23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰਿਪਬਲਿਕਨ ਸੈਨੇਟਰ ਵਲੋਂ ਵਾਲਮਾਰਟ ਤੋਂ ਚੋਰੀ ਦੇ ਦੋਸ਼ਾਂ ਮਗਰੋਂ ਅਸਤੀਫ਼ੇ ਦਾ ਐਲਾਨ

ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਰਿਪਬਲਿਕਨ ਪਾਰਟੀ ਨੂੰ ਇਕ ਹੋਰ ਸਿਆਸੀ ਝਟਕਾ ਲੱਗਾ ਹੈ। ਇੰਡੀਆਨਾ ਸੂਬੇ ਦੇ ਸੀਨੀਅਰ ਸੈਨੇਟਰ ਰੌਨ ਆਲਟਿੰਗ ਨੇ ਵਾਲਮਾਰਟ ਸਟੋਰਾਂ ਤੋਂ ਚੋਰੀ ਦੇ ਦੋਸ਼ਾਂ ਵਿਚ ਘਿਰਨ ਤੋਂ ਬਾਅਦ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 23-10-2026
ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਰਿਪਬਲਿਕਨ ਪਾਰਟੀ ਨੂੰ ਇਕ ਹੋਰ ਸਿਆਸੀ ਝਟਕਾ ਲੱਗਾ ਹੈ। ਇੰਡੀਆਨਾ ਸੂਬੇ ਦੇ ਸੀਨੀਅਰ ਸੈਨੇਟਰ ਰੌਨ ਆਲਟਿੰਗ ਨੇ ਵਾਲਮਾਰਟ ਸਟੋਰਾਂ ਤੋਂ ਚੋਰੀ ਦੇ ਦੋਸ਼ਾਂ ਵਿਚ ਘਿਰਨ ਤੋਂ ਬਾਅਦ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਹੈ। 70 ਸਾਲਾ ਆਲਟਿੰਗ ਪਿਛਲੇ 28 ਸਾਲਾਂ ਤੋਂ ਸੈਨੇਟ ਦੇ ਮੈਂਬਰ ਹਨ। ਉਨ੍ਹਾਂ ਨੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਹੁਣ ਉਹ ਆਪਣੀ ਸਿਹਤ ਅਤੇ ਪਰਿਵਾਰ ਵੱਲ ਧਿਆਨ ਦੇਣਾ ਚਾਹੁੰਦੇ ਹਨ।ਆਲਟਿੰਗ ਉਤੇ ਇੰਡੀਆਨਾ ਦੇ ਲਾਫਾਇਟ ਅਤੇ ਮੋਂਟੀਸੈਲੋ ਸਮੇਤ ਫਲੋਰੀਡਾ ਦੇ ਨੇਪਲਜ਼ ਸ਼ਹਿਰ ਵਿਚ ਵਾਲਮਾਰਟ ਸਟੋਰਾਂ ਤੋਂ ਬਿਨਾਂ ਪੈਸੇ ਦਿੱਤੇ ਸਾਮਾਨ ਲਿਜਾਣ ਦੇ ਦੋਸ਼ ਹਨ। ਲਾਫਾਇਟ ਵਿਚ ਹੀ ਚੋਰੀ ਦੀਆਂ ਛੇ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਜਾਂਚ ਵਿਸ਼ੇਸ਼ ਸਰਕਾਰੀ ਵਕੀਲ ਵਲੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਉਨ੍ਹਾਂ ਖ਼ਿਲਾਫ਼ ਕੋਈ ਅਪਰਾਧਿਕ ਦੋਸ਼ ਦਰਜ ਨਹੀਂ ਕੀਤਾ ਗਿਆ।ਆਲਟਿੰਗ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੇ ਵਿਹਾਰ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਵਿਚ ਤਬਦੀਲੀਆਂ ਆ ਰਹੀਆਂ ਹਨ। ਇਸ ਕਾਰਨ ਦਿਮਾਗ਼ ਅਤੇ ਮਾਨਸਿਕ ਸਿਹਤ ਦੇ ਮਾਹਿਰਾਂ ਵਲੋਂ ਐੱਮ.ਆਰ.ਆਈ. ਸਮੇਤ ਕਈ ਜਾਂਚਾਂ ਕੀਤੀਆਂ ਗਈਆਂ ਹਨ। ਫਿਲਹਾਲ ਕਿਸੇ ਬਿਮਾਰੀ ਦੀ ਪੱਕੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਤੋਂ ਕੁਝ ਅਜਿਹੇ ਕੰਮ ਹੋਏ, ਜੋ ਉਨ੍ਹਾਂ ਦੇ ਆਮ ਸੁਭਾਅ ਤੋਂ ਬਿਲਕੁਲ ਉਲਟ ਸਨ। ਉਨ੍ਹਾਂ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਪਰਿਵਾਰ, ਸਾਥੀਆਂ, ਵੋਟਰਾਂ ਅਤੇ ਸਟੋਰ ਦੇ ਕਰਮਚਾਰੀਆਂ ਤੋਂ ਮੁਆਫ਼ੀ ਮੰਗੀ ਹੈ।ਆਲਟਿੰਗ ਦੀ ਸਿਹਤ ਜਾਂਚ ਨਾਲ ਜੁੜੇ ਸੇਵਾਮੁਕਤ ਦਿਮਾਗ਼ੀ ਰੋਗ ਮਾਹਿਰ ਡਾਕਟਰ ਗ੍ਰੈਗ ਲੂਮਿਸ ਮੁਤਾਬਕ ਐੱਮ.ਆਰ.ਆਈ. ਵਿਚ ਅਲਜ਼ਾਈਮਰ ਵਰਗੀ ਬਿਮਾਰੀ ਦੇ ਸਪੱਸ਼ਟ ਸੰਕੇਤ ਨਹੀਂ ਮਿਲੇ। ਉਨ੍ਹਾਂ ਦੀਆਂ ਹੋਰ ਜਾਂਚਾਂ ਜਾਰੀ ਹਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਫਰਜ਼ੀ ਵਿਆਹਾਂ ਰਾਹੀਂ ਗ੍ਰੀਨ ਕਾਰਡ ਦਿਵਾਉਣ ਦਾ 60 ਲੱਖ ਡਾਲਰ ਦਾ ਧੰਦਾ ਬੇਨਕਾਬ , 6 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਅਮਰੀਕਾ ਵਿਚ ਗ੍ਰੀਨ ਕਾਰਡ ਧਾਰਕ ਦੀ ‘ ਆਈਸ ’ ਹਿਰਾਸਤ ਦੌਰਾਨ ਮੌਤ
Ad Position 24