22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ’ਚ ਲੱਗਾ ਇੰਟਰਨੈਸ਼ਨਲ ਪੁਲਿਸ ਐਕਸਪੋ 2026

Ad Position 21
No active advertisement
ਅਜੀਤ ਡੈਸਕ 25-06-2026
ਨਵੀਂ ਦਿੱਲੀ, 24 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦੇਸ਼ ਅਤੇ ਦੁਨੀਆ ਦੀ ਆਧੁਨਿਕ ਸੁਰੱਖਿਆ ਅਤੇ ਪੁਲਸਿੰਗ ਤਕਨੀਕਾਂ ਨੂੰ ਇਕ ਹੀ ਛੱਤ ਹੇਠਾਂ ਲਿਆਉਣ ਵਾਲਾ 11ਵਾਂ ਇੰਟਰਨੈਸ਼ਨਲ ਪੁਲਿਸ ਐਕਸਪੋ-2026 ਅਤੇ ਸੱਤਵਾਂ ਡਰੋਨ ਇੰਟਰਨੈਸ਼ਨਲ ਐਕਸਪੋ-2026 ਅੱਜ (24 ਜੂਨ) ਤੋਂ ਸ਼ੁਰੂ ਹੋ ਗਿਆ ਹੈ ਜੋ ਕਿ ਕੱਲ੍ਹ ਵੀ ਲੱਗੇਗਾ। ਇਹ ਐਕਸਪੋ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿਖੇ ਲੱਗਿਆ ਹੋਇਆ ਹੈ। ਇਸ ਐਕਸਪੋ ਵਿਚ ਕਈ ਦੇਸ਼ਾਂ ਨੇ ਆਪਣੀ ਭਾਗੀਦਾਰੀ ਕੀਤੀ ਹੈ। ਇੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਸੁਰੱਖਿਆ ਪ੍ਰਣਾਲੀਆਂ, ਆਧੁਨਿਕ ਡਰੋਨ, ਸਵਰੇਸ਼ੀ ਰੱਖਿਆ, ਬਖ਼ਤਰਬੰਦ ਵਾਹਨ (ਗੱਡੀਆਂ), ਸਾਈਬਰ ਸੁਰੱਖਿਆ, ਸੁਰੱਖਿਆ ਸਮਾਧਾਨ ਅਤੇ ਸਮਾਰਟ ਪੁਲਸਿੰਗ ਉਪਕਰਣ ਪ੍ਰਦਰਸ਼ਿਤ ਕੀਤੇ ਹੋਏ ਹਨ। ਐਨ.ਈ.ਪੀ.ਐਲ. ਦੁਆਰਾ ਆਯੋਜਿਤ ਇਹ ਪ੍ਰਦਰਸ਼ਨੀ ਏਸ਼ੀਆ ਦੇ ਸਭ ਤੋਂ ਵੱਡੇ ਹੋਮਲੈਂਡ ਸਕਿਉਰਟੀ ਪਲੇਟਫਾਰਮਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਐਕਸਪੋ ਦਾ ਆਯੋਜਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਦੋ ਦਿਨਾਂ ਦੇ ਐਕਸਪੋ ’ਚ ਹਜ਼ਾਰਾਂ ਰੱਖਿਆ ਕਰਮਚਾਰੀ, ਸੀਨੀਅਰ ਪੁਲਿਸ ਅਧਿਕਾਰੀ, ਸੁਰੱਖਿਆ ਮਾਹਰ, ਨੀਤੀ ਨਿਰਮਾਤਾ, ਤਕਨੀਕੀ ਮਾਹਰ ਅਤੇ ਉਦਯੋਗਾਂ ਦੇ ਪ੍ਰਤੀਨਿਧੀ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਆਮ ਲੋਕ ਵੀ ਇਸ ਐਕਸਪੋ ਵਿਚ ਲੱਗੀ ਪ੍ਰਦਰਸ਼ਨੀ ਨੂੰ ਵੇਖਣ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਤੇ ਸੋਨੇ ਦੀਆਂ ਵਾਲੀਆਂ ਚੁਰਾਉਣ ਵਾਲਾ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ
Ad Position 24