ਟੋਹਾਣਾ/ਜਾਖ਼ਲ, 2 ਮਾਰਚ (ਮਨਜੀਤ ਸਿੰਘ) - ਟੋਹਾਣਾ ਪੁਲਿਸ ਨੇ ਨਾਜਾਇਜ਼ ਸ਼ਰਾਬ ਵਿਰੁੱਧ ਕਾਰਵਾਈ ਕਰਦਿਆਂ ਲਲੌਦਾ ਪਿੰਡ ਵਿਚ ਇੱਕ ਮੁਲਜ਼ਮ ਨੂੰ 400 ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕੀਤਾ | ਟੋਹਾਣਾ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸ਼ਾਦੀ ਰਾਮ ਨੇ ਦੱਸਿਆ ਕਿ 2 ਮਾਰਚ, 2026 ਨੂੰ ਸਬ-ਇੰਸਪੈਕਟਰ ਫੂਲ ਸਿੰਘ ਨੰਬਰ 92, ਆਪਣੀ ਟੀਮ ਸਮੇਤ ਲਲੌਦਾ ਬੱਸ ਸਟੈਂਡ ਨੇੜੇ ਗਸ਼ਤ 'ਤੇ ਸਨ | ਛਾਪੇਮਾਰੀ ਦੌਰਾਨ ਇੱਕ ਵਿਸ਼ੇਸ਼ ਮੁਖਬਰ ਨੇ ਮਲਕੀਤ ਸਿੰਘ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਆਪਣੇ ਚਾਚੇ ਦੇ ਘਰ ਨਾਜਾਇਜ਼ ਸ਼ਰਾਬ ਬਣਾ ਰਿਹਾ ਹੈ | ਡੀ.ਐਸ.ਪੀ. ਟੋਹਾਣਾ ਤੋਂ ਸਰਚ ਵਾਰੰਟ ਪ੍ਰਾਪਤ ਕੀਤਾ ਗਿਆ ਅਤੇ ਛਾਪਾ ਮਾਰਿਆ ਗਿਆ | ਛਾਪੇਮਾਰੀ ਦੌਰਾਨ ਸਟੋਰ ਤੋਂ ਦੋ ਪਲਾਸਟਿਕ ਡਰੰਮਾਂ ਵਿਚ ਕੁੱਲ 400 ਲੀਟਰ ਲਾਹਣ ਬਰਾਮਦ ਕੀਤੀ ਗਈ | ਦੋਸ਼ੀ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ, ਜੋ ਕਿ ਫ਼ਤਿਹਾਬਾਦ ਜ਼ਿਲ੍ਹੇ ਦੇ ਪਿੰਡ ਲਲੌਦਾ ਦਾ ਰਹਿਣ ਵਾਲਾ ਹੈ | ਬਰਾਮਦ ਕੀਤੀ ਗਈ ਲਾਹਣ ਨੂੰ ਜ਼ਬਤ ਕਰਕੇ ਸੀਲ ਕਰ ਦਿੱਤਾ ਗਿਆ ਅਤੇ ਈ-ਸਬੂਤ ਵੀ ਤਿਆਰ ਕੀਤਾ ਗਿਆ | ਇਸ ਸਬੰਧ ਵਿਚ ਐਕਸਾਈਜ਼ ਐਕਟ ਦੀ ਧਾਰਾ 61-4-2020 ਦੇ ਤਹਿਤ ਐਫ.ਆਈ.ਆਰ. ਨੰਬਰ 37, ਮਿਤੀ 02.03.2026, ਟੋਹਾਣਾ ਦੇ ਸਦਰ ਥਾਣਾ ਵਿਖੇ ਦਰਜ ਕੀਤੀ ਗਈ ਹੈ | ਅੱਗੇ ਕਾਰਵਾਈ ਜਾਰੀ ਹੈ |