14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਨਾਬਾਲਗ ਲੜਕੀਆਂ ਦਾ ਆਨਲਾਈਨ ਜਿਨਸੀ ਸ਼ੋਸ਼ਣ ਕਰਨ ਵਾਲੇ ਭਾਰਤੀ ਨੂੰ 30 ਸਾਲ ਦੀ ਕੈਦ

ਲੰਡਨ/ਲੈਸਟਰ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ’ਚ ਪੜ੍ਹਾਈ ਕਰਨ ਆਏ ਭਾਰਤੀ ਮੂਲ ਦੇ ਬਿਲਾਲ ਕਾਜ਼ੀ (27) ਨੂੰ ਨਾਬਾਲਗ ਲੜਕੀਆਂ ਦੇ ਆਨਲਾਈਨ ਜਿਣਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਗੰਭੀਰ ਅਪਰਾਧਾਂ ਵਿਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੈਸਟਰ ਕਰਾਊਨ ਕੋਰਟ ਨੇ 13 ਨਵੰਬਰ ਨੂੰ ਇਹ ਫ਼ੈਸਲਾ ਸੁਣਾਇਆ।

Ad Position 21
No active advertisement
ਅਜੀਤ ਡੈਸਕ 15-11-2026
ਲੰਡਨ/ਲੈਸਟਰ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ’ਚ ਪੜ੍ਹਾਈ ਕਰਨ ਆਏ ਭਾਰਤੀ ਮੂਲ ਦੇ ਬਿਲਾਲ ਕਾਜ਼ੀ (27) ਨੂੰ ਨਾਬਾਲਗ ਲੜਕੀਆਂ ਦੇ ਆਨਲਾਈਨ ਜਿਣਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਗੰਭੀਰ ਅਪਰਾਧਾਂ ਵਿਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੈਸਟਰ ਕਰਾਊਨ ਕੋਰਟ ਨੇ 13 ਨਵੰਬਰ ਨੂੰ ਇਹ ਫ਼ੈਸਲਾ ਸੁਣਾਇਆ। ਉਸ ਨੂੰ ਕੈਦ ਦੀ ਸਜ਼ਾ ਤੋਂ ਇਲਾਵਾ ਅੱਠ ਸਾਲ ਲਈ ਲਾਇਸੈਂਸ ਨਿਗਰਾਨੀ ਅਧੀਨ ਰੱਖਣ ਦਾ ਹੁਕਮ ਵੀ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਮੁੰਬਈ ਨਾਲ ਸਬੰਧਿਤ ਬਿਲਾਲ ਕਾਜ਼ੀ ਬਰਤਾਨੀਆ ’ਚ ਕੈਮਿਸਟਰੀ ਵਿਸ਼ੇ ਦੀ ਉੱਚ ਸਿੱਖਿਆ ਪ੍ਰਾਪਤ ਕਰ ਰਿਹਾ ਸੀ। ਉਹ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ 14 ਸਾਲਾ ਬਰਤਾਨਵੀ ਲੜਕਾ ਦੱਸਦਾ ਸੀ ਅਤੇ ‘ਰੀਸ’ ਨਾਂਅ ਨਾਲ ਫਰਜ਼ੀ ਪ੍ਰੋਫਾਈਲ ਚਲਾਉਂਦਾ ਸੀ। ਉਹ ਸਨੈਪਚੈਟ, ਵਿੰਕ, ਵਿਜ਼ ਅਤੇ ਆਨਲਾਈਨ ਗੇਮਿੰਗ ਪਲੇਟਫਾਰਮ ਰੂਬਲੌਕਸ ਰਾਹੀਂ ਨਾਬਾਲਗ ਲੜਕੀਆਂ ਨਾਲ ਸੰਪਰਕ ਕਰਦਾ ਸੀ। ਪਹਿਲਾਂ ਉਨ੍ਹਾਂ ਨਾਲ ਦੋਸਤੀ ਕਰਦਾ ਅਤੇ ਫਿਰ ਪ੍ਰੇਮ ਸੰਬੰਧ ਹੋਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ ਨਿੱਜੀ ਅਤੇ ਅਸ਼ਲੀਲ ਤਸਵੀਰਾਂ ਤੇ ਵੀਡੀਓ ਮੰਗਦਾ ਸੀ। ਜਦੋਂ ਲੜਕੀਆਂ ਉਸ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰਦੀਆਂ ਤਾਂ ਉਹ ਪਹਿਲਾਂ ਪ੍ਰਾਪਤ ਕੀਤੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਉੱਤੇ ਜਨਤਕ ਕਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਕਾਰਨ ਕਈ ਪੀੜਤ ਲੜਕੀਆਂ ਡਰ ਅਤੇ ਮਾਨਸਿਕ ਦਬਾਅ ਹੇਠ ਉਸ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋ ਜਾਂਦੀਆਂ ਸਨ। ਪੁਲਿਸ ਦੀ ਜਾਂਚ ਦੌਰਾਨ 70 ਪੀੜਤ ਲੜਕੀਆਂ ਦੀ ਪਛਾਣ ਹੋਈ, ਜਦਕਿ ਜਾਂਚ ਅਧਿਕਾਰੀਆਂ ਨੇ ਕੁੱਲ 180 ਸੰਭਾਵਿਤ ਪੀੜਤਾਂ ਬਾਰੇ ਸਬੂਤ ਮਿਲਣ ਦੀ ਜਾਣਕਾਰੀ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ’ ਚ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ ਚ ਪਾਕਿ ਮੂਲ ਦੇ ਤਿੰਨ ਵਿਅਕਤੀਆਂ ਨੂੰ 58 ਸਾਲ ਦੀ ਕੈਦ ਅਗਲੀ ਖ਼ਬਰ ਰਿਮੈਂਬਰੈਂਸ ਡੇਅ ਮੌਕੇ ਵਾਲਸਾਲ ਵਿਖੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਵਿਸ਼ਵ ਜੰਗਾਂ ’ਚ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ...
Ad Position 24