28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੇਂਟ ਜੋਸਫ਼ ਇੰਟਰਨੈਸ਼ਨਲ ਸਕੂਲ ਟੋਹਾਣਾ ਦੇ ਵਿਦਿਆਰਥੀਆਂ ਨੇ ਓਲੰਪੀਆਡ ਵਿਚ 29 ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 06-03-2026
ਟੋਹਾਣਾ/ਜਾਖ਼ਲ, 5 ਮਾਰਚ (ਮਨਜੀਤ ਸਿੰਘ) - ਟੋਹਾਣਾ ਦੇ ਭੂਨਾ ਰੋਡ 'ਤੇ ਸਥਿਤ ਸੇਂਟ ਜੋਸਫ਼ ਇੰਟਰਨੈਸ਼ਨਲ ਸਕੂਲ ਨੇ ਸਿਲਵਰ ਜ਼ੋਨ ਓਲੰਪੀਆਡ ਦੀ ਅਗਵਾਈ ਹੇਠ ਪਹਿਲੀ ਤੋਂ ਦਸਵੀਂ ਜਮਾਤ ਲਈ ਅੰਗਰੇਜ਼ੀ ਓਲੰਪੀਆਡ ਕਰਵਾਇਆ | ਇਹ ਪ੍ਰੀਖਿਆ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕਰਵਾਈ ਗਈ | ਪਿ੍ੰਸੀਪਲ ਮਾਰੀਆਲਿਨ ਲੁਈਸ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਓਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 11 ਸੋਨੇ ਦੇ ਤਗਮੇ, 3 ਚਾਂਦੀ ਦੇ ਤਗਮੇ ਅਤੇ 15 ਕਾਂਸੀ ਦੇ ਤਗਮੇ ਜਿੱਤੇ | ਉਨ੍ਹਾਂ ਅੱਗੇ ਕਿਹਾ ਕਿ ਗੌਰਵ, ਵੰਸ਼ਿਕਾ ਅਤੇ ਗੁਰਬਾਜ਼ (ਕਲਾਸ 1), ਗੁਰਨੂਰ (ਕਲਾਸ 2), ਸਿਦਕਪ੍ਰੀਤ (ਕਲਾਸ 3), ਰਚਿਤ (ਕਲਾਸ 4), ਸ਼ਿਵਨਿਆ (ਕਲਾਸ 5), ਪਾਰਥ (ਕਲਾਸ 7), ਉਰਜਾ ਅਤੇ ਟੀਆ (ਕਲਾਸ 8), ਅਤੇ ਕਨਿਕਾ (ਕਲਾਸ 10) ਨੇ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਮਾਰੀਆਲਿਨ ਲੁਈਸ ਅਤੇ ਵਾਈਸ ਪਿ੍ੰਸੀਪਲ ਕੁਲਦੀਪ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦਾ ਵਫ਼ਦ ਡੀ.ਸੀ. ਨੂੰ ਮਿਲਿਆ ਅਗਲੀ ਖ਼ਬਰ ਕਿਸਾਨਾਂ ਦਾ ਵਫ਼ਦ ਡੀ.ਸੀ. ਨੂੰ ਮਿਲਿਆ
Ad Position 24