ਨਵੀਂ ਦਿੱਲੀ, 5 ਮਾਰਚ (ਜਗਤਾਰ ਸਿੰਘ)-ਵੀਰਵਾਰ ਸਵੇਰੇ ਦਿੱਲੀ ਦੇ ਰਿਠਾਲਾ ਖੇਤਰ ਵਿਚ ਝੁੱਗੀਆਂ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 50 ਤੋਂ ਵੱਧ ਝੁੱਗੀਆਂ ਸੜ ਗਈਆਂ ¢ ਦਿੱਲੀ ਫਾਇਰ ਬਿ੍ਗੇਡ ਵੱਲੋਂ ਸੰਘਣੀ ਆਬਾਦੀ ਵਾਲੀਆਂ ਝੁੱਗੀਆਂ ਵਿਚ ਤੇਜ਼ੀ ਨਾਲ ਫੈਲ ਰਹੀ ਅੱਗ 'ਤੇ ਕਾਬੂ ਪਾਉਣ ਲਈ ਲਗਭਗ 16 ਫਾਇਰ ਇੰਜਣ ਤਾਇਨਾਤ ਕੀਤੇ¢ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਜਾਂ ਮੌਤ ਦੀ ਕੋਈ ਰਿਪੋਰਟ ਨਹੀਂ ਹੈ ¢ ਹਾਲਾਂਕਿ ਅੱਗ ਲੱਗਣ ਤੋਂ ਬਾਅਦ ਇੱਕ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਹੈ ¢ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ ¢ ਦਿੱਲੀ ਫਾਇਰ ਬਿ੍ਗੇਡ ਮੁਤਾਬਿਕ ਅੱਜ ਸਵੇਰੇ 4:15 ਵਜੇ ਦੇ ਕਰੀਬ ਲੱਗੀ ¢ ਇੱਕ ਫਾਇਰ ਅਧਿਕਾਰੀ ਦੱਸਿਆ ਕਿ ਕਾਲ ਮਿਲਣ ਤੋਂ ਬਾਅਦ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ¢ ਅੱਗ ਨੇ ਕਈ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ¢ ਜਾਣਕਾਰੀ ਮੁਤਾਬਿਕ ਸਵੇਰੇ 7 ਵਜੇ ਦੇ ਕਰੀਬ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ¢