ਨਿੱਕੀ ਸ਼ਰਮਾ ਨਿਊ ਡੈਮੋਕਰੇਟਿਕ ਪਾਰਟੀ ਦੀ ਕਾਕਸ ਚੇਅਰਪਰਸਨ ਬਣੀ
ਐਬਟਸਫੋਰਡ, 27 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ’ਚ ਵਿਰੋਧੀ ਧਿਰ ਨਿਊ ਡੈਮੋਕਰੇਟਿਕ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕਾਂ ਨੇ ਸੂਬੇ ਦੀ ਸਾਬਕਾ ਉੱਪ ਮੁੱਖ ਮੰਤਰੀ ਤੇ ਪੰਜਾਬਣ ਵਿਧਾਇਕਾ ਨਿੱਕੀ ਸ਼ਰਮਾ ਨੂੰ ਸਰਬਸੰਮਤੀ ਨਾਲ ਐਨ. ਡੀ.
ਐਬਟਸਫੋਰਡ, 27 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ’ਚ ਵਿਰੋਧੀ ਧਿਰ ਨਿਊ ਡੈਮੋਕਰੇਟਿਕ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕਾਂ ਨੇ ਸੂਬੇ ਦੀ ਸਾਬਕਾ ਉੱਪ ਮੁੱਖ ਮੰਤਰੀ ਤੇ ਪੰਜਾਬਣ ਵਿਧਾਇਕਾ ਨਿੱਕੀ ਸ਼ਰਮਾ ਨੂੰ ਸਰਬਸੰਮਤੀ ਨਾਲ ਐਨ.ਡੀ.ਪੀ. ਕਾਕਸ ਦਾ ਚੇਅਰਪਰਸਨ ਚੁਣਿਆ ਹੈ, ਜਦਕਿ ਸਾਬਕਾ ਸੋਲਿਸਟਰ ਜਨਰਲ ਤੇ ਵਿਧਾਇਕ ਮਾਈਕ ਫਰੈਨਵਰਥ ਨੂੰ ਹਾਊਸ ਲੀਡਰ ਬਣਾਇਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ 93 ਮੈਂਬਰੀ ਵਿਧਾਨ ਸਭਾ ’ਚ ਐਨ.ਡੀ.ਪੀ. ਦੇ 27 ਵਿਧਾਇਕ ਹਨ, ਜਿਨ੍ਹਾਂ ਵਿਚ 18 ਔਰਤਾਂ ਤੇ 9 ਮਰਦ ਵਿਧਾਇਕ ਹਨ। ਕਾਕਸ ਚੇਅਰਪਰਸਨ ਬਣੀ ਨਿੱਕੀ ਸ਼ਰਮਾ ਨੇ ਯੂਨੀਵਰਸਿਟੀ ਆਫ਼ ਅਲਬਰਟਾ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਉਪਰੰਤ 2005 ’ਚ ਵਕਾਲਤ ਕਰਨੀ ਸ਼ੁਰੂ ਕੀਤੀ। 2014 ’ਚ ਉਸ ਨੇ ਸਿਟੀ ਕੌਂਸਲਰ ਦੀ ਚੋਣ ਲੜੀ ਪਰ ਹਾਰ ਗਈ। 2020 ’ਚ ਹੋਈਆਂ ਬ੍ਰਿਟਿਸ਼ ਕੋਲੰਬੀਆ ਦੀਆਂ ਮੱਧਕਾਲੀ ਵਿਧਾਨ ਸਭਾ ਚੋਣਾਂ ’ਚ ਉਹ ਪਹਿਲੀ ਵਾਰ ਵਿਧਾਇਕ ਬਣੀ। 18 ਨਵੰਬਰ, 2024 ਤੋਂ 20 ਨਵੰਬਰ, 2026 ਤੱਕ ਨਿੱਕੀ ਸ਼ਰਮਾ ਬ੍ਰਿਟਿਸ਼ ਕੋਲੰਬੀਆ ਦੀ ਉੱਪ ਮੁੱਖ ਮੰਤਰੀ ਤੇ 4 ਸਾਲ ਅਟਾਰਨੀ ਜਨਰਲ ਰਹੀ। ਇਸ ਉੱਚ ਅਹੁਦੇ ’ਤੇ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ ਹੀ ਨਹੀਂ, ਸਗੋਂ ਪਹਿਲੀ ਦੱਖਣੀ ਏਸ਼ੀਆਈ ਔਰਤ ਹੈ।