17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ 'ਅੱਗ ਰਹਿਤ ਖਾਣਾ ਪਕਾਉਣਾ-ਸਲਾਦ/ਫਲ ਸਜਾਵਟ' ਦਾ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 12-03-2026
ਯਮੁਨਾਨਗਰ, 11 ਮਾਰਚ (ਗੁਰਦਿਆਲ ਸਿੰਘ ਨਿਮਰ)-ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤੇ ਨੂੰ ਮਨਾਉਣ ਲਈ ਸਥਨਾਕ ਗੁਰੂ ਨਾਨਕ ਖਾਲਸਾ ਕਾਲਜ ਦੇ ਮਹਿਲਾ ਸੈੱਲ ਨੇ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੇ ਸੀ. ਐਸ. ਆਰ. ਦੇ ਸਹਿਯੋਗ ਨਾਲ 'ਅੱਗ ਰਹਿਤ ਖਾਣਾ ਪਕਾਉਣਾ - ਸਲਾਦ/ਫਲ ਸਜਾਵਟ' ਦਾ ਮੁਕਾਬਲਾ ਕਰਵਾਇਆ | ਇਹ ਪ੍ਰੋਗਰਾਮ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੀ ਅਗਵਾਈ ਅਤੇ ਵਾਈਸ ਪਿ੍ੰਸੀਪਲ ਡਾ. ਜਸਵਿੰਦਰ ਕੌਰ ਦੀ ਪ੍ਰੋਤਸਾਹਨ ਹੇਠ ਕਰਵਾਇਆ ਗਿਆ | ਪ੍ਰੋਗਰਾਮ ਦਾ ਤਾਲਮੇਲ ਗਣਿਤ ਵਿਭਾਗ ਦੀ ਮੁਖੀ ਡਾ. ਗੁਰਵਿੰਦਰ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਕਾਲਜ ਪੱਧਰ 'ਤੇ ਅੱਗ ਰਹਿਤ ਖਾਣਾ ਪਕਾਉਣ ਦੇ ਮੁਕਾਬਲੇ ਬਹੁਤ ਲਾਭਦਾਇਕ ਹਨ, ਕਿਉਂਕਿ ਇਹ ਵਿਦਿਆਰਥੀਆਂ 'ਚ ਸਿਹਤਮੰਦ ਜੀਵਨ ਸ਼ੈਲੀ ਅਭਿਆਸਾਂ, ਰਚਨਾਤਮਕਤਾ ਅਤੇ ਵਿਹਾਰਕ ਜੀਵਨ ਹੁਨਰਾਂ ਨੂੰ ਉਤਸ਼ਾਹਿਤ ਕਰਦੇ ਹਨ | ਇਸ ਪ੍ਰੋਗਰਾਮ 'ਚ ਕੁੱਲ 18 ਟੀਮਾਂ ਦੇ 35 ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਮੁਕਾਬਲੇ ਦਾ ਨਿਰਣਾ ਡਾ. ਜਸਵਿੰਦਰ ਕੌਰ, ਡਾ. ਕੈਥਰੀਨ ਮਸੀਹ ਅਤੇ ਡਾ. ਪਾਇਲ ਲਾਂਬਾ ਵਲੋਂ ਕੀਤਾ ਗਿਆ | ਇਸ ਮੌਕੇ ਜਮਨਾ ਆਟੋ ਇੰਡਸਟਰੀਜ਼ ਲਿਮਟਿਡ ਦੇ ਸੀ. ਐਸ. ਆਰ. ਮੁਖੀ ਸੰਯਮ ਮਰਾਠਾ ਨੇ ਕਿਹਾ ਕਿ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਰਚਨਾਤਮਕਤਾ ਅਤੇ ਪੋਸ਼ਣ ਸੰਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਕਰਵਾਏ ਮੁਕਾਬਲੇ 'ਚ ਪਹਿਲਾ ਸਥਾਨ ਟੀਮ ਨਬੀਨਾ ਨੇ ਪ੍ਰਾਪਤ ਕੀਤਾ, ਜਦਕਿ ਦੂਜਾ ਸਥਾਨ ਟੀਮ ਵੰਸ਼ਿਕਾ, ਕਸ਼ਿਸ਼ ਅਤੇ ਸ਼ਗੁਨ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਯਸ਼ਿਕਾ ਤੇ ਯੁਵਿਕਾ ਨੇ ਪ੍ਰਾਪਤ ਕੀਤਾ | ਟੀਮ ਅੰਸ਼ਿਕਾ ਅਤੇ ਰਿਸ਼ੀਮਾ ਠਾਕੁਰ ਨੂੰ ਵੀ ਹੌਸਲਾ ਅਫਜਾਈ ਇਨਾਮ ਦਿੱਤੇ ਗਏ ਅਤੇ ਦੂਜਾ ਹੌਸਲਾ ਅਫਜਾਈ ਇਨਾਮ ਟੀਮ ਦਿਵਯਦੀਪ, ਇਸ਼ੀਕਾ ਖੰਨਾ, ਸ਼ਿਭਾ ਤੇ ਆਇਲੀਨ ਕੌਰ ਨੂੰ ਦਿੱਤਾ ਗਿਆ | ਇਸ ਦੌਰਾਨ ਗਵਰਨਿੰਗ ਬਾਡੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਪ੍ਰਬੰਧਕ ਟੀਮ ਨੂੰ ਇਸ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ | ਇਸ ਮੌਕੇ ਡਾ. ਤਿਲਕ ਰਾਜ, ਡਾ. ਵਿਨੈ ਚੰਦੇਲ, ਡਾ. ਨਿਧੀ ਮਹੇਂਦਰੂ, ਸ਼ਿਲਪੀ, ਮੰਗਿਤ ਕੌਰ, ਸੋਨਮ ਸੈਣੀ, ਪੂਜਾ ਰਾਣੀ ਅਤੇ ਮਹਿਲਾ ਸੈੱਲ ਦੇ ਹੋਰ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੁਡਾਊ ਮੁਹਿੰਮ ਤਹਿਤ ਬੁਆਨ ਪਿੰਡ ਵਿਚ ਜਨਤਾ ਨੂੰ ਸਾਈਬਰ ਸੁਰੱਖਿਆ, ਡਿਜੀਟਲ ਗਿ੍ਫ਼ਤਾਰੀ ਅਤੇ ਸਿਹਤਮੰਦ ਜੀਵਨ ਸ਼ੈਲ... ਅਗਲੀ ਖ਼ਬਰ ਐਸ. ਜੇ. ਪੀ. ਪੌਲੀਟੈਕਨਿਕ ਦਾਮਲਾ ਦੇ ਵਿਦਿਆਰਥੀਆਂ ਵਲੋਂ ਐਫ. ਐਮ. ਸਾਂਝਾ ਰੇਡੀਓ ਸਟੇਸ਼ਨ ਦਾ ਵਿਦਿਅਕ ਦੌਰਾ
Ad Position 24