14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਹਾਰਾ ਰੈਸਕਿਉ ਟੀਮ ਟੋਹਾਣਾ ਦੇ ਯਤਨਾਂ ਸਦਕਾ ਲਾਪਤਾ ਕੁਲਦੀਪ ਸਿੰਘ ਦੀ ਸੁਰੱਖਿਅਤ ਘਰ ਵਾਪਸੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਟੋਹਾਣਾ, 8 ਮਈ (ਮਨਜੀਤ ਸਿੰਘ)-ਵਾਰਡ ਨੰਬਰ 15, ਆਦਰਸ਼ ਕਾਲੋਨੀ ਟੋਹਾਣਾ ਦੇ ਰਹਿਣ ਵਾਲੇ ਕੁਲਦੀਪ ਸਿੰਘ (ਉਮਰ ਕਰੀਬ 42 ਸਾਲ), ਜੋ ਪਿਛਲੇ ਲਗਪਗ 9-10 ਸਾਲਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸਨ, 2 ਮਈ 2026 ਨੂੰ ਸਵੇਰੇ ਕਰੀਬ 8 ਵਜੇ ਅਚਾਨਕ ਘਰ ਤੋਂ ਕਿਤੇ ਚਲੇ ਗਏ ਸਨ | ਇਸ ਤੋਂ ਬਾਅਦ ਪਰਿਵਾਰ ਵੱਲੋਂ ਉਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਪਰ ਕਈ ਦਿਨਾਂ ਤੱਕ ਕੋਈ ਸੁਰਾਗ ਨਾ ਮਿਲਿਆ | ਪਰਿਵਾਰਕ ਮੈਂਬਰਾਂ ਨੇ ਸਹਾਰਾ ਰੈਸਕਿਊ ਟੀਮ ਦੇ ਪ੍ਰਧਾਨ ਨਵਜੋਤ ਸਿੰਘ ਢਿੱਲੋਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਸਹਾਰਾ ਰੈਸਕਿਊ ਟੀਮ ਵੱਲੋਂ ਆਪਣੇ ਪੱਧਰ 'ਤੇ ਕੁਲਦੀਪ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਸੋਸ਼ਲ ਮੀਡੀਆ ਰਾਹੀਂ ਗੁੰਮਸ਼ੁਦਾ ਸੰਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਗਈ | ਉੱਧਰ ਪਰਿਵਾਰ ਵੱਲੋਂ ਥਾਣਾ ਸਿਟੀ ਟੋਹਾਣਾ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ | ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਕੁਲਦੀਪ ਸਿੰਘ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਸਹਾਰਾ ਰੈਸਕਿਊ ਟੀਮ ਦੇ ਮੈਂਬਰ ਰਮਨਦੀਪ ਅਤੇ ਉਨ੍ਹਾਂ ਦੇ ਭਰਾ ਜਰਨੈਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਹਾਂਸੀ ਇਲਾਕੇ ਦੇ ਇੱਕ ਪਿੰਡ ਤੋਂ ਸੁਰੱਖਿਅਤ ਬਰਾਮਦ ਕਰ ਕੇ ਉਸੇ ਰਾਤ ਘਰ ਲੈ ਆਏ | ਕੁਲਦੀਪ ਸਿੰਘ ਦੀ ਸੁਰੱਖਿਅਤ ਘਰ ਵਾਪਸੀ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਨ ਸਿਹਤ ਤੇ ਸੂਬੇ ਦੀ ਸਫ਼ਾਈ ਪ੍ਰਣਾਲੀ ਨਾਲ ਜੁੜਿਆ ਇਕ ਗੰਭੀਰ ਮੁੱਦਾ ਬਣ ਚੁੱਕਾ ਹੈ- ਡਾ... ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹਨ- ਧਰਮਵੀਰ ਸਿੰਘ <br/>
Ad Position 24