18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਹੈਰੋਇਨ ਸਮੇਤ ਮਹਿਲਾ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 12-04-2026
ਕਾਲਾਂਵਾਲੀ/ਸਿਰਸਾ, 11 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਥਾਣਾ ਕਾਲਾਂਵਾਲੀ ਪੁਲੀਸ ਨੇ ਇਕ ਅÏਰਤ ਨੂੰ 8 ਗਰਾਮ 49 ਮਿਲੀਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਲਾਂਵਾਲੀ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੀ 10 ਅਪ੍ਰੈਲ 2026 ਨੂੰ ਇੱਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਜਦੋਂ ਏਐਸਆਈ ਭੁਪਿੰਦਰ ਸਿੰਘ ਆਪਣੀ ਪੁਲੀਸ ਟੀਮ ਨਾਲ ਵਾਰਡ 10 ਕਾਲਾਂਵਾਲੀ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਘਰ ਦੇ ਨੇੜੇ ਗਲੀ ਵਿਚ ਇਕ ਅÏਰਤ ਨੂੰ ਖੜ੍ਹਾ ਦੇਖਿਆ | ਪੁਲੀਸ ਨੂੰ ਦੇਖ ਕੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ | ਸ਼ੱਕ ਦੇ ਆਧਾਰ 'ਤੇ ਮਹਿਲਾ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਅÏਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 8 ਗਰਾਮ 49 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ | ਮੰਡੀ ਕਾਲਾਂਵਾਲੀ ਦੀ ਰਹਿਣ ਵਾਲੀ ਮੁਲਜ਼ਮ ਅÏਰਤ ਵਿਰੁੱਧ ਕਾਲਾਂਵਾਲੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਕਣਕ ਵੇਚਣ ਲਈ ਸਰਕਾਰ ਵਲੋਂ ਲਾਈਆਂ ਬੇਲੋੜੀਆਂ ਸ਼ਰਤਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਭਾਦਵੀਨ ਟੋਲ ਪਲਾਜ਼ੇ 'ਤੇ ਲ... ਅਗਲੀ ਖ਼ਬਰ ਚੱਕਾ ਜਾਮ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਧੱਕਾ-ਮੁੱਕੀ
Ad Position 24