ਫ਼ਤਿਹਾਬਾਦ, 14 ਅਪ੍ਰੈਲ (ਹਰਬੰਸ ਸਿੰਘ ਮੰਡੇਰ)- ਸਤੀਸ਼ ਕਾਲੋਨੀ ਦੇ ਐਪੈਕਸ ਕਾਨਵੈਂਟ ਸਕੂਲ ਵੱਲੋਂ ਵਿਸਾਖੀ ਦਾ ਤਿਉਹਾਰ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵਿਸਾਖੀ ਦੀ ਮਹੱਤਤਾ ਨੂੰ ਉਜਾਗਰ ਕੀਤਾ | ਰੰਗੀਨ ਰਵਾਇਤੀ ਪਹਿਰਾਵੇ 'ਚ ਸਜੇ ਵਿਦਿਆਰਥੀਆਂ ਨੇ ਆਪਣੇ ਭੰਗੜੇ ਅਤੇ ਗਿੱਧੇ ਨਾਚ ਦੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਮਨ ਮੋਹਿਆ | ਸਕੂਲ ਡਾਇਰੈਕਟਰ ਅਮਿਤ ਮੱਕੜ ਨੇ ਕਿਹਾ ਕਿ ਵਿਸਾਖੀ ਨਾ ਸਿਰਫ਼ ਇੱਕ ਵਾਢੀ ਦਾ ਤਿਉਹਾਰ ਹੈ ਬਲਕਿ ਸਖ਼ਤ ਮਿਹਨਤ, ਸਮਰਪਣ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਜੀਵਨ 'ਚ ਸਕਾਰਾਤਮਿਕ ਰਵੱਈਆ ਅਪਣਾਉਣ ਲਈ ਉਤਸ਼ਾਹਿਤ ਕੀਤਾ | ਪਿ੍ੰਸੀਪਲ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |