14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹੋਲੀ ਹਾਰਟ ਕਾਨਵੈਂਟ ਸਕੂਲ ਟੋਹਾਣਾ ਵਿਖੇ ਮਾਂ ਦਿਵਸ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਟੋਹਾਣਾ, 8 ਮਈ (ਮਨਜੀਤ ਸਿੰਘ)-ਹੋਲੀ ਹਾਰਟ ਕਾਨਵੈਂਟ ਸਕੂਲ ਟੋਹਾਣਾ ਵਿਖੇ ਮਾਂ ਦਿਵਸ ਦੇ ਮੌਕੇ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਦੂਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਾਰਡ ਬਣਾਉਣ ਤੇ ਡਾਂਸ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਅਤੇ ਆਕਰਸ਼ਕ ਗ੍ਰੀਟਿੰਗ ਕਾਰਡ ਬਣਾ ਕੇ ਆਪਣੀਆਂ ਮਾਵਾਂ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ, ਜੋ ਉਹ ਆਪਣੀਆਂ ਮਾਵਾਂ ਨੂੰ ਤੋਹਫ਼ੇ ਵਜੋਂ ਦੇਣਗੇ | ਡਾਂਸ ਮੁਕਾਬਲੇ ਵਿੱਚ ਬੱਚਿਆਂ ਨੇ ਮਾਵਾਂ ਬਾਰੇ ਫ਼ਿਲਮੀ ਗੀਤਾਂ 'ਤੇ ਆਧਾਰਿਤ ਮਨਮੋਹਕ ਪ੍ਰਦਰਸ਼ਨ ਕੀਤੇ | 'ਮੇਰੀ ਮਾਂ ਕੇ ਬਰਾਬਰ ਕੋਈ ਨਹੀਂ' ਗੀਤ 'ਤੇ ਡਾਂਸ ਪ੍ਰਦਰਸ਼ਨ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ | ਸਕੂਲ ਦੇ ਡਾਇਰੈਕਟਰ ਬਲਦੇਵ ਸੈਣੀ ਨੇ ਕਿਹਾ ਕਿ ਮਾਵਾਂ ਪ੍ਰਮਾਤਮਾ ਦੀਆਂ ਸਭ ਤੋਂ ਕੀਮਤੀ ਦਾਤਾਂ ਹਨ | ਉਨ੍ਹਾਂ ਅੱਗੇ ਕਿਹਾ ਕਿ ਮਾਵਾਂ ਦੁਨੀਆ ਵਿੱਚ ਸਭ ਤੋਂ ਉੱਚਾ ਸਥਾਨ ਰੱਖਦੀਆਂ ਹਨ ਅਤੇ ਸਾਨੂੰ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਸਕੂਲ ਪ੍ਰਬੰਧਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਉਦੇਸ਼ ਬੱਚਿਆਂ ਵਿੱਚ ਪਿਆਰ ਅਤੇ ਪਰਿਵਾਰ ਪ੍ਰਤੀ ਸਤਿਕਾਰ ਨੂੰ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਪ੍ਰੋਗਰਾਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਲੋਕ ਅਦਾਲਤ ਅੱਜ ਅਗਲੀ ਖ਼ਬਰ ਨਹਿਰਾਂ 'ਚ ਨਹਾਉਣ ਤੋਂ ਰਹੋ ਸਾਵਧਾਨ, ਛੋਟੀ ਲਾਪਰਵਾਹੀ ਬਣ ਸਕਦੀ ਹੈ ਵੱਡਾ ਹਾਦਸਾ- ਐੱਸ. ਪੀ. ਨਿਕਿਤਾ ਖੱਟਰ <br/>
Ad Position 24