03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦੋ ਭਾਰਤੀਆਂ ’ ਤੇ ਨਕਲੀ ਦਵਾਈਆਂ ਦੀ ਤਸਕਰੀ ਕਰਨ ਤੇ ਵੇਚਣ ਦੇ ਦੋਸ਼ ਤੈਅ

ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਦੋ ਭਾਰਤੀ ਨਾਗਰਿਕਾਂ ’ਤੇ ਅਮਰੀਕੀ ਵਿਤਰਕਾਂ ਨੂੰ ਨਕਲੀ ਦਵਾਈਆਂ ਵੇਚਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਉਪਰ ਹੋਰ ਦੋਸ਼ਾਂ ਤੋਂ ਇਲਾਵਾ ਨਕਲੀ ‘ਓਜ਼ੈਂਪਿਕ’ ਵੇਚਣ ਦੀ ਕਥਿਤ ਯੋਜਨਾ ਵਿਚ ਸ਼ਾਮਿਲ ਹੋਣ ਦੇ ਦੋਸ਼ ਲਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 03-10-2026
ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਦੋ ਭਾਰਤੀ ਨਾਗਰਿਕਾਂ ’ਤੇ ਅਮਰੀਕੀ ਵਿਤਰਕਾਂ ਨੂੰ ਨਕਲੀ ਦਵਾਈਆਂ ਵੇਚਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਉਪਰ ਹੋਰ ਦੋਸ਼ਾਂ ਤੋਂ ਇਲਾਵਾ ਨਕਲੀ ‘ਓਜ਼ੈਂਪਿਕ’ ਵੇਚਣ ਦੀ ਕਥਿਤ ਯੋਜਨਾ ਵਿਚ ਸ਼ਾਮਿਲ ਹੋਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਵਿਚੋਂ ਇੱਕ ਨੂੰ ਇਟਲੀ ਤੋਂ ਹਵਾਲਗੀ ਰਾਹੀਂ ਲਿਆਂਦਾ ਗਿਆ ਹੈ ਅਤੇ ਉਸ ਨੂੰ ਇਥੇ ਸੰਘੀ ਅਦਾਲਤ ਵਿਚ ਪੇਸ਼ ਕੀਤਾ ਗਿਆ| ਦੋਸ਼-ਪੱਤਰ ਵਿਚ ਸਵਪਨਦੀਪ ਰਾਏ (33) ਅਤੇ ਵਿੱਕੀ ਰਾਮਾਂਚਾ (37) ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ਨੇ ਚੀਨ ਵਿਚ ਗੈਰ-ਅਧਿਕਾਰਤ ਸਰੋਤਾਂ ਤੋਂ ਨਕਲੀ ‘ਓਜ਼ੈਂਪਿਕ’ ਪ੍ਰਾਪਤ ਕੀਤਾ ਅਤੇ ਇਸ ਨੂੰ ਬਹੁਤ ਘੱਟ ਕੀਮਤਾਂ ’ਤੇ ਅਮਰੀਕੀ ਵਿਤਰਕਾਂ ਨੂੰ ਵੇਚਿਆ| ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਕਥਿਤ ਯੋਜਨਾ ਜੁਲਾਈ 2023 ਤੋਂ ਅਪ੍ਰੈਲ 2024 ਤੱਕ ਚਲਾਈ ਗਈ ਸੀ। ਨਕਲੀ ਉਤਪਾਦਾਂ ਵਿਚ ਜਾਅਲੀ ਪੈਕੇਜਿੰਗ, ਪੈਕੇਜ ਦੇ ਅੰਦਰਲੇ ਨਿਰਦੇਸ਼-ਪੱਤਰ, ਪੈੱਨ ਦੇ ਲੇਬਲ ਅਤੇ ਸੂਈਆਂ ਸ਼ਾਮਿਲ ਸਨ, ਜਿਨ੍ਹਾਂ ਨੂੰ ਇਸ ਤਰਾਂ ਤਿਆਰ ਕੀਤਾ ਗਿਆ ਸੀ ਕਿ ਉਹ ਨਿਰਮਾਤਾ ਦੁਆਰਾ ਪ੍ਰਵਾਨਿਤ ਅਸਲ ‘ਓਜ਼ੈਂਪਿਕ’ ਵਰਗੇ ਲੱਗਣ। ਇਹ ਕਾਰਵਾਈ ਉਦੋਂ ਸ਼ੁਰੂ ਹੋਈ ਸੀ, ਜਦੋਂ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ (ਐਫ.ਡੀ.ਏ.) ਨੇ ਦਸੰਬਰ 2023 ਵਿੱਚ ਕੁਝ ਨਕਲੀ ‘ਓਜ਼ੈਂਪਿਕ’ ਜ਼ਬਤ ਕੀਤਾ ਸੀ ਅਤੇ ਇਨ੍ਹਾਂ ਉਤਪਾਦਾਂ ਬਾਰੇ ਜਨਤਕ ਚੇਤਾਵਨੀ ਜਾਰੀ ਕੀਤੀ ਸੀ| ਰਾਏ ਅਤੇ ਰਾਮਾਂਚਾ ਦੋਵਾਂ ’ਤੇ ਛੇ ਸੰਘੀ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿਚ ਨਕਲੀ ਦਵਾਈਆਂ ਦੀ ਤਸਕਰੀ ਕਰਨ, ਅਮਰੀਕਾ ਨਾਲ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਅਤੇ ਨਕਲੀ ਦਵਾਈਆਂ ਵੇਚਣ ਤੇ ਵਿਕਰੀ ਲਈ ਨਕਲੀ ਦਵਾਈਆਂ ਰੱਖਣ ਦੇ ਦੋਸ਼ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਬਰਤਾਨਵੀ ਸਰਕਾਰ ’ ਤੇ ਜਗਤਾਰ ਸਿੰਘ ਜੌਹਲ ਦੀ ਦੇਸ਼ ਵਾਪਸੀ ਲਈ ਦਬਾਅ ਅਗਲੀ ਖ਼ਬਰ ਐੱਚ-1ਬੀ ਵੀਜ਼ਾ ਪ੍ਰੋਗਰਾਮ ਖ਼ਤਮ ਕਰਨ ਦੇ ਹੱਕ ’ਚ ਜੇਡੀ ਵੈਂਸ
Ad Position 24