03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕੌਮ ਦੀਆਂ ਅੱਖਾਂ 'ਚ ਅੱਜ ਵੀ ਨਜ਼ਰ ਆਉਂਦਾ ਹੈ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦਾ 'ਦਰਦ'- ਰਾਮ ਸਿੰਘ 'ਬੰਬੇ'

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਜਗਤਾਰ ਸਿੰਘ)-ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦਾ ਦਰਦ, ਅੱਜ ਵੀ ਸਿੱਖ ਕੌਮ ਦੀ ਅੱਖਾਂ ਵਿਚ ਸਾਫ਼ ਨਜ਼ਰ ਆ ਜਾਂਦਾ ਹੈ, ਕਿਉਂਕਿ 42 ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੌਮ ਇਸ ਹਮਲੇ ਨੂੰ ਭੁੱਲੀ ਹੈ ਤਾਂ ਨਾ ਹੀ ਰਹਿੰਦੀ ਦੁਨੀਆ ਤਕ ਇਸ ਨੂੰ ਭੁਲਾਇਆ ਜਾ ਸਕੇਗਾ ¢ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਲਈ ਗੋਆ,ਗੁਜਰਾਤ ਤੇ ਕਰਨਾਟਕ ਦੇ ਆਨਰੇਰੀ ਇੰਚਾਰਜ ਰਾਮ ਸਿੰਘ 'ਬੰਬੇ' (ਮੁਖੀ ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ) ਵੱਲੋਂ ਕੀਤਾ ਗਿਆ ¢ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਮੁੱਚੀ ਕੌਮ ਜੂਨ 1984 ਸਾਕਾ ਨੀਲਾ ਤਾਰਾ ਦੇ ਨਾਂਅ ਹੇਠ ਸ਼੍ਰੀ ਦਰਬਾਰ ਸਾਹਿਬ 'ਤੇ ਕੀਤੀ ਗਈ ਫ਼ੌਜੀ ਕਾਰਵਾਈ ਦੀ 42ਵੀਂ ਬਰਸੀ ਮਨਾ ਰਹੀ ਹੈ ¢ ਉਨ੍ਹਾਂ ਕਿਹਾ ਕਿ 1984 ਦੀ ਤਤਕਾਲੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਸੀ ¢ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੇਦੋਸ ਸਿੱਖ ਮਾਰੇ ਗਏ ਸੀ ¢ ਉਨ੍ਹਾਂ ਕਿਹਾ ਕਿ ਇਹ ਫ਼ੌਜੀ ਹਮਲਾ ,ਤਤਕਾਲੀ ਤਾਨਾਸ਼ਾਹੀ ਸਰਕਾਰ ਦੇ ਮੱਥੇ 'ਤੇ ਵੱਡਾ ਕਾਲਾ ਧੱਬਾ ਹੈ ਅਤੇ ਇਹ ਧੱਬਾ ਰਹਿੰਦੇ ਸਮੇਂ ਤੱਕ ਲੱਗਾ ਰਹੇਗਾ ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੀ ਕੌਮ ਤੇ ਇਨਸਾਫ਼ ਪਸੰਦ ਲੋਕਾਂ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ¢
ਉਨ੍ਹਾਂ ਕਿਹਾ ਕਿ ਤਸੱਲੀ ਇਸ ਗੱਲ ਦੀ ਹੈ ਕਿ ਗੁਰੂ ਸਾਹਿਬ ਦੀ ਅਸੀਸ ਸਦਕਾ ਇਸ ਜ਼ੁਲਮ ਦੀ ਹਨੇਰੀ ਵਿਚੋਂ ਨਿਕਲ ਕੇ ਕੌਮ ਨੇ ਲਗਾਤਾਰ ਚੜ੍ਹਦੀ ਕਲਾ ਵੱਲ ਕਦਮ ਵਧਾਏ ¢
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ 'ਤੇ ਜੁਡੀਸ਼ੀਅਲ ਕੰਪਲੈਕਸ ਟੋਹਾਣਾ ਵਿੱਚ ਰੁੱਖ ਲਗਾਏ ਗਏ ਅਗਲੀ ਖ਼ਬਰ ਨਹਿਰੂ ਪੈਲੇਸ ਸਥਿਤ ਟਾਟਾ ਸੰਚਾਰ ਦੇ ਦਫ਼ਤਰ ਵਿਚ ਲੱਗੀ ਅੱਗ
Ad Position 24