ਨਰਾਇਣਗੜ੍ਹ, 16 ਅਪ੍ਰੈਲ (ਪੀ ਸਿੰਘ)-ਨਾਰਾਇਣਗੜ੍ਹ ਸਥਿਤ ਬਲੂ ਬੈੱਲਜ਼ ਸਕੂਲ ਦੇ 2025-26 ਸੈਸ਼ਨ ਦੀ ਸੀ. ਬੀ. ਐਸ. ਈ. ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਾਲ ਸਕੂਲ ਦੇ 150 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 100 ਫ਼ੀਸਦੀ ਰਹੀ | ਸਕੂਲ ਦੇ ਦੇਵਾਂਸ਼ ਸੈਣੀ ਨੇ 98 ਫ਼ੀਸਦੀ, ਯਸ਼ਪ੍ਰੀਤ ਕੌਰ ਨੇ 97.8 ਫ਼ੀਸਦੀ ਅਤੇ ਵੈਸ਼ਨਵੀ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਗਰਿਮਾ ਚਾਵਲਾ ਨੇ 96 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦਕਿ ਨਿਸ਼ਠਾ ਚੌਧਰੀ ਨੇ 95.2 ਫ਼ੀਸਦੀ, ਸਹਿਜਪ੍ਰੀਤ ਸਿੰਘ ਨੇ 95.2 ਫ਼ੀਸਦੀ ਤੇ ਦੇਵੇਨ ਗੁਪਤਾ ਨੇ 95 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਪਿ੍ੰ. ਰਾਜੀਵ ਮਹਿਤਾ ਨੇ 10ਵੀਂ ਦੀ ਪ੍ਰੀਖਿਆ 'ਚ ਸਕੂਲ ਦੇ ਨਤੀਜਿਆਂ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਉਨ੍ਹਾਂ ਐਲਾਨ ਕੀਤਾ ਕਿ 95 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 100 ਫ਼ੀਸਦੀ ਫੀਸ ਮੁਆਫ਼ੀ ਮਿਲੇਗੀ, ਜਦਕਿ 90 ਫ਼ੀਸਦੀ ਤੋਂ ਲੈ ਕੇ 95 ਫ਼ੀਸਦੀ ਤੱਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 50 ਫ਼ੀਸਦੀ ਫ਼ੀਸ ਮੁਆਫ਼ੀ ਮਿਲੇਗੀ ਤਾਂ ਜੋ ਹੋਰ ਵੀ ਵਿਦਿਆਰਥੀ ਭਵਿੱਖ 'ਚ ਵਧੀਆ ਪ੍ਰਦਰਸ਼ਨ ਲਈ ਯਤਨਸ਼ੀਲ ਰਹਿਣ |