02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਟਾਈਮਜ਼ ਸਕੁਏਅਰ ਵਿਖੇ ਦੁਰਗਾ ਪੂਜਾ ਲਈ ਮੋਦੀ ਦਾ ਖਾਸ ਪੱਤਰ, ਭਗਤੀ ਤੇ ਨਾਰੀ ਸ਼ਕਤੀ ਦਾ ਦਿੱਤਾ ਸੰਦੇਸ਼

ਨਿਊਯਾਰਕ, 2 ਅਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ 17 ਅਤੇ 18 ਅਕਤੂਬਰ ਨੂੰ ਹੋਣ ਜਾ ਰਹੀ ਦੁਰਗਾ ਪੂਜਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਸ਼ੇਸ਼ ਪੱਤਰ ਭੇਜ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਬੰਗਾਲੀ ਕਲੱਬ ਯੂਐੱਸਏ ਦੇ ਸੰਸਥਾਪਕ ਅਤੇ ਪ੍ਰਧਾਨ ਦਿਨੇਸ਼ ਸੀ.

Ad Position 21
No active advertisement
ਅਜੀਤ ਡੈਸਕ 03-10-2026
ਨਿਊਯਾਰਕ, 2 ਅਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ 17 ਅਤੇ 18 ਅਕਤੂਬਰ ਨੂੰ ਹੋਣ ਜਾ ਰਹੀ ਦੁਰਗਾ ਪੂਜਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਿਸ਼ੇਸ਼ ਪੱਤਰ ਭੇਜ ਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਬੰਗਾਲੀ ਕਲੱਬ ਯੂਐੱਸਏ ਦੇ ਸੰਸਥਾਪਕ ਅਤੇ ਪ੍ਰਧਾਨ ਦਿਨੇਸ਼ ਸੀ. ਮਜੂਮਦਾਰ ਦੇ ਨਾਂ ਭੇਜੇ ਇਸ ਪੱਤਰ ਵਿੱਚ ਮੋਦੀ ਨੇ ਦੁਰਗਾ ਪੂਜਾ ਦੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਮੁੱਖ ਤੌਰ ’ਤੇ ਉਭਾਰਿਆ ਹੈ।ਆਪਣੇ ਸੰਦੇਸ਼ ਵਿੱਚ ਮੋਦੀ ਨੇ ਦੁਰਗਾ ਪੂਜਾ ਨੂੰ ਭਗਤੀ ਅਤੇ ਸ਼ਕਤੀ ਦਾ ਤਿਉਹਾਰ ਦੱਸਿਆ। ਉਨ੍ਹਾਂ ਕਿਹਾ ਕਿ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਲੋਕਾਂ ਨੂੰ ਆਪਣੀ ਅੰਦਰੂਨੀ ਤਾਕਤ ਜਗਾਉਣ, ਮੁਸ਼ਕਲਾਂ ਦਾ ਹਿੰਮਤ ਨਾਲ ਸਾਹਮਣਾ ਕਰਨ ਅਤੇ ਵਿਸ਼ਵਾਸ ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ।ਮੋਦੀ ਨੇ ਪੱਤਰ ਵਿੱਚ ਨਾਰੀ ਸ਼ਕਤੀ ਨੂੰ ਵੀ ਖਾਸ ਥਾਂ ਦਿੱਤੀ। ਉਨ੍ਹਾਂ ਮੁਤਾਬਕ ਮਾਂ ਦੁਰਗਾ ਹਿੰਮਤ ਅਤੇ ਦਇਆ ਦਾ ਪ੍ਰਤੀਕ ਹਨ ਅਤੇ ਇਹ ਤਿਉਹਾਰ ਪਰਿਵਾਰ, ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਸਾਹਮਣੇ ਲਿਆਉਂਦਾ ਹੈ।ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੁਰਗਾ ਪੂਜਾ ਵੱਖ-ਵੱਖ ਪਿਛੋਕੜਾਂ ਦੇ ਲੋਕਾਂ ਨੂੰ ਇਕੱਠਾ ਕਰਦੀ ਹੈ। ਇਸ ਨਾਲ ਜੁੜੇ ਸੰਗੀਤ, ਨਾਚ, ਕਲਾ ਅਤੇ ਦਸਤਕਾਰੀ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕਰਦੇ ਹਨ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦੇ ਹਨ।ਇਸ ਸਾਲ ਟਾਈਮਜ਼ ਸਕੁਏਅਰ ਵਿੱਚ ਗਲੋਬਲ ਦੁਰਗਾ ਪੂਜਾ ਦਾ ਤੀਜਾ ਸਮਾਗਮ ਹੋਵੇਗਾ। ਪ੍ਰਬੰਧਕਾਂ ਨੇ ਮੋਦੀ ਦੇ ਪੱਤਰ ਨੂੰ ਬੰਗਾਲੀ ਅਤੇ ਭਾਰਤੀ ਭਾਈਚਾਰੇ ਲਈ ਮਾਣ ਵਾਲਾ ਸੰਦੇਸ਼ ਦੱਸਿਆ ਹੈ, ਜੋ ਕੋਲਕਾਤਾ ਤੋਂ ਨਿਊਯਾਰਕ ਤੱਕ ਦੁਰਗਾ ਪੂਜਾ ਦੀ ਪਰੰਪਰਾ ਨੂੰ ਵਿਸ਼ਵ ਪੱਧਰ ’ ਤੇ ਜੋੜਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜੀ-20 ਬੈਠਕ ’ਚ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਵਧੀ ਗੱਲਬਾਤ ਗੋਇਲ ਤੇ ਗ੍ਰੀਅਰ ਵਿਚਾਲੇ ਅਹਿਮ ਮੁਲਾਕਾਤ ਅਗਲੀ ਖ਼ਬਰ ਟਰਾਂਸਫ਼ਾਰਮਰਾਂ ’ਚੋਂ ਤੇਲ ਚੋਰੀ ਦੇ ਮਾਮਲੇ ਨੇ ਮਚਾਇਆ ਹੜਕੰਪ, ਕਿਸਾਨਾਂ ਵਲੋਂ ਦੋ ਸ਼ੱਕੀ ਵਿਅਕਤੀ ਕਾਬੂ ਕਰਕੇ ਪੁਲਿਸ ਹਵਾਲ...
Ad Position 24