17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗੁਰੂ ਤੇਗ ਬਹਾਦਰ ਫੋਰਥ ਸੈਨਟੇਨਰੀ ਕਾਲਜ ਦਾ ਪਲੇਠਾ ਗ੍ਰੈਜੂਏਸ਼ਨ ਸੈਰੇਮਨੀ ਸਮਾਗਮ

Ad Position 21
No active advertisement
ਅਜੀਤ ਡੈਸਕ 07-05-2026
ਨਵੀਂ ਦਿੱਲੀ, 6 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਤੇਗ ਬਹਾਦਰ ਫੋਰਥ ਸੈਨਟੇਨਰੀ ਕਾਲਜ ਦਾ ਪਲੇਠਾ ਗਰੈਜੂਏਸ਼ਨ ਸੈਰੇਮਨੀ ਸਮਾਗਮ ਕਰਾਇਆ ਗਿਆ ¢ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਾਲਜ ਦੇ ਚੇਅਰਮੈਨ ਹਰਜੀਤ ਸਿੰਘ ਪੱਪਾ ਅਤੇ ਕੋ ਚੇਅਰਮੈਨ ਭੁਪਿੰਦਰ ਸਿੰਘ ਗਿੰਨੀ ਦੇ ਨਾਲ-ਨਾਲ ਮੈਡਮ ਰਮਿੰਦਰ ਕੌਰ ਰੰਧਾਵਾ ਡਾਇਰੈਕਟਰ ਤੇ ਸਮੁੱਚਾ ਸਟਾਫ਼ ਨੂੰ ਚੰਗੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ ¢ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਇਹ ਪੋਲੀਟੈਕਨਿਕ ਕਾਲਜ ਸੀ ਤਾਂ ਸਟਾਫ਼ ਨੂੰ ਤਨਖ਼ਾਹਾਂ ਵਾਸਤੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ¢ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਯੋਗਦਾਨ ਸਦਕਾ ਇਹ ਪੋਲੀਟੈਕਨਿਕ ਪੂਰਨ ਇੰਜੀਨੀਅਰਿੰਗ ਕਾਲਜ 'ਚ ਤਬਦੀਲ ਹੋ ਗਿਆ ਤੇ ਤਰੱਕੀ ਦੀ ਰਾਹ ਤੁਰ ਪਿਆ ਹੈ ¢ ਉਨ੍ਹਾਂ ਆਸ ਜਤਾਈ ਕਿ ਟੀਮ ਵਰਕ ਨਾਲ ਕੰਮ ਕਰ ਕੇ ਰਹਿੰਦੇ ਕਾਰਜ ਵੀ ਪੂਰੇ ਹੋਣਗੇ ਤੇ ਅਸੀਂ ਮਿਆਰੀ ਸਿੱਖਿਆ ਦੇਵਾਂਗੇ ¢ ਇਸ ਮੌਕੇ ਕਈ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ ¢
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਗਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਵਿਖੇ ਪਿ੍ੰਸੀਪਲ ਗਗਨਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ
Ad Position 24