ਸਿਰਸਾ, 2 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਸਥਿਤ ਫਰੈਂਡਜ਼ ਪਬਲਿਕ ਸਕੂਲ ਦੇ ਸੰਸਥਾਪਕ ਮਰਹੂਮ ਰਾਜੇਂਦਰ ਗਰੋਵਰ ਸੈਨ ਦੇ ਜਨਮ ਦਿਨ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ 60 ਯੂਨਿਟ ਖੂਨ ਇਕੱਤਰ ਹੋਇਆ | ਕੈਂਪ 'ਚ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਸਕੂਲ ਸਟਾਫ ਨੇ ਵੀ ਖੂਨਦਾਨ ਕੀਤਾ | ਇਹ ਖੂਨਦਾਨ ਕੈਂਪ ਵਰਦਾਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਨਿਕਲੇਸ਼ ਸੈਨ ਨੇ ਸਾਰੇ ਖੂਨ ਦਾਨੀਆਂ ਦਾ ਧੰਨਵਾਦ ਕੀਤਾ | ਅੰਤ ਵਿੱਚ ਸਕੂਲ ਪ੍ਰਬੰਧਨ ਨੇ ਸਾਰੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਪ੍ਰਬੰਧਨ ਨੇ ਵਰਦਾਨ ਚੈਰੀਟੇਬਲ ਟਰੱਸਟ ਨੂੰ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਸਟਾਫ ਮੈਂਬਰ ਮਨਦੀਪ ਕੁਮਾਰ, ਸ਼ੇਰ ਸਿੰਘ, ਵਿਨੀਤ ਕੁਮਾਰ ਸਿੰਘ, ਸੁਰੇਂਦਰ ਪਾਲ, ਜਸਬੀਰ ਕੁਮਾਰ ਸਮੇਤ ਪਿੰਡ ਦੇ ਪਤਵੰਤੇ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |