17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜਗਤਾਰ ਸਿੰਘ ਜੌਹਲ ਨੂੰ ਬਰਤਾਨੀਆ ਵਾਪਸ ਲਿਆਉਣ ਲਈ ਸੰਸਦ ਵਿਚ ਉੱਠੀ ਜ਼ੋਰਦਾਰ ਆਵਾਜ਼ 8 ਸੰਸਦ ਮੈਂਬਰਾਂ ਨੇ ਬਹਿਸ ਵਿਚ ਲਿਆ ਹਿੱਸਾ, 3 ਸਿੱਖ ਸੰਸਦ ਮੈਂਬਰਾਂ ਵਲੋਂ ਯੂ.ਕੇ. ਸਰਕਾਰ ਦੀ ਕਾਰਗੁਜ਼ਾਰੀ ’ਤੇ ਸਖ਼ਤ ਸਵਾਲ

ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ਵਿਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਭਾਰਤ ਵਿਚ ਲੰਬੀ ਹਿਰਾਸਤ ਅਤੇ ਉਸ ਦੀ ਵਤਨ ਵਾਪਸੀ ਦੇ ਮੁੱਦੇ ’ਤੇ ਹੋਈ ਅਹਿਮ ਬਹਿਸ ਦੌਰਾਨ 8 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚ ਸੱਤ ਲੇਬਰ ਪਾਰਟੀ ਅਤੇ ਇਕ ਲਿਬਰਲ ਡੈਮੋਕ੍ਰੇਟ ਪਾਰਟੀ ਦੇ ਸੰਸਦ ਮੈਂਬਰ ਸਨ।

Ad Position 21
No active advertisement
ਅਜੀਤ ਡੈਸਕ 17-10-2026
ਲੰਡਨ, 16 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੰਸਦ ਵਿਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਭਾਰਤ ਵਿਚ ਲੰਬੀ ਹਿਰਾਸਤ ਅਤੇ ਉਸ ਦੀ ਵਤਨ ਵਾਪਸੀ ਦੇ ਮੁੱਦੇ ’ਤੇ ਹੋਈ ਅਹਿਮ ਬਹਿਸ ਦੌਰਾਨ 8 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚ ਸੱਤ ਲੇਬਰ ਪਾਰਟੀ ਅਤੇ ਇਕ ਲਿਬਰਲ ਡੈਮੋਕ੍ਰੇਟ ਪਾਰਟੀ ਦੇ ਸੰਸਦ ਮੈਂਬਰ ਸਨ। ਬਹਿਸ ਵਿਚ ਤਿੰਨ ਸਿੱਖ ਸੰਸਦ ਮੈਂਬਰਾਂ ਨੇ ਵੀ ਜੌਹਲ ਦੇ ਮਾਮਲੇ ਵਿਚ ਯੂ.ਕੇ. ਸਰਕਾਰ ਵਲੋਂ ਹੋਰ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ।ਇਹ ਬਹਿਸ ਵੈਸਟ ਡਨਬਾਰਟਨਸ਼ਾਇਰ ਤੋਂ ਲੇਬਰ ਸੰਸਦ ਮੈਂਬਰ ਡਗਲਸ ਮੈਕਐਲਿਸਟਰ ਵਲੋਂ ਕਰਵਾਈ ਗਈ। ਇਸ ਵਿਚ ਤਨਮਨਜੀਤ ਸਿੰਘ ਢੇਸੀ, ਡਾ. ਜ਼ੁਬੀਰ ਅਹਿਮਦ, ਡੀਅਰਡਰੇ ਕੋਸਟਿਗਨ, ਪੈਟ੍ਰਿਸ਼ੀਆ ਫਰਗੂਸਨ, ਐਲਿਸਟੇਅਰ ਕਾਰਮਾਈਕਲ, ਜਸਬੀਰ ਸਿੰਘ ਜਸ ਅਠਵਾਲ ਅਤੇ ਵਰਿੰਦਰ ਸਿੰਘ ਜੱਸ ਨੇ ਆਪਣੇ ਵਿਚਾਰ ਰੱਖੇ।ਸਲੋਹ ਤੋਂ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜਗਤਾਰ ਸਿੰਘ ਜੌਹਲ ਦੇ ਮਾਮਲੇ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਮਲਾ ਬਹੁਤ ਲੰਬਾ ਖਿੱਚਿਆ ਜਾ ਚੁੱਕਾ ਹੈ ਅਤੇ ਇਸ ਦਾ ਜਲਦੀ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਭਾਰਤੀ ਅਧਿਕਾਰੀਆਂ ਨਾਲ ਹੋਈ ਗੱਲਬਾਤ ਬਾਰੇ ਸਪੱਸ਼ਟੀਕਰਨ ਮੰਗਿਆ।ਇਲਫੋਰਡ ਸਾਊਥ ਤੋਂ ਸੰਸਦ ਮੈਂਬਰ ਜਸ ਅਠਵਾਲ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਬਰਤਾਨੀਆ ਜਗਤਾਰ ਸਿੰਘ ਜੌਹਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਿਹਾ ਹੈ। ਉਨ੍ਹਾਂ ਇਸ ਮਾਮਲੇ ਨੂੰ ਬਰਤਾਨੀਆ ਲਈ ਕੌਮੀ ਪੱਧਰ ’ਤੇ ਵੱਡੀ ਸ਼ਰਮਿੰਦਗੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਇਕ ਬਰਤਾਨਵੀ ਨਾਗਰਿਕ ਨੂੰ ਇੰਨੇ ਸਾਲ ਭਾਰਤੀ ਜੇਲ੍ਹ ਵਿਚ ਰਹਿਣਾ ਪਿਆ, ਜਿਥੇ ਉਸ ਨਾਲ ਤਸ਼ੱਦਦ ਹੋਣ ਦੇ ਦੋਸ਼ ਹਨ ਅਤੇ ਸੰਯੁਕਤ ਰਾਸ਼ਟਰ ਵੀ ਉਸ ਦੀ ਹਿਰਾਸਤ ਨੂੰ ਮਨਮਾਨੀ ਕਰਾਰ ਦੇ ਚੁੱਕਾ ਹੈ। ਵੁਲਵਰਹੈਂਪਟਨ ਵੈਸਟ ਤੋਂ ਸੰਸਦ ਮੈਂਬਰ ਵਰਿੰਦਰ ਜੱਸ ਨੇ ਕਿਹਾ ਕਿ ਜਗਤਾਰ ਸਿੰਘ ਜੌਹਲ ਨਾਲ ਕਥਿਤ ਤਸ਼ੱਦਦ ਅਤੇ ਅਦਾਲਤੀ ਕਾਰਵਾਈ ਵਿਚ ਅਸਧਾਰਨ ਦੇਰੀ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੁਦਰਤੀ ਨਿਆਂ ਅਤੇ ਕਾਨੂੰਨ ਦੇ ਰਾਜ ਦੇ ਸਿਧਾਂਤਾਂ ਦੀ ਪਾਲਣਾ ਹੁੰਦੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਯੂ.ਕੇ. ਸਰਕਾਰ ਨੂੰ ਉੱਚ ਪੱਧਰ ’ਤੇ ਹਰ ਸੰਭਵ ਕੂਟਨੀਤਕ ਰਸਤਾ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨਿਆਂ ਵਿਚ ਦੇਰੀ ਦਾ ਮਤਲਬ ਨਿਆਂ ਤੋਂ ਇਨਕਾਰ ਹੈ ਅਤੇ ਜਗਤਾਰ ਪਹਿਲਾਂ ਹੀ ਬਹੁਤ ਲੰਬੇ ਸਮੇਂ ਤੋਂ ਨਿਆਂ ਦੀ ਉਡੀਕ ਕਰ ਰਿਹਾ ਹੈ। ਲਿਬਰਲ ਡੈਮੋਕ੍ਰੇਟ ਸੰਸਦ ਮੈਂਬਰ ਐਲਿਸਟੇਅਰ ਕਾਰਮਾਈਕਲ ਨੇ ਜਗਤਾਰ ਨੂੰ ਰਸਮੀ ਕੂਟਨੀਤਕ ਸੁਰੱਖਿਆ ਦੇਣ ਦੀ ਮੰਗ ਕੀਤੀ। ਹੋਰ ਸੰਸਦ ਮੈਂਬਰਾਂ ਨੇ ਵੀ ਉਸ ਦੀ ਵਾਪਸੀ ਲਈ ਯਤਨ ਤੇਜ਼ ਕਰਨ ਅਤੇ ਭਾਰਤ ਨਾਲ ਉੱਚ ਪੱਧਰੀ ਗੱਲਬਾਤ ਕਰਨ ’ਤੇ ਜ਼ੋਰ ਦਿੱਤਾ । ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਨੂੰ 18 ਸਤੰਬਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ 1 ਅਕਤੂਬਰ 2026 ਨੂੰ ਲਗਭਗ 9 ਸਾਲ ਦੀ ਹਿਰਾਸਤ ਮਗਰੋਂ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਹਾਲਾਂਕਿ, ਉਸ ਖ਼ਿਲਾਫ਼ 8 ਮਾਮਲੇ ਅਜੇ ਵੀ ਭਾਰਤੀ ਅਦਾਲਤਾਂ ਵਿਚ ਵਿਚਾਰ ਅਧੀਨ ਹਨ ਅਤੇ ਪਾਸਪੋਰਟ ਜਮ੍ਹਾਂ ਹੋਣ ਕਾਰਨ ਉਹ ਬਰਤਾਨੀਆ ਵਾਪਸ ਨਹੀਂ ਆ ਸਕਦਾ।ਬਹਿਸ ਦਾ ਜਵਾਬ ਦਿੰਦਿਆਂ ਯੂ.ਕੇ. ਵਿਦੇਸ਼ ਮੰਤਰਾਲੇ ਦੇ ਮੰਤਰੀ ਕ੍ਰਿਸ ਐਲਮੋਰ ਨੇ ਕਿਹਾ ਕਿ ਸਰਕਾਰ ਇਹ ਮਾਮਲਾ ਲਗਾਤਾਰ ਭਾਰਤੀ ਅਧਿਕਾਰੀਆਂ ਕੋਲ ਉਠਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਮਾਨਤ ’ਤੇ ਰਿਹਾਈ ਤੋਂ ਬਾਅਦ ਦਿੱਲੀ ਸਥਿਤ ਯੂ.ਕੇ. ਹਾਈ ਕਮਿਸ਼ਨ ਦੇ ਅਧਿਕਾਰੀ ਜੌਹਲ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ। ਸਰਕਾਰ ਉਸ ਨੂੰ ਕੌਂਸਲਰ ਸਹਾਇਤਾ ਦੇਣਾ ਜਾਰੀ ਰੱਖੇਗੀ ਅਤੇ ਬਾਕੀ ਮਾਮਲਿਆਂ ਦੇ ਜਲਦੀ ਤੇ ਨਿਰਪੱਖ ਨਿਪਟਾਰੇ ਲਈ ਯਤਨ ਕਰੇਗੀ।ਸਿੱਖ ਫੈਡਰੇਸ਼ਨ ਯੂ.ਕੇ. ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੇ ਭਾਰਤੀ ਅਧਿਕਾਰੀਆਂ ਦੀ ਕਾਰਵਾਈ ਦੀ ਆਲੋਚਨਾ ਕੀਤੀ ਅਤੇ ਯੂ.ਕੇ. ਸਰਕਾਰ ਨੂੰ ਜਗਤਾਰ ਦੀ ਤੁਰੰਤ ਵਾਪਸੀ ਲਈ ਹੋਰ ਮਜ਼ਬੂਤ ਕੂਟਨੀਤਕ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਵਿਦੇਸ਼ ਮੰਤਰਾਲੇ ਦੇ ਮੰਤਰੀ ਦੇ ਜਵਾਬ ਨੂੰ ਬੇਹੱਦ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਸੰਸਦ ਮੈਂਬਰਾਂ ਵਲੋਂ ਉਠਾਏ ਸਵਾਲਾਂ ਦੇ ਜਵਾਬ ਲੈਣ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਨੁਸਾਰ ਸੰਸਦ ਮੈਂਬਰਾਂ ਨੇ ਫੈਡਰੇਸ਼ਨ ਵਲੋਂ ਦਿੱਤੀ ਜਾਣਕਾਰੀ ਦੀ ਵਰਤੋਂ ਕਰਦਿਆਂ ਜਗਤਾਰ ਸਿੰਘ ਜੌਹਲ ਨੂੰ ਤੁਰੰਤ ਕੂਟਨੀਤਕ ਸੁਰੱਖਿਆ ਦੇਣ ਅਤੇ ਇਸ ਮਾਮਲੇ ਨੂੰ ਭਾਰਤ ਤੇ ਬਰਤਾਨੀਆ ਦੀਆਂ ਸਰਕਾਰਾਂ ਵਿਚਕਾਰ ਉੱਚ ਪੱਧਰ ’ਤੇ ਉਠਾਉਣ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਖੇਡ ਮੰਤਰਾਲੇ ਦੀ ਸਹਾਇਤਾ ਰਾਸ਼ੀ ਵਿਚ ਭਾਰੀ ਵਾਧਾ ਅਗਲੀ ਖ਼ਬਰ -ਹੈਨਰੀ ਨੋਵਾਕ ਹੱਤਿਆ ਮਾਮਲਾ- ਉਮਰ ਕੈਦ ਦੀ ਸਜ਼ਾ ਭੁਗਤ ਰਹੇ ਵਿਕਰਮ ਸਿੰਘ ਦਿਗਵਾ ਦੀ ਮਾਂ ਕਿਰਨ ਕੌਰ ਦੀ ਸਮੇਂ ਤੋਂ ਪਹਿ...
Ad Position 24