ਨਵੀਂ ਦਿੱਲੀ,11 ਮਾਰਚ (ਜਗਤਾਰ ਸਿੰਘ)- ਮੱਧ ਪੂਰਬ ਦੇਸ਼ਾਂ ਵਿਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਸੰਸਾਰ ਭਰ ਵਿਚ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ¢ ਦਿੱਲੀ ਮੁੰਬਈ ਸਮੇਤ ਦੇਸ਼ ਦੇ ਲਗਭਗ ਸਾਰੇ ਵੱਡੇ-ਛੋਟੇ ਸ਼ਹਿਰਾਂ ਵਿਚ ਇਸ ਦਾ ਅਸਰ ਵੇਖਿਆ ਜਾ ਰਿਹਾ ਹੈ ਅਤੇ ਆਮ ਜਨਤਾ ਐਲਪੀਜੀ ਗੈਸ ਦੀ ਘਾਟ ਦੇ ਮੱਦੇਨਜ਼ਰ ਕਾਫ਼ੀ ਚਿੰਤਤ ਨਜ਼ਰ ਆ ਰਹੀ ਹੈ ¢ ਐਲਪੀਜੀ ਦੀ ਕਮੀ ਨਾਲ ਰੈਸਟੋਰੈਂਟ ਇੰਡਸਟਰੀ ਨੂੰ ਵੱਡੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ¢ ਦਿੱਲੀ ਐਨਸੀਆਰ ਵਿਚ ਐਲਪੀਜੀ ਦੀ ਸਪਲਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ,ਜਿਸ ਨਾਲ ਦਿੱਲੀ ਐਨਸੀਆਰ ਦੇ ਰੈਸਟੋਰੈਂਟ ਕਾਰੋਬਾਰ ਵਿਚ ਅਸਰ ਪੈਣ ਲੱਗ ਪਿਆ ਹੈ ¢ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਰੈਸਟੋਰੈਂਟ ਵਿਚ ਲਗਭਗ ਠੱਪ ਹੋ ਚੁੱਕੀ ਹੈ ¢ ਕੁੱਝ ਏਜੰਸੀਆਂ ਵਾਲਿਆਂ ਦੇ ਮੁਤਾਬਿਕ ਪਿੱਛੋਂ ਦੀ ਸਪਲਾਈ ਰੋਕ ਦਿੱਤੀ ਗਈ ਹੈ ¢ ਕਾਰੋਬਾਰੀਆਂ ਦਾ ਦਾਅਵਾ ਹੈ ਕਿ ਕਰੀਬ 70ਫ਼ੀਸਦੀ ਰੈਸਟੋਰੈਂਟ ਇਸ ਸਮੱਸਿਆਵਾਂ ਨਾਲ ਪ੍ਰਭਾਵਿਤ ਹੋ ਰਹੇ ਹਨ ¢ ਜੇਕਰ ਸਥਿਤੀ ਨਹੀਂ ਸੰਭਾਲੀ ਗਈ ਤਾਂ ਕੁੱਝ ਦਿਨਾਂ ਵਿਚ ਰੈਸਟੋਰੈਂਟ ਦੇ ਬਾਹਰ ਜਿੰਦਰੇ ਲਮਕਣੇ ਸ਼ੁਰੂ ਹੋ ਜਾਣਗੇ ¢ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਦੇ ਮੀਤ ਪ੍ਰਧਾਨ ਜ਼ੋਰਾਵਰ ਕਾਲੜਾ ਨੇ ਕਿਹਾ ਕਿ ਜੇਕਰ ਐਲਪੀਜੀ ਸਿਲੰਡਰ ਸਪਲਾਈ ਵਿਚ ਕਮੀ ਜਾਰੀ ਰਹੀ ਤਾਂ ਰੈਸਟੋਰੈਂਟ ਇੰਡਸਟਰੀ ਨੂੰ ਰੋਜ਼ਾਨਾ 1200 ਤੋਂ 1300 ਕਰੋੜ ਰੁਪਏ ਨੁਕਸਾਨ ਹੋ ਸਕਦਾ ਹੈ ¢ ਦਿੱਲੀ ਦੀ ਇੱਕ ਏਜੰਸੀ ਮੁਤਾਬਿਕ ਉਹ ਰੋਜ਼ਾਨਾ 300 ਵਪਾਰਕ ਸਿਲੰਡਰ ਵੇਚਦੀ ਸੀ ਪਰ ਪਿਛਲੇ 2 ਦਿਨਾਂ ਤੋਂ ਉਸ ਨੇ ਕੋਈ ਸਿਲੰਡਰ ਨਹੀਂ ਵੇਚਿਆ ਹੈ ,ਇਸ ਦਾ ਕਾਰਨ ਹੈ ਕਿ ਉਸ ਨੂੰ ਅੱਗੋਂ ਦੀ ਸਪਲਾਈ ਨਹੀਂ ਮਿਲੀ ਹੈ ¢