ਕਾਲਾਂਵਾਲੀ/ਸਿਰਸਾ, 5 ਮਾਰਚ (ਭੁਪਿੰਦਰ ਪੰਨੀਵਾਲੀਆ)- ਯੂਨਾਈਟਿਡ ਸਪੋਰਟਸ ਐਂਡ ਵੈਲਫੇਅਰ ਕਲੱਬ ਕਾਲਾਂਵਾਲੀ ਵੱਲੋਂ ਅਸੀਰ ਰੋਡ 'ਤੇ ਸਥਿਤ ਖੇਡ ਸਟੇਡੀਅਮ ਵਿੱਚ ਕਰਵਾਏ ਗਏ ਤਿੰਨ ਦਿਨਾਂ ਕਿ੍ਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪਿੰਡ ਘੁੱਕਿਆਂਵਾਲੀ ਦੀ ਟੀਮ ਨੇ ਪਿੰਡ ਕਾਲਾਂਵਾਲੀ ਦੀ ਟੀਮ ਨੂੰ ਹਰਾ ਕੇ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ | ਉਪ ਜੇਤੂ ਟੀਮ ਕਾਲਾਂਵਾਲੀ ਨੂੰ 71 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ | ਕਲੱਬ ਦੇ ਮੈਂਬਰ ਸੰਦੀਪ ਸਰਾਂ ਅਤੇ ਲਖਬੀਰ ਸਿੰਘ, ਯਾਦ ਸਰਾਂ ਅਤੇ ਵਿਮਲ ਸ਼ਰਮਾ ਨੇ ਦੱਸਿਆ ਕਿ ਤਿੰਨ ਦਿਨਾਂ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਕਾਲਾਂਵਾਲੀ ਦੇ ਸਾਬਕਾ ਵਿਧਾਇਕ ਬਲਕੌਰ ਸਿੰਘ, ਆਪ ਆਗੂ ਕੁਲਦੀਪ ਸਿੰਘ ਗੁਦਰਾਣਾ ਅਤੇ ਹੋਰ ਬਹੁਤ ਸਾਰੇ ਸ਼ਾਮਲ ਹੋਏ | ਕਲੱਬ ਦੇ ਚੇਅਰਮੈਨ ਗੁਰਪ੍ਰੀਤ ਸਰਾਂ ਅਤੇ ਪ੍ਰਧਾਨ ਜਿੰਮੀ ਦੰਦੀਵਾਲ ਦੀ ਨਿਗਰਾਨੀ ਹੇਠ ਖੇਡ ਮੇਲੇ ਵਿੱਚ ਮੈਨ ਆਫ਼ ਦ ਸੀਰੀਜ਼ ਨਿੱਕੀ ਨਸੀਬਪੁਰਾ ਨੂੰ ਘੋੜਾ ਦਿੱਤਾ ਗਿਆ | ਮੇਲੇ ਵਿੱਚ ਸੀਨੀਅਰ ਨਾਗਰਿਕਾਂ, ਕੁੜੀਆਂ ਅਤੇ ਮੁੰਡਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਜੇਤੂਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਮੇਲੇ ਦੇ ਅੰਤ ਵਿੱਚ ਪੰਜਾਬੀ ਗਾਇਕ ਹਰਫ ਚੀਮਾ ਅਤੇ ਜੈਨੀ ਜੌਹਲ ਨੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਸਰਪੰਚ ਅਜਾਇਬ ਸਿੰਘ, ਪੰਚ ਹਰਪ੍ਰੀਤ ਸਿੰਘ, ਕਾਲਾ ਸਰਾਂ, ਯਾਦ ਸਰਾਂ, ਪ੍ਰੀਤ ਸਰਾਂ, ਜਿੰਮੀ ਦੰਦੀਵਾਲ, ਸੰਦੀਪ ਚਾਹਲ, ਗੁਰਤੀਤ ਗਿੱਲ, ਲਖਬੀਰ ਸਿੰਘ, ਵਿਮਲ ਸ਼ਰਮਾ, ਸੰਦੀਪ ਸਰਨ ਅਤੇ ਹੋਰ ਮੌਜੂਦ ਸਨ |