03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਆਸਟ੍ਰੇਲੀਆ ਦੇ ਸਮੇਂ ’ ਚ ਕੱਲ੍ਹ ਤੋਂ ਇਕ ਘੰਟੇ ਦੀ ਤਬਦੀਲੀ

ਭਾਰਤ ਨਾਲ ਸਮੇਂ ਦਾ ਫ਼ਰਕ ਐਡੀਲੇਡ ’ਚ 5 ਅਤੇ ਸਿਡਨੀ-ਮੈਲਬਰਨ ’ਚ ਸਾਢੇ 5 ਘੰਟੇ ਅੱਗੇ ਹੋਵੇਗਾ ਐਡੀਲੇਡ, 2 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੇ ਕਈ ਰਾਜਾਂ ਵਿਚ ਐਤਵਾਰ 4 ਅਕਤੂਬਰ ਤੋਂ ਡੇਲਾਈਟ ਸੇਵਿੰਗ ਟਾਈਮ ਲਾਗੂ ਹੋਣ ਜਾ ਰਹੀ ਹੈ। ਇਸ ਤਹਿਤ ਐਤਵਾਰ ਤੜਕੇ 2 ਵਜੇ ਘੜੀਆਂ ਨੂੰ ਇੱਕ ਘੰਟਾ ਅੱਗੇ ਕਰਕੇ 3 ਵਜੇ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 03-10-2026
ਭਾਰਤ ਨਾਲ ਸਮੇਂ ਦਾ ਫ਼ਰਕ ਐਡੀਲੇਡ ’ਚ 5 ਅਤੇ ਸਿਡਨੀ-ਮੈਲਬਰਨ ’ਚ ਸਾਢੇ 5 ਘੰਟੇ ਅੱਗੇ ਹੋਵੇਗਾ
ਐਡੀਲੇਡ, 2 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੇ ਕਈ ਰਾਜਾਂ ਵਿਚ ਐਤਵਾਰ 4 ਅਕਤੂਬਰ ਤੋਂ ਡੇਲਾਈਟ ਸੇਵਿੰਗ ਟਾਈਮ ਲਾਗੂ ਹੋਣ ਜਾ ਰਹੀ ਹੈ। ਇਸ ਤਹਿਤ ਐਤਵਾਰ ਤੜਕੇ 2 ਵਜੇ ਘੜੀਆਂ ਨੂੰ ਇੱਕ ਘੰਟਾ ਅੱਗੇ ਕਰਕੇ 3 ਵਜੇ ਕੀਤਾ ਜਾਵੇਗਾ। ਇਸ ਨਾਲ ਸ਼ਾਮ ਵੇਲੇ ਇੱਕ ਘੰਟਾ ਵੱਧ ਰੌਸ਼ਨੀ ਰਹੇਗੀ।ਡੇਲਾਈਟ ਸੇਵਿੰਗ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ਕੈਨਬਰਾ), ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ, ਤਸਮਾਨੀਆ ਅਤੇ ਵਿਕਟੋਰੀਆ ਵਿੱਚ ਲਾਗੂ ਹੋਵੇਗੀ।ਇਨ੍ਹਾਂ ਰਾਜਾਂ ਵਿੱਚ ਭਾਰਤ ਦੇ ਮੁਕਾਬਲੇ ਸਮੇਂ ਦਾ ਫ਼ਰਕ ਇੱਕ ਘੰਟੇ ਨਾਲ ਵਧ ਜਾਵੇਗਾ।ਸਿਡਨੀ, ਮੈਲਬਰਨ, ਕੈਨਬਰਾ ਅਤੇ ਹੋਬਾਰਟ ਭਾਰਤ ਤੋਂ 5 ਘੰਟੇ 30 ਮਿੰਟ ਅੱਗੇ ਹੋਣਗੇ।ਐਡੀਲੇਡ ਭਾਰਤ ਤੋਂ 5 ਘੰਟੇ ਅੱਗੇ ਹੋਵੇਗਾ।ਇਸ ਦੇ ਉਲਟ ਕੁਈਨਜ਼ਲੈਂਡ, ਨਾਰਦਰਨ ਟੈਰੀਟਰੀ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਡੇਲਾਈਟ ਸੇਵਿੰਗ ਲਾਗੂ ਨਹੀਂ ਹੁੰਦੀ। ਇਸ ਲਈ ਇਨ੍ਹਾਂ ਇਲਾਕਿਆਂ ਵਿੱਚ 4 ਅਕਤੂਬਰ ਨੂੰ ਘੜੀਆਂ ਅੱਗੇ ਨਹੀਂ ਕੀਤੀਆਂ ਜਾਣਗੀਆਂ।ਸਮੇਂ ਦੀ ਇਸ ਤਬਦੀਲੀ ਨਾਲ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫ਼ੋਨ ਕਾਲਾਂ, ਆਨਲਾਈਨ ਮੀਟਿੰਗਾਂ, ਕਾਰੋਬਾਰੀ ਕੰਮਕਾਜ ਅਤੇ ਪਰਿਵਾਰਕ ਸੰਪਰਕਾਂ ਦੇ ਸਮੇਂ ਵਿੱਚ ਵੀ ਇੱਕ ਘੰਟੇ ਦਾ ਫ਼ਰਕ ਪਵੇਗਾ। ਡੇਲਾਈਟ ਸੇਵਿੰਗ ਦੌਰਾਨ ਆਸਟ੍ਰੇਲੀਆ ਵਿੱਚ ਗਰਮੀਆਂ ਵਾਲਾ ਸਮਾਂ ਲਾਗੂ ਰਹੇਗਾ।ਡੇਲਾਈਟ ਸੇਵਿੰਗ ਦਾ ਇਹ ਸਮਾਂ 4 ਅਪ੍ਰੈਲ 2027 ਨੂੰ ਖ਼ਤਮ ਹੋਵੇਗਾ।ਉਸ ਦਿਨ ਤੜਕੇ 3 ਵਜੇ ਘੜੀਆਂ ਨੂੰ ਮੁੜ ਇੱਕ ਘੰਟਾ ਪਿੱਛੇ ਕਰਕੇ 2 ਵਜੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਵਿਚ ਡੀਜ਼ਲ ਪਹਿਲੀ ਵਾਰ 2 ਪੌਂਡ ਪ੍ਰਤੀ ਲੀਟਰ ਤੋਂ ਪਾਰ ਅਗਲੀ ਖ਼ਬਰ ਸਰੀ ਦੇ ਬੇਅਰ ਕ੍ਰੀਕ ਪਾਰਕ ‘ਚ ਬੱਚਿਆਂ ਲਈ ਹੈਲੋਵੀਨ ‘ਰੇਲ ਗੱਡੀ’ ਸ਼ੁਰੂ
Ad Position 24