16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰਚਨਾਤਮਿਕ ਸੋਚ ਅਤੇ ਲੀਡਰਸ਼ਿਪ ਤੁਹਾਨੂੰ ਸਫ਼ਲ ਉੱਦਮੀ ਬਣਨ 'ਚ ਮਦਦ ਕਰ ਸਕਦੀ ਹੈ : ਆਰੂਸ਼ੀ ਨੇਗੀ

Ad Position 21
No active advertisement
ਅਜੀਤ ਡੈਸਕ 12-03-2026
ਯਮੁਨਾਨਗਰ, 11 ਮਾਰਚ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਕਾਮਰਸ ਵਿਭਾਗ ਵਲੋਂ ਸਾਂਝੇ ਤੌਰ 'ਤੇ 'ਇਨੋਵੇਸ਼ਨ ਅਤੇ ਸਟਾਰਟਅੱਪ ਕ੍ਰਾਂਤੀ ਦੇ ਯੁੱਗ 'ਚ ਉੱਦਮੀ ਲੀਡਰਸ਼ਿਪ ਦੀ ਭੂਮਿਕਾ' ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ | ਇਸ ਮੌਕੇ ਹਿੱਟਸ ਬੁੱਲਜ਼ ਆਈ ਯਮੁਨਾਨਗਰ ਦੀ ਬ੍ਰਾਂਚ ਹੈੱਡ ਗਿੰਨੀ ਬਖਸ਼ੀ ਅਤੇ ਮੈਨੇਜਰ ਆਰੂਸ਼ੀ ਨੇਗੀ ਨੇ ਮੁੱਖ ਬੁਲਾਰਿਆਂ ਵਜੋਂ ਹਾਜ਼ਰੀ ਭਰੀ | ਇਹ ਪ੍ਰੋਗਰਾਮ ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਕਨਵੀਨਰ ਡਾ. ਮੀਨਾਕਸ਼ੀ ਸੈਣੀ ਅਤੇ ਡਾ. ਰੀਤਾ ਸਿੰਘ ਨੇ ਕੀਤੀ | ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਨਤਾਸ਼ਾ ਬਜਾਜ ਸਨ | ਇਸ ਮੌਕੇ ਆਰੂਸ਼ੀ ਨੇਗੀ ਨੇ ਵਿਦਿਆਰਥਣਾਂ ਨੂੰ ਉੱਦਮਤਾ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਮੌਜੂਦਾ ਯੁੱਗ ਸਟਾਰਟਅੱਪਸ ਅਤੇ ਨਵੀਨਤਾ ਦਾ ਯੁੱਗ ਹੈ, ਜੋ ਕਿ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਕਾਰੋਬਾਰਾਂ 'ਚ ਵਿਕਸਿਤ ਕਰਨ ਦੇ ਕਈ ਮੌਕੇ ਪ੍ਰਦਾਨ ਕਰਦਾ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਸਮਝਾਇਆ ਕਿ ਇਕ ਸਫਲ ਉੱਦਮੀ ਬਣਨ ਲਈ ਰਚਨਾਤਮਿਕ ਸੋਚ, ਜ਼ੋਵਮ ਲੈਣ, ਲੀਡਰਸ਼ਿਪ ਹੁਨਰ ਅਤੇ ਨਿਰੰਤਰ ਸਿੱਖਣ ਦਾ ਰਵੱਈਆ ਜ਼ਰੂਰੀ ਹੈ | ਇਸੇ ਦੌਰਾਨ ਬ੍ਰਾਂਚ ਹੈੱਡ ਗਿੰਨੀ ਬਖਸ਼ੀ ਨੇ ਵੱਖ-ਵੱਖ ਡਿਜ਼ੀਟਲ ਅਤੇ ਪ੍ਰਬੰਧਨ ਸਾਧਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਦੀ ਵਰਤੋਂ ਇਕ ਨਵੇਂ ਸਟਾਰਟਅੱਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਂਚ ਕਰਨ ਅਤੇ ਪ੍ਰਬੰਧਨ ਕਰਨ ਲਈ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਹੁਨਰਾਂ ਅਤੇ ਰੁਚੀਆਂ ਦੇ ਆਧਾਰ 'ਤੇ ਨਵੇਂ ਵਿਚਾਰ ਵਿਕਸਿਤ ਕਰਨ ਅਤੇ ਸਵੈ-ਨਿਰਭਰ ਬਣਨ ਲਈ ਉਤਸ਼ਾਹਿਤ ਕੀਤਾ | ਅੰਤ 'ਚ ਡਾ. ਮੀਨਾਕਸ਼ੀ ਸੈਣੀ ਨੇ ਮੁੱਖ ਬੁਲਾਰਿਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਲੈਕਚਰ ਵਿਦਿਆਰਥੀਆਂ ਨੂੰ ਨਵੀਂ ਸੋਚ ਅਤੇ ਉੱਦਮਤਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਕਾਲਜ ਦੀਆਂ ਵਿਦਿਆਰਥਣਾਂ ਹਿੱਟਸ ਬੁੱਲਸ ਆਈ ਦਾ ਦੌਰਾ ਕਰਵਾਇਆ ਜਾਵੇਗਾ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਪ੍ਰਮੇਸ਼ ਤਿਆਗੀ, ਹਰਸ਼ ਸ਼ਰਮਾ, ਨੀਲਮ, ਜੋਤੀ,
Ad Position 22
No active advertisement
ਪਿਛਲੀ ਖ਼ਬਰ ਬਜਰੰਗਬਲੀ ਬਾਕਸਿੰਗ ਕਲੱਬ, ਟੋਹਾਣਾ ਦੇ ਚਾਰ ਮੁੱਕੇਬਾਜ਼ਾਂ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਚੋਣ ਅਗਲੀ ਖ਼ਬਰ ਜ਼ਮੀਨ ਦੀਆਂ ਰਜਿਸਟਰੀਆਂ ਮੁੜ ਸ਼ੁਰੂ ਕਰਨ ਲਈ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ
Ad Position 24