ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਨੇ ਇੱਕ ਔਰਤ ਨੂੰ ਆਪਣੇ ਸਾਬਕਾ ਸਾਥੀ ਦੀਆਂ ਨਿੱਜੀ ਤਸਵੀਰਾਂ ਉਸ ਦੀ ਸਹਿਮਤੀ ਤੋਂ ਬਿਨਾਂ ਵਾਰ-ਵਾਰ ਆਨਲਾਈਨ ਸਾਂਝੀਆਂ ਕਰਨ ਦੇ ਮਾਮਲੇ ਵਿੱਚ 35 ਹਜ਼ਾਰ ਡਾਲਰ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਔਰਤ ਦੀਆਂ ਕਾਰਵਾਈਆਂ ਨੂੰ ਪੀੜਤ ਨੂੰ ਤੰਗ ਅਤੇ ਪ੍ਰੇਸ਼ਾਨ ਕਰਨ ਲਈ ਚਲਾਈ ਗਈ ਨਿਸ਼ਾਨਾਬੱਧ ਮੁਹਿੰਮ ਦੱਸਿਆ। 25 ਸਤੰਬਰ ਨੂੰ ਜਾਰੀ ਕੀਤੇ ਫੈਸਲੇ ਅਨੁਸਾਰ ਦੋਵੇਂ ਕਰੀਬ ਚਾਰ ਸਾਲ ਤੱਕ ਨਜ਼ਦੀਕੀ ਸਬੰਧਾਂ ਵਿੱਚ ਰਹੇ ਸਨ। ਸਬੰਧ ਟੁੱਟਣ ਮਗਰੋਂ ਔਰਤ ਨੇ ਕਈ ਜਾਅਲੀ ਸਮਾਜਿਕ ਮਾਧਿਅਮ ਖਾਤੇ ਬਣਾਏ ਅਤੇ ਵਿਅਕਤੀ ਦੀਆਂ ਅੱਠ ਨਿੱਜੀ ਤਸਵੀਰਾਂ ਆਨਲਾਈਨ ਪਾਈਆਂ। ਪੀੜਤ ਨੂੰ ਪਹਿਲੀ ਤਸਵੀਰ ਬਾਰੇ ਜਨਵਰੀ 2024 ਵਿਚ ਪਤਾ ਲੱਗਿਆ ਸੀ। ਇਸ ਮਾਮਲੇ ਵਿਚ ਪਹਿਲਾਂ ਵੀ ਟ੍ਰਿਬਿਊਨਲ ਨੇ ਔਰਤ ਨੂੰ ਤਸਵੀਰਾਂ ਨਸ਼ਟ ਕਰਨ ਅਤੇ ਉਨ੍ਹਾਂ ਨੂੰ ਹੋਰਨਾਂ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ਸਨ। ਇਸ ਦੇ ਬਾਵਜੂਦ ਫੈਸਲੇ ਮੁਤਾਬਕ ਉਸ ਨੇ ਤਸਵੀਰਾਂ ਸਾਂਝੀਆਂ ਕਰਨਾ ਜਾਰੀ ਰੱਖਿਆ ਅਤੇ 12 ਮਾਰਚ ਤੋਂ 8 ਸਤੰਬਰ 2026 ਦਰਮਿਆਨ ਸੁਰੱਖਿਆ ਹੁਕਮ ਦੀ 14 ਵਾਰ ਉਲੰਘਣਾ ਕੀਤੀ। ਨਵੇਂ ਮਾਮਲੇ ਵਿੱਚ ਔਰਤ ਵੱਲੋਂ ਕੋਈ ਜਵਾਬ ਵੀ ਦਾਖ਼ਲ ਨਹੀਂ ਕੀਤਾ ਗਿਆ। ਟ੍ਰਿਬਿਊਨਲ ਨੇ ਫੈਸਲੇ ਵਿੱਚ ਕਿਹਾ ਕਿ ਤਸਵੀਰਾਂ ਵਿੱਚ ਵਿਅਕਤੀ ਦਾ ਚਿਹਰਾ ਦਿਖਾਈ ਦੇਣ ਕਾਰਨ ਉਸ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਸੀ। ਟ੍ਰਿਬਿਊਨਲ ਨੇ ਇਹ ਵੀ ਸਵੀਕਾਰ ਕੀਤਾ ਕਿ ਤਸਵੀਰਾਂ ਦਾ ਲਗਾਤਾਰ ਫੈਲਾਅ ਪੀੜਤ ਦੀ ਜ਼ਿੰਦਗੀ ਅਤੇ ਕਾਰੋਬਾਰ ਨੂੰ ਗੰਭੀਰ ਨੁਕਸਾਨ ਪਹੁੰਚਾ ਰਿਹਾ ਸੀ। ਟ੍ਰਿਬਿਊਨਲ ਨੇ ਪੀੜਤ ਨੂੰ 30 ਹਜ਼ਾਰ ਡਾਲਰ ਮੁਆਵਜ਼ੇ ਵਜੋਂ ਅਤੇ 5 ਹਜ਼ਾਰ ਡਾਲਰ ਵਾਧੂ ਹਰਜਾਨੇ ਵਜੋਂ, ਕੁੱਲ 35 ਹਜ਼ਾਰ ਡਾਲਰ ਦੇਣ ਦੇ ਹੁਕਮ ਦਿੱਤੇ ਹਨ।
ਸਾਬਕਾ ਸਾਥੀ ਦੀਆਂ ਨਿੱਜੀ ਤਸਵੀਰਾਂ ਵਾਰ-ਵਾਰ ਆਨਲਾਈਨ ਪਾਉਣ ‘ਤੇ ਔਰਤ ਨੂੰ 35 ਹਜ਼ਾਰ ਡਾਲਰ ਹਰਜਾਨਾ ਦੇਣ ਦੇ ਹੁਕਮ
ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਿਵਲ ਰੈਜ਼ੋਲੂਸ਼ਨ ਟ੍ਰਿਬਿਊਨਲ ਨੇ ਇੱਕ ਔਰਤ ਨੂੰ ਆਪਣੇ ਸਾਬਕਾ ਸਾਥੀ ਦੀਆਂ ਨਿੱਜੀ ਤਸਵੀਰਾਂ ਉਸ ਦੀ ਸਹਿਮਤੀ ਤੋਂ ਬਿਨਾਂ ਵਾਰ-ਵਾਰ ਆਨਲਾਈਨ ਸਾਂਝੀਆਂ ਕਰਨ ਦੇ ਮਾਮਲੇ ਵਿੱਚ 35 ਹਜ਼ਾਰ ਡਾਲਰ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਔਰਤ ਦੀਆਂ ਕਾਰਵਾਈਆਂ ਨੂੰ ਪੀੜਤ ਨੂੰ ਤੰਗ ਅਤੇ ਪ੍ਰੇਸ਼ਾਨ ਕਰਨ ਲਈ ਚਲਾਈ ਗਈ ਨਿਸ਼ਾਨਾਬੱਧ ਮੁਹਿੰਮ ਦੱਸਿਆ।
ਸਾਬਕਾ ਸਾਥੀ ਦੀਆਂ ਨਿੱਜੀ ਤਸਵੀਰਾਂ ਵਾਰ-ਵਾਰ ਆਨਲਾਈਨ ਪਾਉਣ ‘ਤੇ ਔਰਤ ਨੂੰ 35 ਹਜ਼ਾਰ ਡਾਲਰ ਹਰਜਾਨਾ ਦੇਣ ਦੇ ਹੁਕਮ
03-10-2026