29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗਲਾਸਗੋ ਕੌਂਸਲ ਵਲੋਂ 24 ਹਜ਼ਾਰ ਮੁਲਾਜ਼ਮਾਂ ਨੂੰ ਕੱਢ ਕੇ ਮੁੜ ਰੱਖਣ ਦੀ ਕਾਰਵਾਈ ਫ਼ਿਲਹਾਲ ਰੋਕੀ

ਗਲਾਸਗੋ, 29 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਕੌਂਸਲ ਨੇ ਕਰੀਬ 24 ਹਜ਼ਾਰ ਗੈਰ-ਅਧਿਆਪਕ ਮੁਲਾਜ਼ਮਾਂ ਦੇ ਮੌਜੂਦਾ ਰੁਜ਼ਗਾਰ ਸਮਝੌਤੇ ਖ਼ਤਮ ਕਰਕੇ ਉਨ੍ਹਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੇਣ ਦੀ ਕਾਰਵਾਈ ਫ਼ਿਲਹਾਲ ਰੋਕ ਦਿੱਤੀ ਹੈ। ਕੌਂਸਲ ਅਤੇ ਮੁਲਾਜ਼ਮ ਜਥੇਬੰਦੀਆਂ ਹੁਣ ਤਨਖ਼ਾਹਾਂ ਅਤੇ ਅਹੁਦਿਆਂ ਦੀ ਨਵੀਂ ਦਰਜਾਬੰਦੀ ਬਾਰੇ ਮੁੜ ਗੱਲਬਾਤ ਕਰਨਗੀਆਂ।

Ad Position 21
No active advertisement
ਅਜੀਤ ਡੈਸਕ 30-09-2026
ਗਲਾਸਗੋ, 29 ਸਤੰਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਕੌਂਸਲ ਨੇ ਕਰੀਬ 24 ਹਜ਼ਾਰ ਗੈਰ-ਅਧਿਆਪਕ ਮੁਲਾਜ਼ਮਾਂ ਦੇ ਮੌਜੂਦਾ ਰੁਜ਼ਗਾਰ ਸਮਝੌਤੇ ਖ਼ਤਮ ਕਰਕੇ ਉਨ੍ਹਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੇਣ ਦੀ ਕਾਰਵਾਈ ਫ਼ਿਲਹਾਲ ਰੋਕ ਦਿੱਤੀ ਹੈ। ਕੌਂਸਲ ਅਤੇ ਮੁਲਾਜ਼ਮ ਜਥੇਬੰਦੀਆਂ ਹੁਣ ਤਨਖ਼ਾਹਾਂ ਅਤੇ ਅਹੁਦਿਆਂ ਦੀ ਨਵੀਂ ਦਰਜਾਬੰਦੀ ਬਾਰੇ ਮੁੜ ਗੱਲਬਾਤ ਕਰਨਗੀਆਂ। ਇਹ ਕਾਰਵਾਈ ਅਗਲੇ ਹਫ਼ਤੇ ਦੇ ਅੰਤ ਤੱਕ ਰੋਕੀ ਗਈ ਹੈ।ਕੌਂਸਲ ਪੁਰਾਣੀ ਤਨਖ਼ਾਹ ਅਤੇ ਦਰਜਾਬੰਦੀ ਵਿਵਸਥਾ ਦੀ ਥਾਂ ਨਵੀਂ ਵਿਵਸਥਾ ਲਾਗੂ ਕਰਨਾ ਚਾਹੁੰਦੀ ਹੈ। ਪੁਰਾਣੀ ਵਿਵਸਥਾ ਵਿਚ ਖ਼ਾਸ ਕਰਕੇ ਮਹਿਲਾ ਮੁਲਾਜ਼ਮਾਂ ਨਾਲ ਤਨਖ਼ਾਹ ਸਬੰਧੀ ਭੇਦਭਾਵ ਪਾਇਆ ਗਿਆ ਸੀ। ਨਵੀਂ ਤਜਵੀਜ਼ ਅਨੁਸਾਰ ਬਹੁਤੇ ਮੁਲਾਜ਼ਮਾਂ ਦੀ ਤਨਖ਼ਾਹ ਜਾਂ ਤਾਂ ਵਧੇਗੀ ਜਾਂ ਪਹਿਲਾਂ ਜਿੰਨੀ ਰਹੇਗੀ ਪਰ ਕਰੀਬ 11 ਫ਼ੀਸਦੀ ਮੁਲਾਜ਼ਮਾਂ ਦੀ ਕਮਾਈ ਘਟ ਸਕਦੀ ਹੈ ਅਤੇ ਕੁਝ ਨੂੰ ਸਾਲਾਨਾ 10 ਹਜ਼ਾਰ ਪੌਂਡ ਤੋਂ ਵੀ ਵੱਧ ਦਾ ਨੁਕਸਾਨ ਹੋ ਸਕਦਾ ਹੈ। ਇਸ ਮਸਲੇ ਗੱਲਬਾਤ ਟੁੱਟਣ ਮਗਰੋਂ ਕੌਂਸਲ ਨੇ ਸਾਰੇ ਗੈਰ-ਅਧਿਆਪਕ ਮੁਲਾਜ਼ਮਾਂ ਦੇ ਮੌਜੂਦਾ ਰੁਜ਼ਗਾਰ ਸਮਝੌਤੇ ਖ਼ਤਮ ਕਰਕੇ ਪਹਿਲੀ ਜਨਵਰੀ ਤੋਂ ਉਨ੍ਹਾਂ ਨੂੰ ਨਵੀਆਂ ਸ਼ਰਤਾਂ ਹੇਠ ਮੁੜ ਨੌਕਰੀ ਦੇਣ ਦੀ ਤਿਆਰੀ ਕੀਤੀ ਸੀ। ਹੁਣ ਇਸ ਕਦਮ ਨੂੰ ਅਸਥਾਈ ਤੌਰ ’ਤੇ ਰੋਕ ਕੇ ਮੁਲਾਜ਼ਮ ਜਥੇਬੰਦੀਆਂ ਨਾਲ ਮੁੜ ਗੱਲਬਾਤ ਰਾਹੀਂ ਸਾਂਝੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ ਦੇ ਪਾਰਕ ਵਿਚ ਨਿਊਯਾਰਕ ਟਾਈਮਜ਼ ਦੇ ਡਾਇਰੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਪੈਰਿਸ ਫ਼ੈਸ਼ਨ ਵੀਕ ਦੌਰਾਨ ਐਸ਼ਵਰਿਆ ਰਾਏ ਬੱਚਨ
Ad Position 24