17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਵਿਵੇਕ ਵਿਹਾਰ ਅਗਨੀ ਕਾਂਡ ਪ੍ਰਤੀ ਕਈ ਟੀਮਾਂ ਕਰ ਰਹੀਆਂ ਨੇ ਜਾਂਚ

Ad Position 21
No active advertisement
ਅਜੀਤ ਡੈਸਕ 07-05-2026
ਨਵੀਂ ਦਿੱਲੀ, 6 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪਿਛਲੇ ਦਿਨੀਂ ਦਿੱਲੀ ਦੇ ਵਿਵੇਕ ਵਿਹਾਰ ਵਿਚ ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ 'ਤੇ 9 ਲੋਕਾਂ ਦੀ ਸੜ ਕੇ ਮੌਤ ਹੋ ਗਈ ਸੀ | ਇਹ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ | ਪੁਲਿਸ ਤੋਂ ਇਲਾਵਾ ਕਈ ਏਜੰਸੀਆਂ, ਦਿੱਲੀ ਨਗਰ ਨਿਗਮ ਦੀ ਟੀਮ ਅਤੇ ਬਿਜਲੀ ਇੰਸਪੈਕਟਰ ਅੱਗ ਲੱਗਣ ਦੀ ਇਸ ਘਟਨਾ ਦੀ ਹਰ ਪੱਖ ਤੋਂ ਜਾਂਚ ਕਰਨ ਵਿਚ ਜੁਟੇ ਹੋਏ ਹਨ ਅਤੇ ਇਹ ਟੀਮਾਂ ਘਟਨਾ ਵਾਲੀਆਂ ਥਾਵਾਂ 'ਤੇ ਮੁਆਇਨਾ ਕਰ ਰਹੀਆਂ ਹਨ | ਬਿਜਲੀ ਇੰਸਪੈਕਟਰ ਦੀ ਟੀਮ ਪਤਾ ਲਗਾ ਰਹੀ ਹੈ ਕਿ ਇਸ ਇਮਾਰਤ ਵਿਚ ਅੱਗ ਲੱਗਣ ਦੇ ਸਮੇਂ ਕਿੰਨਾ ਲੋਡ ਚੱਲ ਰਿਹਾ ਸੀ ਅਤੇ ਇਹ ਲੋਡ ਕਿੰਨੀ ਮਾਤਰਾ ਵਿਚ ਮਨਜ਼ੂਰ ਹੋਇਆ ਸੀ | ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਜ਼ਿਆਦਾ ਲੋਡ ਹੋਣ ਕਰਕੇ ਅੱਗ ਲੱਗਣ ਦਾ ਕਾਰਨ ਬਣਿਆ ਹੋ ਸਕਦਾ ਹੈ | ਹੁਣ ਤੱਕ ਇਹ ਪਤਾ ਲੱਗਾ ਹੈ ਕਿ ਅੱਗ ਇਸ ਇਮਾਰਤ ਦੇ ਪਿਛਲੇ ਹਿੱਸੇ ਵਿਚ ਦੂਸਰੀ ਮੰਜ਼ਿਲ ਦੀ ਬਾਲਕੋਨੀ ਤੋਂ ਸ਼ੁਰੂ ਹੋਈ ਜਿਥੇ ਕਿ ਏ. ਸੀ. ਬਲਾਸਟ ਹੋਇਆ ਸੀ | ਇਥੋਂ ਅੱਗ ਉਪਰਲੀਆਂ ਮੰਜ਼ਿਲਾਂ ਵੱਲ ਵਧਦੀ ਗਈ | ਦੂਸਰੇ ਪਾਸੇ ਦਿੱਲੀ ਨਗਰ ਨਿਗਮ ਦੀ ਟੀਮ ਇਸ ਇਮਾਰਾਤ ਵਿਚ ਨਾਜਾਇਜ਼ ਨਿਰਮਾਣ ਦੇ ਪ੍ਰਤੀ ਜਾਣਕਾਰੀ ਲੈ ਰਹੀ ਹੈ | ਟੀਮ ਨੂੰ ਪਤਾ ਲੱਗਾ ਹੈ ਕਿ ਇਮਾਰਤ ਦੇ ਪਿੱਛੇ ਬਾਲਕੋਨੀ ਨੂੰ ਲੋਹੇ ਦਾ ਜਾਲ ਲਗਾ ਕੇ ਬੰਦ ਕੀਤਾ ਗਿਆ ਜੋ ਨਿਯਮ ਅਨੁਸਾਰ ਗਲਤ ਹੈ | ਇਮਾਰਤ ਦੀ ਬੇਸਮੈਂਟ ਦਾ ਨਿਰਮਾਣ ਵੀ ਗਲਤ ਸੀ | ਉਧਰ ਅੱਗ ਬੁਝਾਊ ਵਿਭਾਗ ਦੀ ਟੀਮ ਵੀ ਜਾਂਚ ਕਰੇਗੀ | ਪੁਲਿਸ ਦੇ ਉ ੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਕੁਝ ਸਮਾਂ ਲੱਗੇਗਾ | ਇਸ ਦੇ ਇਲਾਵਾ ਜੋ ਏਜੰਸੀਆਂ ਆਪਣਾ ਕੰਮ ਕਰ ਰਹੀ ਹਨ ਉਹ ਆਪਣੀ ਰਿਪੋਰਟ ਪੁਲਿਸ ਨੂੰ ਦੇਣਗੀਆਂ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦੇ ਵਿਧਾਨ ਸਭਾ 'ਚ ਸ਼ਰਾਬ ਪੀ ਕੇ ਆਉਣ ਸੰਬੰਧੀ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਗਾਇਆ
Ad Position 24