19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵੈੱਲਕਮ ਇਲਾਕੇ ਦੀ ਪੁਲਿਸ ਨੇ ਤਿੰਨ ਕਾਤਲਾਂ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 12-04-2026
ਨਵੀਂ ਦਿੱਲੀ, 11 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰ ਪੂਰਬੀ ਜ਼ਿਲ੍ਹੇ ਦੇ ਵੈੱਲਕਮ ਥਾਣੇ ਦੀ ਪੁਲਿਸ ਨੇ ਧਾਰਾ 103 (1) ਬੀ.ਐਨ.ਐਸ. ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਹੋਣ ਵਾਲਿਆਂ ਦੇ ਨਾਂਅ ਵਸੀਮ ਉਰਫ਼ ਮੀਆਂ (20) ਵੈਲਕਮ ਇਲਾਕੇ ਦਿੱਲੀ ਦੇ ਨਿਵਾਸੀ, ਤਿਲਕ ਰਾਜ ਉਰਫ਼ ਰਾਜ (23) ਵੈੱਲਕਮ ਇਲਾਕੇ ਦਿੱਲੀ ਦਾ ਨਿਵਾਸੀ ਅਤੇ ਇਕ ਨਾਬਾਲਗ ਹੈ | ਪੁਲਿਸ ਨੇ ਇਨ੍ਹਾਂ ਤੋਂ ਸਖ਼ਤੀ ਨਾਲ ਜਦੋਂ ਪੁੱਛ-ਪੜਤਾਲ ਕੀਤੀ ਤਾਂ ਇਨ੍ਹਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ | ਪੁਲਿਸ ਅਨੁਸਾਰ ਉਨ੍ਹਾਂ ਨੂੰ ਵੈੱਲਕਮ ਇਲਾਕੇ ਦੇ ਝੀਲ ਪਾਰਕ ਵਿਚ ਇਕ ਮਜ਼ਾਰ ਦੇ ਨਜ਼ਦੀਕ ਇਕ ਲਾਸ਼ ਪਈ ਮਿਲੀ, ਜਿਸ ਦੀ ਪਹਿਚਾਣ ਉਨ੍ਹਾਂ ਨੇ ਮੁਹੰਮਦ ਸਮੀਮ (21) ਪੁੱਤਰ ਅਬਲੇਸ਼ ਵਾਸੀ ਲੱਕੜ ਮਾਰਕੀਟ ਦਿੱਲੀ ਵਜੋਂ ਕੀਤੀ | ਇਸ ਮਾਮਲੇ ਪ੍ਰਤੀ ਫੋਰੈਂਸਿਕ ਟੀਮ ਨੇ ਆਪਣੀ ਕਾਰਵਾਈ ਕਰਦੇ ਹੋਏ ਕਈ ਲੋੜੀਂਦੇ ਸਬੂਤ ਇਕੱਠੇ ਕੀਤੇ ਅਤੇ ਬਾਅਦ ਵਿਚ ਲਾਸ਼ ਨੂੰ ਜੀ.ਟੀ.ਬੀ. ਹਸਪਤਾਲ ਭੇਜ ਦਿੱਤਾ | ਪੁਲਿਸ ਨੇ ਇਸ ਮਾਮਲੇ ਵਿਚ ਟੀਮ ਤਿਆਰ ਕੀਤੀ ਅਤੇ ਏ.ਸੀ.ਪੀ. ਭਜਨਪੁਰਾ ਦੀ ਨਿਗਰਾਨੀ ਹੇਠ ਹੋਰ ਸਰੋਤਾਂ ਰਾਹੀਂ ਸਬੂਤ ਇਕੱਠੇ ਕੀਤੇ ਅਤੇ ਅਖ਼ੀਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮਿ੍ਤਕ ਸ਼ਮੀਮ ਉਨਵਾਂ ਦੇ ਨਾਲ ਧੱਕੇਸ਼ਾਹੀ ਕਰਦਾ ਸੀ | ਜਿਸ ਕਰਕੇ ਉਨ੍ਹਾਂ ਨੇ ਇਹ ਕੰਮ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੰਤਰ ਮੰਤਰ 'ਤੇ ਆਲ ਇੰਡੀਆ ਡੈਮੋਕ੍ਰੇਟਿਕ ਯੂਥ ਆਰਗੇਨਾਈਜ਼ੇਸ਼ਨ ਤੇ ਨੌਜਵਾਨਾਂ ਨੇ ਜੋਤੀਬਾ ਫੂਲੇ ਨੂੰ ਕੀਤਾ ਯਾਦ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਕਾਰ ਸੇਵਾ ਭੂਰੀ ਵਾਲਿਆਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਕਲਸ ਚੜ੍ਹਾਏ ਗਏ
Ad Position 24