29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

7 ਮਾਰਚ 2027 ਤੋਂ ਸਰਕਾਰ ਸੰਭਾਲੇਗੀ ਵੈਸਟ ਕੋਸਟ ਰੇਲ ਸੇਵਾ

ਗਲਾਸਗੋ, 29 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਨੂੰ ਲੰਡਨ ਸਮੇਤ ਬਰਮਿੰਘਮ, ਮੈਨਚੈਸਟਰ ਅਤੇ ਹੋਰ ਵੱਡੇ ਸ਼ਹਿਰਾਂ ਨਾਲ ਜੋੜਨ ਵਾਲੀ ਵੈਸਟ ਕੋਸਟ ਮੁੱਖ ਰੇਲ ਸੇਵਾ ਕਰੀਬ 30 ਸਾਲਾਂ ਬਾਅਦ ਮੁੜ ਸਰਕਾਰੀ ਹੱਥਾਂ ਵਿਚ ਜਾਣ ਜਾ ਰਹੀ ਹੈ। ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਨਿੱਜੀ ਰੇਲ ਕੰਪਨੀ ਐਵਾਂਟੀ ਵੈਸਟ ਕੋਸਟ ਦਾ ਸਮਝੌਤਾ ਖ਼ਤਮ ਹੋਣ ਮਗਰੋਂ 7 ਮਾਰਚ 2027 ਤੋਂ ਇਸ ਦੀਆਂ ਯਾਤਰੀ ਰੇਲ ਸੇਵਾਵਾਂ ਸਰਕਾਰੀ ਮਾਲਕੀ ਹੇਠ ਚਲਾਈਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 30-09-2026
ਗਲਾਸਗੋ, 29 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਨੂੰ ਲੰਡਨ ਸਮੇਤ ਬਰਮਿੰਘਮ, ਮੈਨਚੈਸਟਰ ਅਤੇ ਹੋਰ ਵੱਡੇ ਸ਼ਹਿਰਾਂ ਨਾਲ ਜੋੜਨ ਵਾਲੀ ਵੈਸਟ ਕੋਸਟ ਮੁੱਖ ਰੇਲ ਸੇਵਾ ਕਰੀਬ 30 ਸਾਲਾਂ ਬਾਅਦ ਮੁੜ ਸਰਕਾਰੀ ਹੱਥਾਂ ਵਿਚ ਜਾਣ ਜਾ ਰਹੀ ਹੈ। ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੌਜੂਦਾ ਨਿੱਜੀ ਰੇਲ ਕੰਪਨੀ ਐਵਾਂਟੀ ਵੈਸਟ ਕੋਸਟ ਦਾ ਸਮਝੌਤਾ ਖ਼ਤਮ ਹੋਣ ਮਗਰੋਂ 7 ਮਾਰਚ 2027 ਤੋਂ ਇਸ ਦੀਆਂ ਯਾਤਰੀ ਰੇਲ ਸੇਵਾਵਾਂ ਸਰਕਾਰੀ ਮਾਲਕੀ ਹੇਠ ਚਲਾਈਆਂ ਜਾਣਗੀਆਂ। ਇਸ ਰੇਲ ਮਾਰਗ ਦੀ ਯਾਤਰੀ ਸੇਵਾ ਪਹਿਲਾਂ ਬਰਤਾਨੀਆ ਦੀ ਸਰਕਾਰੀ ਰੇਲ ਸੰਸਥਾ ਬ੍ਰਿਟਿਸ਼ ਰੇਲ ਦੇ ਅਧੀਨ ਸੀ। ਬਰਤਾਨੀਆ ਵਿੱਚ ਰੇਲ ਸੇਵਾਵਾਂ ਦੇ ਨਿੱਜੀਕਰਨ ਦੌਰਾਨ 1997 ਵਿੱਚ ਵੈਸਟ ਕੋਸਟ ਦੀ ਯਾਤਰੀ ਸੇਵਾ ਨਿੱਜੀ ਹੱਥਾਂ ਵਿੱਚ ਚਲੀ ਗਈ ਸੀ ਅਤੇ ਵਰਜਿਨ ਟ੍ਰੇਨਜ਼ ਨੇ ਇਸ ਦਾ ਸੰਚਾਲਨ ਸੰਭਾਲਿਆ ਸੀ। ਵਰਜਿਨ ਟ੍ਰੇਨਜ਼ ਨੇ 2019 ਤੱਕ ਇਹ ਸੇਵਾ ਚਲਾਈ, ਜਿਸ ਤੋਂ ਬਾਅਦ ਐਵਾਂਟੀ ਵੈਸਟ ਕੋਸਟ ਨੇ ਇਸ ਦੀ ਜ਼ਿੰਮੇਵਾਰੀ ਸੰਭਾਲੀ। ਹੁਣ ਮਾਰਚ 2027 ਵਿੱਚ ਇਹ ਸੇਵਾ ਮੁੜ ਸਰਕਾਰੀ ਮਾਲਕੀ ਹੇਠ ਆਉਣ ਨਾਲ ਲਗਭਗ ਤਿੰਨ ਦਹਾਕਿਆਂ ਦਾ ਨਿੱਜੀ ਸੰਚਾਲਨ ਖ਼ਤਮ ਹੋ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਵੈਸਟ ਕੋਸਟ ਮੁੱਖ ਰੇਲ ਮਾਰਗ ਉੱਤੇ ਪਿਛਲੇ ਕਈ ਸਾਲਾਂ ਤੋਂ ਯਾਤਰੀਆਂ ਨੂੰ ਰੇਲਾਂ ਦੇ ਦੇਰੀ ਨਾਲ ਚੱਲਣ ਅਤੇ ਰੱਦ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਨਵੀਂ ਵਿਵਸਥਾ ਤਹਿਤ ਪਟੜੀ ਅਤੇ ਰੇਲ ਸੇਵਾ ਵਿਚਕਾਰ ਤਾਲਮੇਲ ਵਧਾ ਕੇ ਸੇਵਾਵਾਂ ਨੂੰ ਵਧੇਰੇ ਭਰੋਸੇਯੋਗ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਰੇਲ ਮਾਰਗ ਉਤੇ ਬਿਜਲੀ ਸਪਲਾਈ ਅਤੇ ਸੰਕੇਤ ਪ੍ਰਣਾਲੀ ਦੀ ਸਾਂਭ-ਸੰਭਾਲ ਲਈ ਵਾਧੂ ਇੱਕ ਕਰੋੜ ਪੌਂਡ ਖਰਚੇ ਜਾਣਗੇ। ਇਹ ਰਕਮ ਪਹਿਲਾਂ ਤੋਂ ਚੱਲ ਰਹੇ 84 ਕਰੋੜ ਪੌਂਡ ਦੇ ਢਾਂਚਾਗਤ ਸੁਧਾਰਾਂ ਤੋਂ ਵੱਖਰੀ ਹੋਵੇਗੀ। ਸਰਕਾਰ ਅਨੁਸਾਰ ਇਨ੍ਹਾਂ ਸੁਧਾਰਾਂ ਦਾ ਮੁੱਖ ਮਕਸਦ ਰੇਲਾਂ ਦੀ ਦੇਰੀ ਅਤੇ ਰੱਦ ਹੋਣ ਦੀਆਂ ਘਟਨਾਵਾਂ ਘਟਾਉਣਾ ਹੈ। ਇਹ ਤਬਦੀਲੀ ਸਕਾਟਲੈਂਡ ਲਈ ਖ਼ਾਸ ਅਹਿਮੀਅਤ ਰੱਖਦੀ ਹੈ ਕਿਉਂਕਿ ਵੈਸਟ ਕੋਸਟ ਮੁੱਖ ਰੇਲ ਮਾਰਗ ਗਲਾਸਗੋ ਨੂੰ ਸਿੱਧਾ ਲੰਡਨ ਨਾਲ ਜੋੜਨ ਵਾਲੇ ਸਭ ਤੋਂ ਮਹੱਤਵਪੂਰਨ ਰੇਲ ਰਸਤਿਆਂ ਵਿੱਚੋਂ ਇੱਕ ਹੈ। ਸਰਕਾਰ ਨੇ ਸਾਲ 2027 ਦੇ ਅੰਤ ਤੱਕ ਆਪਣੇ ਅਧੀਨ ਆਉਣ ਵਾਲੀਆਂ ਬਾਕੀ ਨਿੱਜੀ ਯਾਤਰੀ ਰੇਲ ਸੇਵਾਵਾਂ ਨੂੰ ਵੀ ਸਰਕਾਰੀ ਮਾਲਕੀ ਹੇਠ ਲਿਆਉਣ ਦਾ ਟੀਚਾ ਰੱਖਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨੂੰ ਸਦਮਾ, ਚਾਚੇ ਦਾ ਦਿਹਾਂਤ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24