ਇਕ ਡਾਲਰ ਦੇ ਨੋਟ ’ਤੇ ਬ੍ਰਿਟਿਸ਼ ਕੋਲੰਬੀਆ ਦੇ 14 ਮੁੱਖ ਮੰਤਰੀਆਂ ਦੇ ਦਸਤਖ਼ਤ
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਸ਼ਹਿਰ ਦੇ ਵਸਨੀਕ ਅਰਲ ਬਰਾਊਨ ਵਲੋਂ ਪਿਛਲੇ 55 ਸਾਲਾਂ ਤੋਂ ਇਕ ਡਾਲਰ ਦਾ ਅਜਿਹਾ ਵਿਲੱਖਣ ਨੋਟ ਸੰਭਾਲ ਕੇ ਰੱਖਿਆ ਜਾ ਰਿਹਾ ਹੈ, ਜਿਸ ਉੱਪਰ ਹੁਣ ਤੱਕ ਸੂਬੇ ਦੇ 14 ਮੁੱਖ ਮੰਤਰੀ ਆਪਣੇ ਦਸਤਖ਼ਤ ਕਰ ਚੁੱਕੇ ਹਨ। ਸੰਨ 1971 ਤੋਂ ਸ਼ੁਰੂ ਹੋਇਆ ਇਹ ਵਿਲੱਖਣ ਅੱਜ ਵੀ ਜਾਰੀ ਹੈ।
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਸ਼ਹਿਰ ਦੇ ਵਸਨੀਕ ਅਰਲ ਬਰਾਊਨ ਵਲੋਂ ਪਿਛਲੇ 55 ਸਾਲਾਂ ਤੋਂ ਇਕ ਡਾਲਰ ਦਾ ਅਜਿਹਾ ਵਿਲੱਖਣ ਨੋਟ ਸੰਭਾਲ ਕੇ ਰੱਖਿਆ ਜਾ ਰਿਹਾ ਹੈ, ਜਿਸ ਉੱਪਰ ਹੁਣ ਤੱਕ ਸੂਬੇ ਦੇ 14 ਮੁੱਖ ਮੰਤਰੀ ਆਪਣੇ ਦਸਤਖ਼ਤ ਕਰ ਚੁੱਕੇ ਹਨ। ਸੰਨ 1971 ਤੋਂ ਸ਼ੁਰੂ ਹੋਇਆ ਇਹ ਵਿਲੱਖਣ ਅੱਜ ਵੀ ਜਾਰੀ ਹੈ। ਉਕਤ ਨੋਟ ਬ੍ਰਿਟਿਸ਼ ਕੋਲੰਬੀਆ ਦੇ ਪਿਛਲੇ ਸਾਢੇ ਪੰਜ ਦਹਾਕਿਆਂ ਦੇ ਸਿਆਸੀ ਇਤਿਹਾਸ ਦੀ ਇਕ ਅਨੋਖੀ ਨਿਸ਼ਾਨੀ ਬਣ ਗਿਆ ਹੈ। ਅਰਲ ਬਰਾਊਨ ਦਾ ਕਹਿਣਾ ਹੈ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਵੀ ਉਸ ਦੇ ਇਸ ਨੋਟ ਉੱਪਰ ਆਪਣੇ ਦਸਤਖ਼ਤ ਕਰਨ ਲਈ ਉਤਸੁਕ ਰਹੇ ਹਨ। ਭਾਵੇਂ ਉਕਤ ਨੋਟ ਦੀ ਅਸਲ ਕੀਮਤ ਮਹਿਜ਼ ਇਕ ਡਾਲਰ ਹੈ ਪਰ ਇਸ ਦੀ ਇਤਿਹਾਸਕ ਮਹੱਤਤਾ ਕਾਰਨ ਇਹ ਉਸ ਲਈ ਬੇਸ਼ਕੀਮਤੀ ਹੈ। ਵੱਖ-ਵੱਖ ਸਮਿਆਂ ਦੌਰਾਨ ਸੂਬੇ ਦੀ ਵਾਗਡੋਰ ਸੰਭਾਲਣ ਵਾਲੇ 14 ਮੁੱਖ ਮੰਤਰੀਆਂ ਦੇ ਦਸਤਖ਼ਤਾਂ ਵਾਲਾ ਇਹ ਨੋਟ ਆਪਣੇ ਆਪ ਵਿਚ ਇਕ ਵਿਲੱਖਣ ਸਿਆਸੀ ਦਸਤਾਵੇਜ਼ ਬਣ ਗਿਆ ਹੈ। 28Newyork-5 ਬ੍ਰਿਟਿਸ਼ ਕੋਲੰਬੀਆ ਦੇ 14 ਮੁੱਖ ਮੰਤਰੀਆਂ ਦੇ ਦਸਤਖ਼ਤਾਂ ਵਾਲਾ ਇਕ ਡਾਲਰ ਦਾ ਨੋਟ ਵਿਖਾਉਂਦਾ ਹੋਇਆ ਅਰਲ ਬਰਾਊਨ।