ਡੱਬਵਾਲੀ, 26 ਫਰਵਰੀ (ਇਕਬਾਲ ਸਿੰਘ ਸ਼ਾਂਤ)-ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਵਿਖੇ 55ਵੀਂ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਸ਼ਾਨਦਾਰ ਖੇਡ ਪ੍ਰਤਿਭਾ ਨਵਦੀਪ ਨੂੰ ਬੈਸਟ ਅਥਲੀਟ, ਪੂਨਮ ਨੂੰ ਫਰਸਟ ਰਨਰਅੱਪ ਤੇ ਸਿਮਰਨ ਨੂੰ ਸੈਕੰਡ ਰਨਰਅੱਪ ਐਲਾਨਿਆ | ਸਮਾਗਮ ਮੌਕੇ ਨਗਰ ਪ੍ਰੀਸ਼ਦ ਡੱਬਵਾਲੀ ਦੇ ਚੇਅਰਮੈਨ ਟੇਕਚੰਦ ਛਾਬੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਮਿੱਤਲ, ਸੰਦੀਪ ਗਰਗ ਅਤੇ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨਾਲ ਖੇਡ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲੈ ਕੇ ਅਥਲੈਟਿਕ ਮੀਟ ਦਾ ਆਗਾਜ਼ ਕੀਤਾ | ਆਪਣੇ ਸੰਬੋਧਨ ਵਿਚ ਟੇਕਚੰਦ ਛਾਬੜਾ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਇਨ੍ਹਾਂ ਰਾਹੀਂ ਸਮਾਜ ਨੂੰ ਤੰਦਰੁਸਤ ਅਤੇ ਸੰਗਠਿਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਾਲਜ ਲਈ 5100 ਰੁਪਏ ਨਕਦ ਤੇ ਦੋ ਲੱਖ ਰੁਪਏ ਦੇ ਖੇਡ ਸਾਜੋ-ਸਾਮਾਨ ਦੇਣ ਦੀ ਘੋਸ਼ਣਾ ਕੀਤੀ | ਬੈਂਕ ਆਫ ਬੜੌਦਾ ਵਲੋਂ ਵਿਦਿਆਰਥਣਾਂ ਦੇ ਉਤਸਾਹ ਵਧਾਉਣ ਲਈ 10 ਹਜ਼ਾਰ ਰੁਪਏ ਦਿੱਤੇ ਗਏ | ਸੀਨੀਅਰ ਸਿਟੀਜ਼ਨ ਸਭਾ ਦੇ ਪ੍ਰਧਾਨ ਸੁਰਿੰਦਰ ਮਿੱਤਲ ਤੇ ਸਕੱਤਰ ਸ਼ਸ਼ਿਕਾਂਤ ਸ਼ਰਮਾ ਨੇ ਨਵਦੀਪ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ | ਮਸੀਤਾਂ ਦੇ ਸਾਬਕਾ ਸਰਪੰਚ ਰਣਜੀਤ ਵੱਲੋਂ ਵਿਦਿਆਰਥਣਾਂ ਨੂੰ ਫਲ ਵੰਡੇ ਗਏ | ਖੇਡ ਮੁਕਾਬਲਿਆਂ ਵਿਚ 100 ਮੀਟਰ ਵਿਚ ਨਵਦੀਪ ਨੇ ਪਹਿਲਾ, ਸਿਮਰਨ ਨੇ ਦੂਜਾ, ਪੂਨਮ ਨੇ ਤੀਜਾ ਸਥਾਨ ਹਾਸਿਲ ਕੀਤਾ | 200 ਮੀਟਰ ਵਿਚ ਪੂਨਮ ਨੇ ਪਹਿਲਾ, ਸਿਮਰਨ ਨੇ ਦੂਜਾ, ਮਨਿਸ਼ਾ ਨੇ ਤੀਜੇ ਸਥਾਨ 'ਤੇ ਰਹੀ | 400 ਮੀਟਰ ਦੌੜ ਵਿਚ ਪੂਨਮ ਨੂੰ ਪਹਿਲਾ, ਸਿਮਰਨ ਨੂੰ ਦੂਜਾ ਅਤੇ ਗੁਰਪ੍ਰੀਤ ਨੂੰ ਤੀਜਾ ਸਥਾਨ ਹਾਸਿਲ ਹੋਇਆ | 1500 ਮੀਟਰ ਵਿਚ ਸਿਮਰਨ ਨੇ ਪਹਿਲਾ, ਗੁਰਪ੍ਰੀਤ ਨੇ ਦੂਜਾ, ਪਰਮਿੰਦਰ ਨੇ ਤੀਜੇ ਸਥਾਨ 'ਤੇ ਰਹੀ | ਸ਼ਾਟਪੁੱਟ ਵਿਚ ਨਵਦੀਪ, ਮੋਨਿਕਾ ਤੇ ਖੁਸ਼ਪ੍ਰੀਤ ਕ੍ਰਮਵਾਰ ਜੇਤੂ ਰਹੀਆਂ | ਜੈਵਲਿਨ ਥਰੋ 'ਚ ਨਵਦੀਪ, ਮਨੀਸ਼ਾ ਤੇ ਕਾਜਲ ਕ੍ਰਮਵਾਰ ਜੇਤੂ ਰਹੀਆਂ | ਲੰਬੀ ਛਾਸ 'ਚ ਨਵਦੀਪ ਨੂੰ ਪਹਿਲਾ, ਪੂਨਮ ਨੂੰ ਦੂਜਾ, ਮਨਦੀਪ ਕੌਰ ਨੂੰ ਤੀਜਾ ਸਥਾਨ ਮਿਲਿਆ | ਟੱਗ ਆਫ ਵਾਰ ਵਿਚ ਬੀ. ਏ.-2 ਦੀ ਟੀਮ ਜੇਤੂ ਰਹੀ | ਸਮਾਪਨ ਸਮਾਰੋਹ ਵਿਚ ਮੁੱਖ ਮਹਿਮਾਨ ਡਾ. ਪ੍ਰੇਮਲਤਾ ਨੇ ਜੇਤੂਆਂ ਨੂੰ ਇਨਾਮ ਵੰਡੇ | ਆਖ਼ਰ ਵਿਚ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਸੰਚਾਲਨ ਡਾ. ਪਦਮਾ ਤੇ ਡਾ. ਗਰਿਮਾ ਨੇ ਕੀਤਾ |