15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁੱਗਾ ਮੈੜੀ ਟੋਹਾਣਾ ਨੇੜੇ ਕੈਂਟਰ ਖੜ੍ਹੇ ਕਰ ਕੇ ਸਿਲੰਡਰ ਵੰਡਣ ਤੇ ਲੋਕਾਂ 'ਚ ਗੁੱਸਾ

Ad Position 21
repet_subhas-goyals [Copy P29]
ਗੁਗਾ ਮੈੜੀ ਟੋਹਾਣਾ ਨੇੜੇ ਕੈਂਟਰ ਖੜ੍ਹੇ ਕਰ ਕੇ ਸਿਲੰਡਰ ਵੰਡੇ ਜਾਣ ਦਾ ਦਿ੍ਸ਼ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 13-04-2026
ਟੋਹਾਣਾ, 12 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਵਿਚ ਮੁਕਲ ਗੈੱਸ ਏਜੰਸੀ ਵੱਲੋਂ ਕੀਤੀ ਜਾ ਰਹੀ ਗੈੱਸ ਸਿਲੰਡਰਾਂ ਦੀ ਸਪਲਾਈ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਜਿੱਥੇ ਸਰਕਾਰ ਵੱਲੋਂ ਘਰ-ਘਰ ਗੈੱਸ ਸਿਲੰਡਰ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਹਕੀਕਤ ਵਿਚ ਗੁਗਾ ਮੈੜੀ ਨੇੜੇ ਕੈਂਟਰ ਖੜ੍ਹੇ ਕਰ ਕੇ ਲੋਕਾਂ ਨੂੰ ਸਿਲੰਡਰ ਵੰਡੇ ਜਾ ਰਹੇ ਹਨ | ਮੌਕੇ 'ਤੇ ਇੱਕ ਨਹੀਂ, ਸਗੋਂ ਤਿੰਨ-ਤਿੰਨ ਕੈਂਟਰ ਸਿਲੰਡਰਾਂ ਨਾਲ ਭਰੇ ਖੜ੍ਹੇ ਮਿਲੇ, ਜਿੱਥੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਗਰਮੀ ਵਿਚ ਘੰਟਿਆਂ ਬੱਧੀ ਖੜ੍ਹੇ ਰਹਿਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 15 ਤੋਂ 20 ਦਿਨ ਪਹਿਲਾਂ ਸਿਲੰਡਰ ਬੁੱਕ ਕਰਵਾਏ ਸਨ ਪਰ ਅਜੇ ਤੱਕ ਉਨ੍ਹਾਂ ਦੇ ਘਰ ਤੱਕ ਗੈੱਸ ਸਿਲੰਡਰ ਦੀ ਸਪਲਾਈ ਨਹੀਂ ਪਹੁੰਚੀ | ਹੈਰਾਨੀ ਦੀ ਗੱਲ ਇਹ ਹੈ ਕਿ ਕਈਆਂ ਨੂੰ ਓ.ਟੀ.ਪੀ. ਵੀ ਮਿਲ ਚੁੱਕੇ ਹਨ ਅਤੇ ਮੈਸੇਜ ਵਿਚ ਸਿਲੰਡਰ 'ਡਿਲਿਵਰ' ਵੀ ਦਿਖਾਇਆ ਜਾ ਰਿਹਾ ਹੈ ਪਰ ਅਸਲ ਵਿਚ ਸਿਲੰਡਰ ਨਹੀਂ ਮਿਲਿਆ | ਪਿੰਡ ਅੱਕਾਂਵਾਲੀ, ਸ਼ੱਕਰਪੁਰਾ, ਹਿੰਡਾਲ ਵਾਲਾ, ਲਲੋਦਾ, ਚਿੱਲੇਵਾਲਾ ਅਤੇ ਗੁੱਲਰਵਾਲਾ ਤੋਂ ਇਲਾਵਾ ਹੋਰ ਲਾਗਲੇ ਪਿੰਡਾਂ ਦੇ ਗੈੱਸ ਸਿਲੰਡਰ ਲੈਣ ਪਹੁੰਚੇ ਲੋਕਾਂ ਨੇ ਦੋਸ਼ ਲਗਾਇਆ ਕਿ ਪਿੰਡਾਂ ਵਿਚ ਗੈੱਸ ਦੀ ਗੱਡੀ ਨਹੀਂ ਭੇਜੀ ਜਾ ਰਹੀ, ਜਿਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਸ਼ਹਿਰ ਆ ਕੇ ਲਾਈਨਾਂ ਵਿਚ ਖੜ੍ਹਾ ਹੋਣਾ ਪੈਂਦਾ ਹੈ | ਲਲੋਦਾ ਪਿੰਡ ਦੇ ਉਮੇਦ ਸਿੰਘ ਮਿਸਤਰੀ ਨੇ ਦੱਸਿਆ ਕਿ ਉਹ ਪਿਛਲੇ 20 ਦਿਨਾਂ ਤੋਂ ਸਿਲੰਡਰ ਦੀ ਉਡੀਕ ਕਰ ਰਹੇ ਹਨ ਅਤੇ ਪਿਛਲੇ ਸੱਤ ਦਿਨਾਂ ਤੋਂ ਰੋਜ਼ ਸ਼ਹਿਰ ਆ ਕੇ ਵਾਪਸ ਖਾਲੀ ਹੱਥ ਪਰਤ ਜਾਂਦੇ ਰਹੇ ਹਨ | ਕੁਝ ਅÏਰਤਾਂ ਨੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਸਿਲੰਡਰਾਂ ਦੀ ਬਲੈਕ ਮਾਰਕੀਟਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਸਮੇਂ 'ਤੇ ਸਿਲੰਡਰ ਨਹੀਂ ਮਿਲ ਰਹੇ | ਇਸ ਸਬੰਧੀ ਮੌਕੇ 'ਤੇ ਮੌਜੂਦ ਏਜੰਸੀ ਕਰਮਚਾਰੀ ਸੰਦੀਪ ਨੇ ਕਿਹਾ ਕਿ 'ਇਹ ਐਮਰਜੈਂਸੀ ਹਾਲਤ ਹੈ ਅਤੇ ਲੋਕ ਖ਼ੁਦ ਸਿਲੰਡਰ ਲੈਣ ਲਈ ਇੱਥੇ ਆ ਰਹੇ ਹਨ |' ਪਰ ਜਦੋਂ ਘਰ-ਘਰ ਸਪਲਾਈ ਬਾਰੇ ਸਵਾਲ ਕੀਤਾ ਗਿਆ ਤਾਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ | ਲੋਕਾਂ ਨੇ ਗ਼ੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਪਿੰਡਾਂ ਵਿਚ ਸਹੀ ਤਰੀਕੇ ਨਾਲ ਸਪਲਾਈ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਐਮਰਜੈਂਸੀ ਵਿਚ ਸ਼ਹਿਰ ਆਉਣਾ ਨਾ ਪਵੇ | ਇਸ ਸਮੱਸਿਆ ਕਾਰਨ ਖ਼ਾਸ ਕਰ ਕੇ ਪਿੰਡਾਂ ਦੇ ਵਸਨੀਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰ ਕੇ ਜ਼ੰੁਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਘਰ-ਘਰ ਗੈੱਸ ਸਪਲਾਈ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦੋ ਅÏਰਤਾਂ ਤੇ ਇੱਕ ਵਿਅਕਤੀ ਹੈਰੋਇਨ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਪਰਸ਼ੂ ਰਾਮ ਜੈਅੰਤੀ ਮੌਕੇ ਟੋਹਾਣਾ 'ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ
Ad Position 24