18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

960 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲਾਂ ਸਮੇਤ ਤਸਕਰ ਕਾਬੂ

Ad Position 21
No active advertisement
ਅਜੀਤ ਡੈਸਕ 12-04-2026
ਯਮੁਨਾਨਗਰ, 11 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਨਸ਼ੀਲੇ ਪਦਾਰਥ ਕੰਟਰੋਲ ਬਿਊਰੋ ਦੀ ਅੰਬਾਲਾ ਯੂਨਿਟ ਨੇ ਇਕ ਮੁਲਜ਼ਮ ਇਮਰਾਨ ਉਰਫ਼ ਪੀਲੀਆ ਨੂੰ 960 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਰਾਜ ਨਸ਼ੀਲੇ ਪਦਾਰਥ ਕੰਟਰੋਲ ਬਿਊਰੋ ਦੀ ਅੰਬਾਲਾ ਯੂਨਿਟ ਦੇ ਇੰਚਾਰਜ ਇੰਸਪੈਕਟਰ ਮਹਿਰੂਫ਼ ਅਲੀ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਵਿਜੇ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਮਰਾਨ ਉਰਫ਼ ਪੀਲੀਆ ਪੁੱਤਰ ਮੀਰ ਹਸਨ ਵਾਸੀ ਪਿੰਡ ਸੁਲਤਾਨਪੁਰ ਸਟੇਸ਼ਨ ਸਢੌਰਾ ਜ਼ਿਲ੍ਹਾ ਯਮੁਨਾਨਗਰ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਵੇਚਣ ਦਾ ਆਦੀ ਹੈ, ਜੋ ਕਿ ਅੱਜ ਵੀ ਪਾਬੰਦੀਸ਼ੁਦਾ ਕੈਪਸੂਲਾਂ ਨੂੰ ਵੇਚਣ ਲਈ ਯਾਸੀਨ ਮਾਜਰੀ ਵਾਲੇ ਪਾਸੇ ਪੈਦਲ ਹੀ ਆ ਰਿਹਾ ਹੈ | ਇਸ ਸੂਚਨਾ ਦੇ ਆਧਾਰ 'ਤੇ ਯੂਨਿਟ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਗਜ਼ਟਿਡ ਅਧਿਕਾਰੀ ਦੇ ਮੌਜੂਦਗੀ 'ਚ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 960 ਪਾਬੰਦੀਸ਼ੁਦਾ ਨਸ਼ੇ ਲਈ ਵਰਤੇ ਜਾਣ ਵਾਲੇ ਕੈਪਸੂਲ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਾ ਤਸਕਰੀ ਦੇ ਨੈੱਟਵਰਕ 'ਚ ਸ਼ਾਮਿਲ ਉਸ ਦੇ ਸਾਥੀਆਂ ਦੀ ਪਛਾਣ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ 21 ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਹਿੱਸਾ ਲੈਣਗੇ ਰਿਟਾਇਰਡ ਕਰਮਚਾਰੀ ਅਗਲੀ ਖ਼ਬਰ ਐਲ.ਪੀ.ਜੀ. ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਅਧਿਕਾਰੀਆਂ ਨੇ ਕੀਤਾ ਨਿਰੀਖਣ
Ad Position 24