ਸਿਰਸਾ, 21 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਨਾਰੀ ਸ਼ਕਤੀ ਵੰਦਨ ਐਕਟ ਵਿੱਚ ਸੋਧ ਲਈ 16 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਸੈਸ਼ਨ ਵਿੱਚ ਹਿੱਸਾ ਲਿਆ | ਅÏਰਤਾਂ ਵਿੱਚ ਬਹੁਤ ਉਤਸ਼ਾਹ ਸੀ ਕਿ ਉਹ ਹੁਣ ਰਾਜਨੀਤੀ ਵਿੱਚ ਅੱਗੇ ਵਧਣਗੀਆਂ ਅਤੇ ਆਪਣੇ ਅਧਿਕਾਰ ਪ੍ਰਾਪਤ ਕਰਨਗੀਆਂ ਪਰ ਵਿਰੋਧੀ ਧਿਰ ਦੇ ਨਕਾਰਾਤਮਕ ਰਵੱਈਏ ਅਤੇ ਨਕਾਰਾਤਮਕ ਮਾਨਸਿਕਤਾ ਨੇ ਬਿੱਲ ਦੇ ਪਾਸ ਹੋਣ ਵਿੱਚ ਰੁਕਾਵਟ ਪਾਈ ਅਤੇ ਜੋ ਇਸਦੀ ਹਾਰ ਦਾ ਕਾਰਨ ਬਣਿਆ | ਵਿਰੋਧੀ ਧਿਰ ਦੇ ਇਸ ਕੰਮ ਦੀ ਜਿਤਨੀ ਨਿੰਦਾ ਕੀਤੀ ਜਾਏ , ਉਹ ਘਟ ਹੈ | ਇਹ ਟਿਪਣੀਆਂ ਸਾਬਕਾ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ ਨੇ ਮੰਗਲਵਾਰ ਨੂੰ ਰੈਸਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ | ਸਾਬਕਾ ਐਮਪੀ ਸੁਨੀਤਾ ਦੁੱਗਲ ਨੇ ਕਿਹਾ ਕਿ ਇਹ ਬਿੱਲ 2023 ਵਿੱਚ ਸਰਬਸੰਮਤੀ ਨਾਲ ਪਾਸ ਹੋਇਆ ਸੀ | ਉਸ ਸਮੇਂ ਵੀ ਇਸ 'ਤੇ ਕੁਝ ਸ਼ਰਤਾਂ ਲਗਾਈਆਂ ਗਈਆਂ ਸਨ | ਇਹ ਬਿੱਲ ਨਵੀਂ ਸੰਸਦ ਵਿੱਚ ਪਾਸ ਹੋਣ ਵਾਲਾ ਪਹਿਲਾ ਬਿੱਲ ਸੀ | ਸਰਕਾਰ ਦਾ ਇਰਾਦਾ ਸੀ ਕਿ ਜੇਕਰ ਇਹ ਬਿੱਲ 2024 ਵਿੱਚ ਲਾਗੂ ਨਹੀਂ ਕੀਤਾ ਗਿਆ ਤਾਂ ਇਸਨੂੰ 2029 ਤੱਕ ਲਾਗੂ ਕਰ ਦਿੱਤਾ ਜਾਵੇ ਤਾਂ ਜੋ ਰਾਜਨੀਤੀ ਵਿੱਚ ਅÏਰਤਾਂ ਦੀ ਭਾਗੀਦਾਰੀ ਵਧਾਈ ਜਾ ਸਕੇ, ਜੋ ਕਿ ਉਨ੍ਹਾਂ ਦਾ ਅਧਿਕਾਰ ਵੀ ਹੈ | ਸਰਕਾਰ ਨੇ ਅÏਰਤਾਂ ਨੂੰ ਸਸ਼ਕਤ ਬਣਾਇਆ ਹੈ ਪਰ ਹੁਣ ਉਹ ਰਾਜਨੀਤੀ ਵਿੱਚ 33 ਪ੍ਰਤੀਸ਼ਤ ਰਾਖਵਾਂਕਰਨ ਦੇ ਕੇ ਉਨ੍ਹਾਂ ਨੂੰ ਇੱਕ ਵੱਡੇ ਪਲੇਟਫਾਰਮ 'ਤੇ ਉੱਚਾ ਚੁੱਕਣ ਦਾ ਇਰਾਦਾ ਰੱਖਦੀ ਹੈ | ਉਨ੍ਹਾਂ ਕਿਹਾ ਕਿ ਅÏਰਤਾਂ ਦੀ ਭਾਗੀਦਾਰੀ ਰਾਹੀਂ ਵਿਕਸਤ ਭਾਰਤ ਦੀ ਤਸਵੀਰ ਸਾਫ਼ ਦਿਖਾਈ ਦਿੰਦੀ ਸੀ ਪਰ ਵਿਰੋਧੀ ਧਿਰ ਨੇ ਸਰਕਾਰ ਦੇ ਇਸ ਇਤਿਹਾਸਕ ਕਦਮ ਨੂੰ ਮਨਜ਼ੂਰ ਨਹੀਂ ਕੀਤਾ | ਵਿਰੋਧੀ ਧਿਰ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸੁਨੀਤਾ ਦੁੱਗਲ ਨੇ ਕਿਹਾ ਕਿ ਵਿਰੋਧੀ ਧਿਰ ਦਾ ਰਵੱਈਆ ਸ਼ੁਰੂ ਤੋਂ ਹੀ ਨਕਾਰਾਤਮਕ ਰਿਹਾ ਹੈ | ਜੇਕਰ ਵਿਰੋਧੀ ਧਿਰ ਚਾਹੁੰਦੀ ਤਾਂ ਬਿੱਲ ਬਹੁਤ ਪਹਿਲਾਂ ਪਾਸ ਹੋ ਸਕਦਾ ਸੀ, ਪਰ ਵਿਰੋਧੀ ਧਿਰ ਅÏਰਤਾਂ ਨੂੰ ਪ੍ਰਤੀਨਿਧਤਾ ਨਹੀਂ ਦੇਣਾ ਚਾਹੁੰਦੀ | ਉਨ੍ਹਾਂ ਦਾ ਇਰਾਦਾ ਅÏਰਤਾਂ ਨੂੰ ਵੋਟਿੰਗ ਲਾਈਨਾਂ ਵਿੱਚ ਖੜ੍ਹੇ ਰੱਖਣਾ ਹੈ | ਅÏਰਤਾਂ ਨੂੰ ਇਸ ਬਿੱਲ ਤੋਂ ਬਹੁਤ ਉਮੀਦਾਂ ਸਨ | ਉਮੀਦ ਸੀ ਕਿ ਉਹ ਹੁਣ ਰਾਜਨੀਤੀ ਵਿੱਚ ਆਪਣੇ ਅਧਿਕਾਰਾਂ ਦੀ ਪੂਰੀ ਵਰਤੋਂ ਕਰਨਗੀਆਂ ਪਰ ਬਿੱਲ ਪਾਸ ਨਾ ਹੋਣ ਕਾਰਨ ਇੱਕ ਵੱਡਾ ਝਟਕਾ ਲੱਗਿਆ ਹੈ | ਅÏਰਤਾਂ ਵਿੱਚ ਵਿਰੋਧੀ ਧਿਰ ਪ੍ਰਤੀ ਡੂੰਘਾ ਗੁੱਸਾ ਹੈ ਅਤੇ ਉਹ ਆਉਣ ਵਾਲੀਆਂ 2029 ਦੀਆਂ ਚੋਣਾਂ ਵਿੱਚ ਉਨ੍ਹਾਂ ਨਾਲ ਹਿਸਾਬ ਕਰਨ ਲਈ ਉਤਸੁਕ ਹਨ | ਵਿਰੋਧੀ ਧਿਰ ਦੀ ਇਸ ਮਾੜੀ ਸੋਚ ਕਾਰਨ ਪ੍ਰਧਾਨ ਮੰਤਰੀ ਨੇ ਅÏਰਤਾਂ ਤੋਂ ਮੁਆਫੀ ਵੀ ਮੰਗੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਯਤਨ ਜਾਰੀ ਰਹਿਣਗੇ | ਇਸ ਮੌਕੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਭਾਵਨਾ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਅੰਬਰ ਮਹਿਤਾ, ਵਿਸ਼ਨੂੰ ਸ਼ਰਮਾ, ਕਪਿਲ ਸੋਨੀ ਐਡਵੋਕੇਟ ਅਤੇ ਭਾਜਪਾ ਹੋਰ ਆਗੂ ਮੌਜੂਦ ਸਨ |