ਨਵੀਂ ਦਿੱਲੀ, 21 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ’ਤੇ ਟਿਕਟ ਲੈਣ ਅਤੇ ਟਿਕਟ ਦੀ ਰੀਜ਼ਰਵੇਸ਼ਨ ਹੁਣ ਕੇਵਲ ਆਨਲਾਈਨ ਹੀ ਕੀਤੀ ਜਾ ਰਹੀ ਹੈ, ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ, ਕਿਉਂਕਿ ਸ਼ਕੂਰ ਬਸਤੀ ਦੇ ਆਸਪਾਸ ਛੋਟੀਆਂ ਕਾਲੋਨੀਆਂ ਦੀ ਕਾਫ਼ੀ ਗਿਣਤੀ ਹੈ ਅਤੇ ਨਾਲ ਹੀ ਝੁੱਗੀਆਂ ਝੌਪੜੀਆਂ ਵੀ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਆਨਲਾਈਨ ਦੀ ਸਹੂਲਤ ਨਹੀਂ ਹੈ। ਇਸ ਸਟੇਸ਼ਨ ਤੋਂ ਪਹਿਲਾਂ ਨਕਦ ਪੈਸੇ ਦੇ ਕੇ ਟਿਕਟ ਲੈਣ ਦੇ ਨਾਲ ਆਪਣੀ ਟਿਕਟ ਦੀ ਰੀਜ਼ਰਵੇਸ਼ਨ ਕਰਾਉਂਦੇ ਸਨ। ਪ੍ਰੰਤੂ ਹੁਣ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਟਿਕਟ ਕਾਊਂਟਰ ਦੇ ਕੋਲ ਹੀ ਇਕ ਪ੍ਰਾਈਵੇਟ ਕਾਊਂਟਰ ਲਗਾਇਆ ਗਿਆ ਹੈ, ਜਿਸ ’ਤੇ ਕੇਵਲ ਆਮ ਟਿਕਟ ਹੀ ਦਿੱਤੀ ਜਾ ਰਹੀ ਹੈ ਪ੍ਰੰਤੂ ਟਿਕਟ ਤੋਂ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪਹਿਲਾਂ ਦੀ ਤਰ੍ਹਾਂ ਰੇਲਵੇ ਟਿਕਟ ਕੇਂਦਰ ’ਤੇ ਨਕਦ ਪੈਸੇ ਦੇਣ ਦੀ ਸਹੂਲਤ ਦਿੱਤੀ ਜਾਵੇ।
ਸ਼ਕੂਰ ਬਸਤੀ ਰੇਲਵੇ ਸਟੇਸ਼ਨ ’ਤੇ ਟਿਕਟ ਆਨਲਾਈਨ ਕਰਨ ’ਤੇ ਲੋਕ ਹੋਏ ਪ੍ਰੇਸ਼ਾਨ
ਅਜੀਤ ਡੈਸਕ
22-06-2026