08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਇਮੈਜਨ ਸਰੀ ਸਲੇਟ ਵਲੋਂ ਸਰੀ ‘ਚ ਭਰਵੀਂ ਚੋਣ ਰੈਲੀ

ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਚੋਣਾਂ ‘ਚ ਹੁਣ ਤਕਰੀਬਨ ਕੁਝ ਕੁ ਦਿਨ ਬਾਕੀ ਰਹਿ ਗਏ ਹਨ ਵੱਖ-ਵੱਖ ਸਿਆਸੀ ਸਿਆਸੀ ਧਿਰਾਂ ਵਲੋਂ ਆਪੋ ਆਪਣੀ ਕਾਮਯਾਬੀ ਲਈ ਚੋਣ ਰੈਲੀਆਂ ਕਰਨ, ਡੋਰ ਟੂ ਡੋਰ ਮੁਹਿੰਮ ਤਹਿਤ ਵੋਟਰਾਂ ਨਾਲ ਸੰਪਰਕ ਕਰਨ ਅਤੇ ਵੱਖ-ਵੱਖ ਮਾਧਿਅਮ ਰਾਹੀਂ ਚੋਣ ਪ੍ਰਚਾਰ ਕਰਨ ਦਾ ਸਿਲਸਿਲਾ ਭਰ ਜੋਬਨ ’ਤੇ ਹੈ। ਇਸੇ ਤਰ੍ਹਾਂ ਸਰੀ ਇਮੈਜਨ ਸਲੇਟ ਦੇ ਉਮੀਦਵਾਰਾਂ ਵਲੋਂ ਆਪਣੇ ਆਗੂ ਅਤੇ ਮੇਅਰ ਉਮੀਦਵਾਰ ਮਾਈਕ ਸਟਾਰਚੁੱਕ ਦੀ ਅਗਵਾਈ ‘ਚ ਆਪਣੇ ਚੋਣ ਦਫਤਰ ਵਿੱਚ ਇੱਕ ਭਰਵੀ ਚੋਣ ਰੈਲੀ ਆਯੋਜਤ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸਟਾਰਚੁੱਕ ਨੇ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਵੋਟਰਾਂ ਨੂੰ ਇਮੈਜਿਨ ਸਰੀ ਦੀ ਸਮੁੱਚੀ ਟੀਮ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਸੱਤਾ ਵਿਚ ਆਉਣ ਤੋਂ ਮਗਰੋਂ ਸ਼ਹਿਰ ਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਇਸ ਮੌਕੇ ਤੇ ਬੋਲਦਿਆਂ ਕੌਂਸਲਰ ਉਮੀਦਵਾਰ ਆਸ਼ੀਆਨਾ ਹਨੀਫ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਚੋਣਾਂ ਵਿੱਚ ਜਿੱਤਣ ਉਪਰੰਤ ਉਨ੍ਹਾਂ ਦੀ ਟੀਮ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਤਰਜੀਹ ਦੇਵੇਗੀ।

Ad Position 21
No active advertisement
ਅਜੀਤ ਡੈਸਕ 08-10-2026
ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਚੋਣਾਂ ‘ਚ ਹੁਣ ਤਕਰੀਬਨ ਕੁਝ ਕੁ ਦਿਨ ਬਾਕੀ ਰਹਿ ਗਏ ਹਨ ਵੱਖ-ਵੱਖ ਸਿਆਸੀ ਸਿਆਸੀ ਧਿਰਾਂ ਵਲੋਂ ਆਪੋ ਆਪਣੀ ਕਾਮਯਾਬੀ ਲਈ ਚੋਣ ਰੈਲੀਆਂ ਕਰਨ, ਡੋਰ ਟੂ ਡੋਰ ਮੁਹਿੰਮ ਤਹਿਤ ਵੋਟਰਾਂ ਨਾਲ ਸੰਪਰਕ ਕਰਨ ਅਤੇ ਵੱਖ-ਵੱਖ ਮਾਧਿਅਮ ਰਾਹੀਂ ਚੋਣ ਪ੍ਰਚਾਰ ਕਰਨ ਦਾ ਸਿਲਸਿਲਾ ਭਰ ਜੋਬਨ ’ਤੇ ਹੈ।ਇਸੇ ਤਰ੍ਹਾਂ ਸਰੀ ਇਮੈਜਨ ਸਲੇਟ ਦੇ ਉਮੀਦਵਾਰਾਂ ਵਲੋਂ ਆਪਣੇ ਆਗੂ ਅਤੇ ਮੇਅਰ ਉਮੀਦਵਾਰ ਮਾਈਕ ਸਟਾਰਚੁੱਕ ਦੀ ਅਗਵਾਈ ‘ਚ ਆਪਣੇ ਚੋਣ ਦਫਤਰ ਵਿੱਚ ਇੱਕ ਭਰਵੀ ਚੋਣ ਰੈਲੀ ਆਯੋਜਤ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸਟਾਰਚੁੱਕ ਨੇ ਮੌਜੂਦਾ ਸਿਟੀ ਕੌਂਸਲ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਵੋਟਰਾਂ ਨੂੰ ਇਮੈਜਿਨ ਸਰੀ ਦੀ ਸਮੁੱਚੀ ਟੀਮ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਸੱਤਾ ਵਿਚ ਆਉਣ ਤੋਂ ਮਗਰੋਂ ਸ਼ਹਿਰ ਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਇਸ ਮੌਕੇ ਤੇ ਬੋਲਦਿਆਂ ਕੌਂਸਲਰ ਉਮੀਦਵਾਰ ਆਸ਼ੀਆਨਾ ਹਨੀਫ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਭਲੀ ਭਾਂਤ ਜਾਣੂ ਹਨ ਅਤੇ ਚੋਣਾਂ ਵਿੱਚ ਜਿੱਤਣ ਉਪਰੰਤ ਉਨ੍ਹਾਂ ਦੀ ਟੀਮ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਲਈ ਸਭ ਤੋਂ ਪਹਿਲਾਂ ਤਰਜੀਹ ਦੇਵੇਗੀ। ਰੈਲੀ ਦੌਰਾਨ ਕੌਂਸਲਰ ਉਮੀਦਵਾਰ ਅਤੇ ਸਰੀ ਦੇ ਉੱਘੇ ਸਿਰਕੱਢ ਆਗੂ ਪਰਮਿੰਦਰ ਚੌਹਾਨ ਨੇ ਦੂਸਰੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਵਲੋਂ ਆਮ ਲੋਕਾਂ ਨੂੰ ਝੂਠੇ ਸਬਜਬਾਗ ਵਿਖਾ ਕੇ ਗੁਮਰਾਹਕਰਨ ਪ੍ਰਚਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਉਮੀਦਵਾਰਾਂ ਵਲੋਂ ਵੋਟਾਂ ਹਥਿਆਉਣ ਲਈ ਨਾ ਪੂਰੇ ਕੀਤੇ ਜਾ ਸਕਣ ਵਾਲੇ ਵਾਅਦੇ ਕੀਤੇ ਜਾ ਰਹੇ ਹਨ ਜੋ ਕਿ ਗਲਤ ਰੁਝਾਨ ਹੈ। ਇਸ ਮੌਕੇ ਕੌਂਸਲ ਉਮੀਦਵਾਰ ਵਿਲੀਅਮ ਲੀ, ਮਾਰਕੋਟ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਵੋਟਰਾਂ ਤੋਂ ਸਹਿਯੋਗ ਮੰਗਿਆ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਦੱਖਣੀ ਆਸਟ੍ਰੇਲੀਆ ਦੇ 37 ਵੇਂ ਗਵਰਨਰ ਨਿਯੁਕਤ ਅਗਲੀ ਖ਼ਬਰ ਚੋਰੀ ਦਾ ਸਾਮਾਨ ਖਰੀਦ ਕੇ ਵੇਚਣ ਦੇ ਮਾਮਲੇ ਵਿਚ ਗ੍ਰੋਸਰੀ ਸਟੋਰ ਮਾਲਕ ਗ੍ਰਿਫ਼ਤਾਰ
Ad Position 24