01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਰਾਸ਼ਟਰਪਤੀ ਮੁਰਮੂ ਵਲੋਂ ਦਿੱਲੀ ਸਰਕਾਰ ਦੀ 'ਦਿੱਲੀ ਲਖਪਤੀ ਬਿੱਟੀਆ ਯੋਜਨਾ' ਦੀ ਰਸਮੀ ਸ਼ੁਰੂਆਤ

Ad Position 21
repet_subhas-goyals [Copy P29]
'ਦਿੱਲੀ ਲਖਪਤੀ ਬਿੱਟੀਆ ਯੋਜਨਾ' ਲਾਂਚ ਕਰਨ ਦੇ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਯੋਜਨਾ ਦੀ ਰਸਮੀ ਸ਼ੁਰੂਆਤ ਕਰਨ ਮੌਕੇ | <br/> 03-03-2026
ਨਵੀਂ ਦਿੱਲੀ,2 ਮਾਰਚ (ਜਗਤਾਰ ਸਿੰਘ)-ਦਿੱਲੀ ਸਰਕਾਰ ਵੱਲੋਂ ਦਿੱਲੀ ਦੀਆਂ ਧੀਆਂ ਲਈ ਇੱਕ ਬੇਹੱਦ ਖ਼ਾਸ ਯੋਜਨਾ ਨਵੇਂ ਰੂਪ ਵਿਚ ਲਾਂਚ ਕੀਤੀ ਗਈ ਹੈ ¢ ਲਖਪਤੀ ਦੀਦੀਆਂ ਤੋਂ ਬਾਅਦ ਹੁਣ ਦਿੱਲੀ ਵਿਚ ਧੀਆਂ ਵੀ ਲਖਪਤੀ ਬਣ ਸਕਣਗੀਆਂ ¢ ਦਰਅਸਲ ਦਿੱਲੀ ਲਾਡਲੀ ਯੋਜਨਾ ਨੂੰ ਵਿਸਤਾਰ ਦਿੰਦੇ ਹੋਏ Tਦਿੱਲੀ ਲਖਪਤੀ ਬਿੱਟੀਆ ਯੋਜਨਾU ਨੂੰ ਲਾਂਚ ਕੀਤਾ ਗਿਆ ਹੈ ¢ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਮੌਜੂਦਗੀ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ ¢ ਇਸ ਤੋਂ ਇਲਾਵਾ ਰਾਸ਼ਟਰਪਤੀ ਮੁਰਮੂ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀਆਂ ਚਾਰ ਯੋਜਨਾਵਾਂ ਵੀ ਲਾਂਚ ਕੀਤੀਆਂ ¢ ਇਸ ਯੋਜਨਾ ਦੀ ਰਸਮੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ¢ ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ ¢ ਫ਼ੌਜ, ਵਿਗਿਆਨ ਅਤੇ ਹੋਰਨਾ ਖੇਤਰਾਂ ਵਿਚ ਵੀ ਮਹਿਲਾਵਾਂ ਆਪਣੀ ਪ੍ਰਭਾਵਸ਼ਾਲੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ ¢ ਉਨ੍ਹਾਂ ਕਿਹਾ ਕਿ ਸਚਾਈ ਇਹ ਵੀ ਹੈ ਕਿ ਅੱਜ ਵੀ ਮਹਿਲਾਵਾਂ ਹਿੰਸਾ ਵਰਗੀਆਂ ਹੋਰ ਕਈ ਬੁਰਾਈਆਂ ਦਾ ਸਾਹਮਣਾ ਕਰ ਰਹੀਆਂ ਹਨ ¢ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਮੁਦਰਾ ਯੋਜਨਾ ਦੇ ਰਾਹੀਂ ਵੀ ਮਹਿਲਾਵਾਂ ਨੂੰ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ ¢ ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਲਕਿ ਹਰ ਸਮਾਜ ਦੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਜੋ ਸਾਰਿਆਂ ਨੇ ਰਲ ਕੇ ਨਿਭਾਉਣੀ ਹੈ ¢ ਰੇਖਾ ਗੁਪਤਾ ਸਰਕਾਰ ਦੇ ਅਨੁਸਾਰ, ਬਦਲਦੇ ਸਮੇਂ ਅਤੇ ਉੱਚ ਸਿੱਖਿਆ ਦੀ ਵਧਦੀ ਲਾਗਤ ਦੇ ਮੱਦੇਨਜ਼ਰ ਕੁੜੀਆਂ ਲਈ ਇੱਕ ਮਜ਼ਬੂਤ ਯੋਜਨਾ ਦੀ ਲੋੜ ਸੀ¢ ਨਤੀਜੇ ਵਜੋਂ, ਦਿੱਲੀ ਲਾਡਲੀ ਯੋਜਨਾ ਵਿਚ ਬਦਲਾਅ ਕੀਤੇ ਗਏ ਹਨ ¢ ਇਹ ਯੋਜਨਾ ਦਿੱਲੀ ਵਿੱਚ ਪੈਦਾ ਹੋਣ ਵਾਲੀਆਂ ਧੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਹੈ ¢ ਲਖਪਤੀ ਬਿੱਟੀਆ ਯੋਜਨਾ ਵਿਚ ਵੀ ਦਿੱਲੀ ਲਾਡਲੀ ਯੋਜਨਾ ਦੇ ਤਹਿਤ, ਧੀ ਦੇ ਜਨਮ ਤੋਂ ਖਾਤੇ ਵਿਚ ਫੰਡ ਜਮ੍ਹਾ ਹੋਣਾ ਸ਼ੁਰੂ ਹੋ ਜਾਵੇਗਾ ¢ ਜਨਮ ਦੇ ਸਮੇਂ 11,000 ਰੁਪਏ ਦੀ ਰਕਮ ਜਮ੍ਹਾ ਕੀਤੀ ਜਾਵੇਗੀ ¢ ਇਸ ਤੋਂ ਬਾਅਦ, 12ਵੀਂ ਜਮਾਤ ਤੱਕ ਪਿਛਲੀ ਸਕੀਮ ਤਹਿਤ ਪੈਸੇ ਜਮ੍ਹਾ ਕੀਤੇ ਜਾਣਗੇ¢ ਹਾਲਾਂਕਿ, ਇੱਕ ਨਵਾਂ ਪੜਾਅ ਜੋੜਿਆ ਗਿਆ ਹੈ ਅਤੇ ਗ੍ਰੈਜੂਏਸ਼ਨ ਜਾਂ ਡਿਪਲੋਮਾ 'ਤੇ 20,000 ਰੁਪਏ ਵਾਧੂ ਦਿੱਤੇ ਜਾਣਗੇ ¢ ਦਿੱਲੀ ਲਖਪਤੀ ਬਿੱਟੀਆ ਯੋਜਨਾ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਲਾਭ ਪਹੁੰਚਾਏਗੀ ਜਿਨ੍ਹਾਂ ਦੀ ਸਾਲਾਨਾ ਆਮਦਨ 1.20 ਲੱਖ ਰੁਪਏ ਤੋਂ ਘੱਟ ਹੈ ¢ ਇਸ ਤੋਂ ਇਲਾਵਾ, ਬਿਨੈਕਾਰ ਘੱਟੋ-ਘੱਟ 3 ਸਾਲਾਂ ਤੋਂ ਦਿੱਲੀ ਦਾ ਨਿਵਾਸੀ ਹੋਣਾ ਚਾਹੀਦਾ ਹੈ ¢
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚੋਣਾਂ ਵਾਸਤੇ ਸਾਡੀ ਪਾਰਟੀ ਪੂਰੀ ਤਰ੍ਹਾਂ ਤਿਆਰ - ਕਾਲਕਾ, ਕਾਹਲੋਂ ਅਗਲੀ ਖ਼ਬਰ ਟਿਕਰੀ ਇੰਡਸਟਰੀਅਲ ਏਰੀਆ ਵਿਚ ਸਥਿਤ ਵੇਅਰ ਹਾਊਸ ਨੂੰ ਲੱਗੀ ਅੱਗ
Ad Position 24