ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼ਹਿਰ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵੱਧ ਰਹੀਆਂ ਨੇ ਵਾਰਦਾਤਾਂ

Ad Position 21
No active advertisement
ਅਜੀਤ ਡੈਸਕ 26-01-2026
ਮਕਸੂਦਾਂ, 25 ਜਨਵਰੀ (ਸੌਰਵ ਮਹਿਤਾ) - ਜਲੰਧਰ ਸ਼ਹਿਰ ਵਿਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ | ਹਾਲਾਤ ਇਹ ਬਣਦੇ ਨਜ਼ਰ ਆ ਰਹੇ ਹਨ ਕਿ ਜਿੱਥੇ ਰਾਤ ਦੇ ਸਮੇਂ ਸ਼ਹਿਰ ਸੁੱਤਾ ਹੁੰਦਾ ਹੈ ਉੱਥੇ ਮਾੜੇ ਅਨਸਰ ਪੂਰੀ ਬੇਖ਼ੌਫੀ ਨਾਲ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਇਸ ਤਰ੍ਹਾਂ ਦਾ ਹੀ ਇੱਕ ਤਾਜ਼ਾ ਮਾਮਲਾ ਥਾਣਾ ਡਿਵੀਜ਼ਨ ਨੰਬਰ 1 ਦੇ ਅਧੀਨ ਆਉਂਦੀ ਮਕਸੂਦਾਂ ਸਬਜ਼ੀ ਮੰਡੀ ਤੋਂ ਸਾਹਮਣੇ ਆਇਆ ਹੈ, ਜਿਸ ਨੇ ਸੁਰੱਖਿਆ ਪ੍ਰਬੰਧਾਂ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ | ਮਿਲੀ ਜਾਣਕਾਰੀ ਮੁਤਾਬਿਕ ਕਮਲਜੀਤ ਪੁੱਤਰ ਜੋਗਿੰਦਰ ਲਾਲ ਵਾਸੀ ਪਿੰਡ ਨੰਗਲ ਸਲੇਮਪੁਰ ਧੋਗੜੀ ਰੋਡ ਰਾਤ ਦੇ ਸਮੇਂ ਆਪਣਾ ਟਰੈਕਟਰ ਮਾਰਕਾ ਹਾਲੈਂਡ (ਰੰਗ ਨੀਲਾ) ਟਰਾਲੀ ਸਮੇਤ ਸਾਗ ਲੋਡ ਕਰ ਕੇ ਵੇਚਣ ਲਈ ਮਕਸੂਦਾਂ ਸਬਜ਼ੀ ਮੰਡੀ ਪਹੁੰਚਿਆ ਸੀ | ਮੰਡੀ ਅੰਦਰ ਪਹੁੰਚਣ ਉਪਰੰਤ ਉਹ ਆਪਣੀ ਟਰੈਕਟਰ-ਟਰਾਲੀ ਖੜੀ ਕਰ ਕੇ ਦੁਕਾਨ ਵਿਚ ਕੁੱਝ ਸਮੇਂ ਲਈ ਆਰਾਮ ਕਰਨ ਚਲਾ ਗਿਆ | ਕੁੱਝ ਸਮੇਂ ਬਾਅਦ ਜਦੋਂ ਕਮਲਜੀਤ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਟਰੈਕਟਰ-ਟਰਾਲੀ ਗ਼ਾਇਬ ਸੀ | ਪਤਾ ਲੱਗਾ ਕਿ ਕੋਈ ਅਣਪਛਾਤਾ ਚੋਰ ਰਾਤ ਦੇ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਮੰਡੀ ਦੇ ਅੰਦਰੋਂ ਹੀ ਟਰੈਕਟਰ-ਟਰਾਲੀ ਚੋਰੀ ਕਰ ਕੇ ਫ਼ਰਾਰ ਹੋ ਚੁੱਕਾ ਹੈ | ਵਾਰਦਾਤ ਤੋਂ ਬਾਅਦ ਮੰਡੀ ਵਿਚ ਮੌਜੂਦ ਹੋਰ ਵਪਾਰੀਆਂ ਤੇ ਕਿਸਾਨਾਂ ਵਿਚ ਵੀ ਡਰ ਦਾ ਮਾਹÏਲ ਬਣ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਮਕਸੂਦਾਂ ਸਬਜ਼ੀ ਮੰਡੀ ਵਿਚ ਰਾਤ ਦੇ ਸਮੇਂ ਵੀ ਵੱਡੇ ਪੱਧਰ 'ਤੇ ਕਾਰੋਬਾਰ ਹੁੰਦਾ ਹੈ, ਲਗਾਤਾਰ ਆਵਾਜਾਈ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਚੋਰ ਬਿਨਾਂ ਕਿਸੇ ਡਰ ਦੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਗਏ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਸੁਰੱਖਿਆ ਪ੍ਰਬੰਧ ਨਾਕਾਫ਼ੀ ਹਨ ਜਿਸ ਕਾਰਨ ਆਏ ਦਿਨ ਛੋਟੀ-ਵੱਡੀ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ | ਪੀੜਤ ਕਮਲਜੀਤ ਵੱਲੋਂ ਤੁਰੰਤ ਇਸ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਮੌਕੇ 'ਤੇ ਪਹੁੰਚੀ | ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮੰਡੀ ਤੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਜਾਂਚ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ਵਾਰਦਾਤ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਰਾਤ ਦੇ ਸਮੇਂ ਸੁਰੱਖਿਆ ਪ੍ਰਬੰਧ ਮਜ਼ਬੂਤ ਨਾ ਕੀਤੇ ਗਏ ਤਾਂ ਮਾੜੇ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ 'ਚ ਰਿੱਟ ਪਾਉਣ ਬਾਰੇ ਬਿਲਡਿੰਗ ਇੰਜੀਨੀਅਰਾਂ ਵਲੋਂ ਪੰਜਾਬ ਪ੍ਰਧਾਨ ਨੂੰ ਸਮਰਥਨ <br/> ਅਗਲੀ ਖ਼ਬਰ ਐੱਸ.ਡੀ. ਕਾਲਜ ਵਿਖੇ ਅਧਿਆਤਮਿਕ ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ
Ad Position 24
No active advertisement