਸਾਲ ਦੀ ਕੈਦ

ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰੀ ਵੇਲਜ਼ ਦੇ ਰਿਲ ਇਲਾਕੇ ਵਿਚ ਤਿੰਨ ਨਾਬਾਲਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ਵਿਚ ਚਾਰ ਮਰਦਾਂ ਅਤੇ ਇਕ ਔਰਤ ਨੂੰ ਕੈਰਨਾਰਫਨ ਕਰਾਊਨ ਅਦਾਲਤ ਨੇ ਕੁੱਲ 82 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤ ਕੁੜੀਆਂ ਦੀ ਉਮਰ ਅਪਰਾਧਾਂ ਸਮੇਂ 14 ਤੋਂ 16 ਸਾਲ ਦਰਮਿਆਨ ਸੀ।

Ad Position 21
No active advertisement
ਅਜੀਤ ਡੈਸਕ 30-09-2026
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰੀ ਵੇਲਜ਼ ਦੇ ਰਿਲ ਇਲਾਕੇ ਵਿਚ ਤਿੰਨ ਨਾਬਾਲਗ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ਵਿਚ ਚਾਰ ਮਰਦਾਂ ਅਤੇ ਇਕ ਔਰਤ ਨੂੰ ਕੈਰਨਾਰਫਨ ਕਰਾਊਨ ਅਦਾਲਤ ਨੇ ਕੁੱਲ 82 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤ ਕੁੜੀਆਂ ਦੀ ਉਮਰ ਅਪਰਾਧਾਂ ਸਮੇਂ 14 ਤੋਂ 16 ਸਾਲ ਦਰਮਿਆਨ ਸੀ। ਅਪਰਾਧ ਅਪ੍ਰੈਲ 2022 ਤੋਂ ਮਾਰਚ 2024 ਦਰਮਿਆਨ ਹੋਏ। ਅਦਾਲਤ ਮੁਤਾਬਕ ਮੁਸਤਫਾ ਇਕਬਾਲ (43) ਨੂੰ 30 ਸਾਲ, ਮੁਹੰਮਦ ਉਸਮਾਨ ਅਰਸ਼ਦ (36) ਨੂੰ 19 ਸਾਲ, ਜ਼ਿਆਉੱਲਾਹ ਬਾਦਸ਼ਾਹ (25) ਨੂੰ 17 ਸਾਲ ਅਤੇ ਜਸਵਿੰਦਰ ਸਿੰਘ (61) ਤੇ ਸਾਰਾਹ ਗਰੇ (53) ਨੂੰ 8-8 ਸਾਲ ਦੀ ਕੈਦ ਦਿੱਤੀ ਗਈ। ਇਕਬਾਲ ਨੂੰ ਜਬਰ ਜਨਾਹ ਸਮੇਤ 21 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਜੀਵਨ ਭਰ ਲਈ ਜਿਨਸੀ ਅਪਰਾਧੀਆਂ ਦੇ ਰਜਿਸਟਰ ਵਿਚ ਦਰਜ ਰੱਖੇ ਜਾਣ ਦਾ ਹੁਕਮ ਵੀ ਦਿੱਤਾ ਗਿਆ। ਅਦਾਲਤ ਵਿਚ ਦੱਸਿਆ ਗਿਆ ਕਿ ਕੁੜੀਆਂ ਨੂੰ ਕੈਨਾਬਿਸ ਅਤੇ ਸ਼ਰਾਬ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਦੀ ਕਮਜ਼ੋਰ ਸਥਿਤੀ ਦਾ ਫਾਇਦਾ ਚੁੱਕ ਕੇ ਜਿਨਸੀ ਸ਼ੋਸ਼ਣ ਕੀਤਾ ਗਿਆ। ਜਸਵਿੰਦਰ ਸਿੰਘ ਕੁੜੀਆਂ ਨੂੰ ਵੱਖ-ਵੱਖ ਥਾਵਾਂ ’ਤੇ ਲਿਜਾਣ ਅਤੇ ਕੈਨਾਬਿਸ ਮੁਹੱਈਆ ਕਰਵਾਉਣ ਵਿਚ ਸ਼ਾਮਿਲ ਪਾਇਆ ਗਿਆ। ਸਾਰਾਹ ਗਰੇ ਨੂੰ ਅਪਰਾਧੀ ਦੀ ਮਦਦ ਕਰਨ, ਨਸ਼ੀਲੇ ਪਦਾਰਥਾਂ ਦੀ ਸਪਲਾਈ ਦੀ ਸਾਜ਼ਿਸ਼ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਨਾਲ ਸੰਬੰਧਿਤ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟਆਗਾਂ ਵਿਖੇ ਬੀ. ਕੇ. ਯੂ ਏਕਤਾ ਉਗਰਾਹਾਂ ਵਲੋਂ ਮੀਟਿੰਗ ਅਗਲੀ ਖ਼ਬਰ ਕਾਂਗਰਸਮੈਨ ਗ੍ਰੈਗਰੀ ਮੀਕਸ ਨਾਲ ਸਿੱਖ ਮਸਲਿਆਂ ’ ਤੇ ਅਹਿਮ ਵਿਚਾਰ - ਚਰਚਾ
Ad Position 24