10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡੱਬਵਾਲੀ ਵਿਚ 3 ਕਰੋੜ ਰੁਪਏ ਦੀ ਹੈਰੋਇਨ ਬਰਾਮਦ, ਤਿੰਨ ਤਸਕਰ ਗਿ੍ਫਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਡੱਬਵਾਲੀ, 14 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਸੀਆਈਏ ਸਟਾਫ ਕਾਲਾਂਵਾਲੀ ਨੇ ਪਿੰਡ ਡੱਬਵਾਲੀ ਦੇ ਨੇੜੇ ਵੱਡੀ ਕਾਰਵਾਈ ਤਹਿਤ 1 ਕਿਲੋ 485 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਾਰ ਸਵਾਰ ਤਿੰਨ ਤਸਕਰਾਂ ਨੂੰ ਗਿ੍ਫਤਾਰ ਕੀਤਾ ਹੈ | ਇਸ ਮਾਮਲੇ ਵਿੱਚ ਥਾਣਾ ਸਿਟੀ ਡੱਬਵਾਲੀ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਓਮਾਦਕ ਪਦਾਰਥ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਬਰਾਮਦ ਹੈਰੋਇਨ ਦੀ ਕੀਮਤ ਲਗਭਗ 3 ਕਰੋੜ ਰੁਪਏ ਮੰਨੀ ਜਾ ਰਹੀ ਹੈ | ਤਿੰਨੋਂ ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸੰਬੰਧਤ ਹਨ | ਜਾਣਕਾਰੀ ਅਨੁਸਾਰ, ਸੀਆਈਏ ਕਾਲਾਂਵਾਲੀ ਦੇ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਡੱਬਵਾਲੀ-ਸਿਰਸਾ ਐਨਐਚ-9 'ਤੇ ਡੇਰਾ ਕੈਂਟੀਨ ਦੇ ਨੇੜੇ ਨਾਕਾਬੰਦੀ ਕਰ ਦਿੱਤੀ | ਇਸ ਦੌਰਾਨ ਇੱਕ ਸਿਲਵਰ ਰੰਗ ਦੀ ਸਵਿਫਟ ਡਿਜਾਇਰ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਕਾਰ ਦੇ ਗੀਅਰ ਲੀਵਰ ਦੇ ਕੋਲ ਕਾਲੇ ਰੰਗ ਦੇ ਪੌਲਿਥਿਨ ਬੈਗ ਵਿੱਚ ਰੱਖੀ 1 ਕਿਲੋ 485 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ | ਉਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਨਿਵਾਸੀ ਸਵਾਈਪੁਰ ਜ਼ਿਲ੍ਹਾ ਤਰਨਤਾਰਨ, ਰਾਜਦੀਪ ਸਿੰਘ ਉਰਫ਼ ਅੱਕੂ ਨਿਵਾਸੀ ਬਾਬਾ ਜੀਵਨ ਸਿੰਘ, ਅਬੋਹਰ ਅਤੇ ਅਮਨਿੰਦਰ ਸਿੰਘ ਉਰਫ਼ ਅਬੂ ਨਿਵਾਸੀ ਸਰਦਾਰਗੜ੍ਹ ਜ਼ਿਲ੍ਹਾ ਬਠਿੰਡਾ ਵਜੋਂ ਹੋਈ |ਪੁਲਿਸ ਨੇ ਮੌਕੇ 'ਤੇ ਹੈਰੋਇਨ ਤੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ | ਮੁੱਢਲੀ ਪੁਲਿਸ ਪੜਤਾਲ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਅਮਨਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿੱਚ ਪਹਿਲਾਂ ਤੋਂ ਹੀ ਮਾਰ-ਕੁੱਟ ਦਾ ਇੱਕ ਮੁਕੱਦਮਾ ਦਰਜ ਹੈ |

Ad Position 22
No active advertisement
ਪਿਛਲੀ ਖ਼ਬਰ ਸਿਗਨਸ ਹਸਪਤਾਲ ਵਲੋਂ ਪੁਲਿਸ ਨੂੰ ਵੰਡੀਆਂ ਫਸਟ ਏਡ ਕਿੱਟਾਂ <br/> ਅਗਲੀ ਖ਼ਬਰ ਐਸ.ਪੀ. ਅਤੇ ਏ.ਐਸ.ਪੀ. ਨੇ ਰਤੀਆ ਪੁਲਿਸ ਥਾਣਿਆਂ ਦਾ ਨਿਰੀਖਣ ਕੀਤਾ <br/>
Ad Position 24