23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਐਡੀਲੇਡ ਦੇ ਪਰਵਾਨਾ ਅਫ਼ਗਾਨ ਕਿਚਨ ਨੂੰ ਕੌਮਾਂਤਰੀ ਮਾਨਤਾ

ਐਡੀਲੇਡ, 22 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੇ ਐਡੀਲੇਡ ਸਥਿਤ ਪਰਵਾਨਾ ਅਫ਼ਗਾਨ ਕਿਚਨ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਦਰਜ ਕਰਵਾਈ ਹੈ। ਸਾਲ 2009 ਤੋਂ ਅਫ਼ਗਾਨਿਸਤਾਨ ਦੇ ਰਵਾਇਤੀ ਪਕਵਾਨ ਪਰੋਸ ਰਹੇ ਇਸ ਪਰਿਵਾਰਕ ਰੈਸਟੋਰੈਂਟ ਨੂੰ ਵੱਕਾਰੀ ‘ਮਿਸ਼ੇਲਿਨ ਗਾਈਡ’ ਵਿੱਚ ਸ਼ਾਮਿਲ ਕਰਦਿਆਂ ‘ਬਿਬ ਗੌਰਮੰਡ’ ਸਨਮਾਨ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 23-10-2026
ਐਡੀਲੇਡ, 22 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੇ ਐਡੀਲੇਡ ਸਥਿਤ ਪਰਵਾਨਾ ਅਫ਼ਗਾਨ ਕਿਚਨ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਦਰਜ ਕਰਵਾਈ ਹੈ।ਸਾਲ 2009 ਤੋਂ ਅਫ਼ਗਾਨਿਸਤਾਨ ਦੇ ਰਵਾਇਤੀ ਪਕਵਾਨ ਪਰੋਸ ਰਹੇ ਇਸ ਪਰਿਵਾਰਕ ਰੈਸਟੋਰੈਂਟ ਨੂੰ ਵੱਕਾਰੀ ‘ਮਿਸ਼ੇਲਿਨ ਗਾਈਡ’ ਵਿੱਚ ਸ਼ਾਮਿਲ ਕਰਦਿਆਂ ‘ਬਿਬ ਗੌਰਮੰਡ’ ਸਨਮਾਨ ਦਿੱਤਾ ਗਿਆ ਹੈ।ਇਹ ਸਨਮਾਨ ਵਾਜਬ ਕੀਮਤ’ਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਵਾਲੇ ਰੈਸਟੋਰੈਂਟਾਂ ਨੂੰ ਮਿਲਦਾ ਹੈ।ਅਯੂਬੀ ਪਰਿਵਾਰ ਲਈ ਇਹ ਪ੍ਰਾਪਤੀ ਲੰਮੇ ਸੰਘਰਸ਼ ਅਤੇ ਸਖ਼ਤ ਮਿਹਨਤ ਦਾ ਫਲ ਹੈ। ਪਰਿਵਾਰ ਨੇ 1987 ਵਿਚ ਅਫ਼ਗਾਨਿਸਤਾਨ ’ਚ ਹਿੰਸਾ ਅਤੇ ਸੋਵੀਅਤ ਕਬਜ਼ੇ ਦੇ ਦੌਰਾਨ ਆਪਣਾ ਵਤਨ ਛੱਡਿਆ ਸੀ।ਦੁਰਖਾਨਾਈ ਅਯੂਬੀ ਮੁਤਾਬਕ, ਉਨ੍ਹਾਂ ਦਾ ਪਰਿਵਾਰ ਕਾਬੁਲ ਤੋਂ ਪੈਦਲ ਪਾਕਿਸਤਾਨ ਪਹੁੰਚਿਆ, ਜਿਥੇ ਲਗਭਗ ਇੱਕ ਸਾਲ ਸ਼ਰਨਾਰਥੀ ਕੈਂਪ ਵਿਚ ਰਹਿਣ ਮਗਰੋਂ ਆਸਟ੍ਰੇਲੀਆ ਵਿਚ ਸ਼ਰਨ ਮਿਲੀ।ਕਾਬੁਲ ਵਿਚ ਫਰੀਦਾ ਅਯੂਬੀ ਹਾਈ ਸਕੂਲ ਅਧਿਆਪਕਾ ਅਤੇ ਉਨ੍ਹਾਂ ਦੇ ਪਤੀ ਵਕੀਲ ਸਨ। ਆਸਟ੍ਰੇਲੀਆ ਆ ਕੇ ਫਰੀਦਾ ਨੇ ਆਪਣੇ ਖਾਣਾ ਬਣਾਉਣ ਦੇ ਸ਼ੌਕ ਨੂੰ ਰੋਜ਼ੀ-ਰੋਟੀ ਦਾ ਸਾਧਨ ਬਣਾਇਆ। ਪਰਿਵਾਰ ਨੇ ਪਹਿਲਾਂ ਕੇਟਰਿੰਗ ਦਾ ਕੰਮ ਸ਼ੁਰੂ ਕੀਤਾ ਅਤੇ 2009 ਵਿਚ ਆਪਣਾ ਰੈਸਟੋਰੈਂਟ ਖੋਲ੍ਹ ਲਿਆ।ਲੋਕਾਂ ਵਲੋਂ ਮਿਲੇ ਪਿਆਰ ਅਤੇ ਭਰਵੇਂ ਹੁੰਗਾਰੇ ਨੇ ਇਸ ਕਾਰੋਬਾਰ ਨੂੰ ਅੱਗੇ ਵਧਾਇਆ।ਦੁਰਖਾਨਾਈ ਅਨੁਸਾਰ, ਪਰਿਵਾਰ ਲਈ ਖਾਣਾ ਸਿਰਫ਼ ਪੇਟ ਭਰਨ ਦਾ ਸਾਧਨ ਨਹੀਂ, ਸਗੋਂ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦਾ ਜ਼ਰੀਆ ਹੈ।ਇਸੇ ਮਕਸਦ ਨਾਲ ਪਰਿਵਾਰ ਨੇ ਅਫ਼ਗਾਨੀ ਪਕਵਾਨਾਂ ਅਤੇ ਆਪਣੀਆਂ ਪਰਿਵਾਰਕ ਯਾਦਾਂ ’ਤੇ ਆਧਾਰਿਤ ਇੱਕ ਕਿਤਾਬ ਵੀ ਪ੍ਰਕਾਸ਼ਿਤ ਕੀਤੀ, ਜਿਸ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।ਪਿਛਲੇ ਹਫ਼ਤੇ ਐਡੀਲੇਡ ਵਿੱਚ ਕਰਵਾਏ ਸਮਾਗਮ ਦੌਰਾਨ ਫਰੀਦਾ ਅਯੂਬੀ ਅਤੇ ਉਨ੍ਹਾਂ ਦੇ ਜਵਾਈ ਸਈਦ ਅਯਾਜ਼ ਅਸ਼ਨਾ ਨੇ ਇਹ ਸਨਮਾਨ ਪ੍ਰਾਪਤ ਕੀਤਾ। ਪਰਿਵਾਰ ਲਈ ਇਹ ਮਾਨਤਾ ਜਿਥੇ ਸਾਲਾਂ ਦੀ ਮਿਹਨਤ ਦੀ ਤਸਦੀਕ ਹੈ, ਉਥੇ ਹੀ ਅਫ਼ਗਾਨੀ ਪਕਵਾਨਾਂ ਅਤੇ ਸੱਭਿਆਚਾਰ ਨੂੰ ਕੌਮਾਂਤਰੀ ਮੰਚ ’ਤੇ ਪੇਸ਼ ਕਰਨ ਦਾ ਮਾਣਮੱਤਾ ਮੌਕਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸਲਵਾਦੀ ਹਮਲਿਆਂ ਵਿਰੁੱਧ ਭਾਰਤੀ ਟੈਕਸੀ ਚਾਲਕਾਂ ਵਲੋਂ ਹੜਤਾਲ ਅਗਲੀ ਖ਼ਬਰ ਫਰਾਂਸ ’ ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ
Ad Position 24