ਸਿਰਸਾ, 11 ਜੁਲਾਈ (ਭੁਪਿੰਦਰ ਪੰਨੀਵਾਲੀਆ)- ਰੇਲਵੇ ਪੈਨਸ਼ਨਰ ਐਸੋਸੀਏਸ਼ਨ ਰੇਲਵੇ ਪਾਸ ਆਨਲਾਈਨ ਕੀਤੇ ਜਾਣ ਦੇ ਵਿਰੋਧ ’ਚ ਰੇਲਵੇ ਮਾਸਟਰ ਨੂੰ ਰੇਲ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪਰਸ਼ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਪੈਨਸ਼ਨਰਾਂ ਦੇ ਪਾਸ ਆਨਲਾਈਨ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸੇਵਾਮੁਕਤ ਕਰਮਚਾਰੀਆਂ ਵਿੱਚ ਕਾਫ਼ੀ ਗੁੱਸਾ ਹੈ, ਕਿਉਂਕਿ ਰੇਲਵੇ ਬੋਰਡ ਨੇ 29 ਮਈ ਦੇ ਆਪਣੇ ਪੱਤਰ ਰਾਹੀਂ ਸੇਵਾਮੁਕਤ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਜਾਰੀ ਕੀਤੇ ਗਏ ਸੇਵਾਮੁਕਤੀ ਤੋਂ ਬਾਅਦ ਦੇ ਮੁਫਤ ਪਾਸਾਂ ਨੂੰ ਆਨਲਾਈਨ ਕਰ ਦਿੱਤਾ ਹੈ। ਇਸ ਨਾਲ ਸੇਵਾਮੁਕਤ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਕਾਫ਼ੀ ਅਸੁਵਿਧਾ ਹੋ ਰਹੀ ਹੈ, ਕਿਉਂਕਿ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨੂੰ ਐਂਡਰਾਇਡ ਫੋਨ ਦੀ ਵਰਤੋਂ ਕਰਨਾ ਨਹੀਂ ਆਉਂਦਾ। ਇਸ ਦੇ ਬਾਵਜੂਦ ਰੇਲਵੇ ਨੇ ਇਹ ਨਿਯਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਰੇਲਵੇ ਬੋਰਡ ਦੁਆਰਾ ਪਹਿਲਾਂ ਵੀ ਇਸੇ ਤਰ੍ਹਾਂ ਦੇ ਨਿਯਮ ਜਾਰੀ ਕੀਤੇ ਗਏ ਸਨ ਪਰ ਪੈਨਸ਼ਨਰਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਏ ਗਏ ਸਨ। ਇਸ ਮੌਕੇ ਸੁਰੇਸ਼ ਬਾਬੂ, ਸਾਧੂਰਾਮ, ਚੰਦੂ ਲਾਲ, ਅਸ਼ੋਕ ਕੁਮਾਰ, ਕਸ਼ਮੀਰ ਸਿੰਘ, ਰਮੇਸ਼, ਰਾਜੇਂਦਰ ਸਿੰਘ, ਰਮੇਸ਼ ਚੰਦਰ, ਪੂਰਨ ਪ੍ਰਕਾਸ਼, ਚਿਰੰਜੀ ਲਾਲ, ਮੋਹਨ ਲਾਲ, ਬਹਾਦਰ ਸਿੰਘ, ਕਿਸ਼ਨ ਲਾਲ, ਲੀਲੂ ਸਿੰਘ, ਰਾਮਚੰਦਰ ਟਰਾਲੀ ਮੈਨ, ਮਹੇਸ਼ ਡਰਾਈਵਰ, ਰਾਜਕੁਮਾਰ, ਰਮੇਸ਼ ਟਰਾਲੀਮੈਨ, ਜਗਦੀਸ਼ ਸਮੇਤ ਐਸੋਸੀਏਸ਼ਨ ਦੇ ਕਈ ਮੈਂਬਰ ਹਾਜ਼ਰ ਸਨ।